ਘਰ ਦੀ ਸੁਰੱਖਿਆ ਨੂੰ ਵਧਾਉਣ ''ਚ ਮਦਦ ਕਰੇਗਾ ਇਹ ਸਕਿਓਰਿਟੀ ਕੈਮਰਾ

Thursday, Feb 16, 2017 - 12:01 PM (IST)

ਜਲੰਧਰ- ਘਰ ਦੀ ਸੁਰੱਖਿਆ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਬ੍ਰਿਟਿਸ਼ ਕੰਪਨੀ ਨੇ ਇਕ ਅਜਿਹਾ ਪੋਰਟੇਬਲ ਆਊਟਡੋਰ ਸਕਿਓਰਿਟੀ ਕੈਮਰਾ ਵਿਕਸਿਤ ਕੀਤਾ ਹੈ ਜੋ ਘਰ ਦੀ ਲਾਈਵ ਵੀਡੀਓ ਨੂੰ ਕੈਪਚਰ ਕਰਕੇ ਯੂਜ਼ਰ ਦੇ ਸਮਾਰਟਫੋਨ ''ਤੇ ਸਟਰੀਮ ਕਰੇਗਾ। ਇਸ ਬਲਿੰਕ ਐਕਸ.ਟੀ. ਨਾਂ ਦੇ ਕੈਮਰੇ ਨੂੰ ਵੀਡੀਓ ਹੋਮ ਸਕਿਓਰਿਟੀ ਅਤੇ ਮਾਨੀਟਰਿੰਗ ਸਿਸਟਮ ਬਣਾਉਣ ਵਾਲੀ ਕੰਪਨੀ ਬਲਿੰਕ (Blink) ਨੇ ਵਿਕਸਿਤ ਕੀਤਾ ਹੈ ਜੋ ਦਿਨ ਅਤੇ ਰਾਤ ਦੇ ਸਮੇਂ ਘਰ ਦੀ ਸੁਰੱਖਿਅਤ ਕਰਨ ''ਚ ਸਮਰੱਥ ਹੈ। 
ਬਲਿੰਕ ਐਕਸ.ਟੀ. ਕੈਮਰੇ ਨੂੰ ਦੋ 11 ਬੈਟਰੀਜ਼ ਦੀ ਮਦਦ ਨਾਲ ਚਲਾਇਆ ਜਾ ਸਕਦਾ ਹੈ, ਮਤਲਬ ਕਿ ਇਸ ਨੂੰ ਵਰਤੋਂ ''ਚ ਲਿਆਉਣ ਲਈ ਤੁਹਾਨੂੰ ਕਿਸੇ ਵੀ ਪਾਵਰ ਆਊਟਲੈਟ ਦੀ ਲੋੜ ਨਹੀਂ ਹੋਵੇਗੀ। ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕੈਮਰਾ ਨਵੀਂ ਬੈਟਰੀ ਨੂੰ ਯੂਜ਼ ਕਰਨ ''ਤੇ ਘੱਟੋ-ਘੱਟ ਦੋ ਸਾਲ ਦਾ ਬੈਕਅਪ ਦੇਵੇਗਾ। 
ਬਲਿੰਗ ਐਕਸ.ਟੀ. ਕੈਮਰੇ ''ਚ ਸਿੰਕ ਮਡਿਊਲ ਦੀ ਸਪੋਰਟ ਮੌਜੂਦ ਹੈ, ਮਤਲਬ ਕਿ ਤੁਸੀਂ ਵਾਈ-ਫਾਈ ਰਾਹੀਂ ਇਸ ਨੂੰ ਘਰ ''ਚ ਮੌਜੂਦ ਕੈਮਰਿਆਂ ਅਤੇ ਡਿਵਾਈਸਿਸ ਦੇ ਨਾਲ ਆਸਾਨੀ ਨਾਲ ਅਟੈਚ ਕਰ ਸਕਦੇ ਹੋ। ਇਸ ਕੈਮਰੇ ਨੂੰ ਘਰ ''ਚੋਂ ਬਾਹਰ ਲਗਾਉਣ ਲਈ ਇਸ ''ਤੇ ਖਾਸ ਵੈਦਰਪਰੂਫ ਸ਼ੈਲ ਵੀ ਦਿੱਤੀ ਗਈ ਹੈ ਜੋ ਜਲਵਾਯੁ ''ਚ ਤਬਦੀਲੀ ਹੋਣ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਇਸ ਨੂੰ ਬਚਾਏਗੀ। ਇਸ ਤੋਂ ਇਲਾਵਾ ਕੈਮਰੇ ''ਚ ਇੰਫਰਾਰੈੱਡ ਸੈਂਸਰ ਵੀ ਲੱਗਾ ਹੈ ਜੋ ਰਾਤ ਦੇ ਸਮੇਂ ਕਲੀਅਰ ਵੀਡੀਓ ਬਣਾਉਣ ''ਚ ਮਦਦ ਕਰੇਗਾ।

Related News