ਅਜਿਹਾ ਸਕੂਟਰ ਜਿਸਦੇ ਵਿੰਗਜ਼ (ਖੰਭ) ਹਨ ਪਰ ਇਹ ਉਡੱਦਾ ਨਹੀਂ

Saturday, Apr 09, 2016 - 12:31 PM (IST)

ਅਜਿਹਾ ਸਕੂਟਰ ਜਿਸਦੇ ਵਿੰਗਜ਼ (ਖੰਭ) ਹਨ ਪਰ ਇਹ ਉਡੱਦਾ ਨਹੀਂ

ਜਲੰਧਰ-  ਆਟੋਮੋਬਾਇਲ ਮਾਰਕੀਟ ''ਚ ਕਈ ਤਰ੍ਹਾਂ ਦੇ ਵਾਹਨ ਮੌਜੂਦ ਹਨ ਅਤੇ ਹਰ ਇਕ ਦੀ ਆਪਣੀ ਹੀ ਇਕ ਖਾਸੀਅਤ ਹੈ । ਤਕਨਾਲੋਜੀ ਦੇ ਨਾਲ-ਨਾਲ ਡਿਜ਼ਾਇਨਿੰਗ ''ਚ ਵੀ ਕੁਝ ਵਾਹਨਾਂ ਦੀ ਦਿੱਖ ਬਿਲਕੁਲ ਅਨੌਖੀ ਹੈ । ਵੱਖਰੇ ਤਰ੍ਹਾਂ ਦੇ ਡਿਜ਼ਾਇਨ ਵੱਲ ਧਿਆਨ ਦਿੰਦੇ ਹੋਏ ਜਾਪਾਨ ਦੀ ਆਟੋ ਕੰਪਨੀ ਯਾਮਾਹਾ ਨੇ ਪਹਿਲੇ ਵਿਅਤਨਾਮ ਮੋਟਰਸਾਇਕਿਲ ਸ਼ੋਅ 2016 ''ਚ ਆਪਣੇ 04 ਜੈਨ ਸ‍ਕੂਟਰ ਨੂੰ ਪ੍ਰਦਸ਼ਿਤ ਕੀਤਾ ਹੈ । ਇਹ ਮੋਟਰ ਸ਼ੋਅ 7 ਅਪ੍ਰੈਲ ਤੋਂ 10 ਅਪ੍ਰੈਲ ਤੱਕ ਹੋ ਚੀ ਮਿੰਨ‍੍ਹ ਸ਼ਹਿਰ ''ਚ ਆਯੋਜਿਤ ਕੀਤਾ ਜਾ ਰਿਹਾ ਹੈ । ਯਮਾਹਾ ਦੇ ਇਸ ਕੰਨ‍ਸੈੱਪ‍ਟ ਸ‍ਕੂਟਰ ਨੇ ਕਈ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ।  ਇਸ ਦਾ ਵੱਖਰੀ ਤਰ੍ਹਾਂ ਦਾ ਡਿਜ਼ਾਇਨ ਇਸ ਸਕੂਟਰ ਦੇ ਖਿੱਚ ਦਾ ਕੇਂਦਰ ਬਣ ਗਿਆ ਹੈ ਕਿਉਂਕਿ ਇਸ ਸਕੂਟਰ ਦੀ ਖਾਸੀਅਤ ਇਸ ਦੇ ਖੰਭ ਹਨ।   


ਕੰਪਨੀ ਨੇ ਇਸ ਸ‍ਕੂਟਰ ''ਚ ਇਕ ਇੰਸੈੱਕਟ ਦੀ ਤਰ੍ਹਾਂ ਖੰਭ ਲਗਾਏ ਹਨ । ਇਹ ਡਿਜ਼ਾਇਨ ਕੰਸਪੈਟ ਯਾਮਾਹਾ ਦੀ ''ਰਣ'' ਫਿਲੋਸਫੀ ''ਤੇ ਆਧਾਰਿਤ ਹੈ , ਜੋ ਇਨਕਲਾਬੀ ,  ਵਿਲਖਣ ਅਤੇ ਨੋਬਲ ਦਾ ਪ੍ਰਤੀਕ ਹੈ । ਤਸਵੀਰ ''ਚ ਦਿਖਾਇਆ ਗਿਆ ਹੈ ਕਿ ਇਸ 04ਜੈੱਨ ਦੀ ਬਾਡੀ ਅਤੇ ਖੰਭ ਟ੍ਰਾਂਸਪਿਰਿਟ ਪ‍ਲਾਸਟਿਕ ਨਾਲ ਬਣੇ ਹਨ ਅਤੇ ਇਹ ਖੰਭ ਬੰਦ ਹੋਣ ''ਤੇ ਸ‍ਕੂਟਰ ਦੇ ਸਾਈਡ ਪੈਨਲ ਨੂੰ ਕਵਰ ਕਰਦੇ ਹਨ । ਨਾਲ ਹੀ ਸੀਟ ਅਤੇ ਹੈਂਡਲਬਾਰ ਗ੍ਰਿਪ ਲੈਦਰ ਦੇ ਬਣੇ ਹੋਏ ਦਿਖਾਈ ਦੇ ਰਹੇ ਹਨ । ਇਹ ਇਕ ਕੰਨ‍ਸੈੱਪ‍ਟ ਸ‍ਕੂਟਰ ਹੈ ਅਤੇ ਉ‍ਮੀਦ ਕੀਤੀ ਜਾ ਰਹੀ ਹੈ ਕੰਪਨੀ ਇਸ ਨੂੰ ਜਲ‍ਦ ਹੀ ਸੜਕਾਂ ''ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰੇਗੀ ।

Related News