ਪੇਪਰ ''ਤੇ ਪੈੱਨ ਦੀ ਜਗ੍ਹਾ ਲੈ ਲਵੇਗਾ ਮਾਈਕ੍ਰੋਸਾਫਟ ਦਾ ਇਹ ਐਪ

Sunday, Feb 21, 2016 - 06:26 PM (IST)

ਪੇਪਰ ''ਤੇ ਪੈੱਨ ਦੀ ਜਗ੍ਹਾ ਲੈ ਲਵੇਗਾ ਮਾਈਕ੍ਰੋਸਾਫਟ ਦਾ ਇਹ ਐਪ

ਜਲੰਧਰ- ਪੈੱਨ ਅਤੇ ਪੇਪਰ ਪ੍ਰੌਫੈਸ਼ਨਲ ਲਾਈਫ ਦਾ ਇਕ ਅਹਿਮ ਹਿੱਸਾ ਹਨ ਜਿਸ ਨਾਲ ਤੁਸੀਂ ਆਪਣੇ ਨੋਟਸ ਜਾਂ ਅਸਾਈਨਮੈਂਟ ਤਿਆਰ ਕਰਦੇ ਹੋ ਪਰ ਕੀ ਪੈੱਨ ਅਤੇ ਪੇਪਰ ਦੀ ਜਗ੍ਹਾ ਲੈਣ ਵਾਲੀਆਂ ਚੀਜਾਂ ਦੇ ਬਾਰੇ ''ਚ ਦੱਸ ਸਕਦੇ ਹੋ ਤੁਸੀਂ ? ਜੇਕਰ ਨਹੀਂ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਕੰਪਨੀ ਮਾਈਕ੍ਰੋਸਾਫਟ ਟੈਬਲੇਟ ਅਧਾਰਿਤ ਇਕ ਐਪ ਲੈ ਕੇ ਆਇਆ ਹੈ ਜੋ ਲਿਖਣ ਲਈ ਬੇਹੱਦ ਵਧੀਆ ਹੈ ।ਜੋ ਲੋਕ ਪੈੱਨ ਅਤੇ ਪੇਪਰ ਦੀ ਵਰਤੋਂ ਨਾਲ ਨੋਟਸ ਤਿਆਰ ਕਰਦੇ ਹਨ ਉਨ੍ਹਾਂ ਲਈ ਮਾਈਕਰ੍ਰੋਸਾਫਟ ਨੇ ਨਵਾਂ ਐਪ Plumbago ਲਾਂਚ ਕੀਤਾ ਹੈ ਜੋ ਵਿੰਡੋਜ਼ 8.1 ਅਤੇ 10 ਟੈਬਲੇਟਸ ''ਤੇ ਚੱਲਦਾ ਹੈ ਅਤੇ ਮਾਈਕ੍ਰੋਸਾਫਟ ਗੈਰੇਜ ਦੁਆਰਾ ਜਾਰੀ ਹੋਇਆ ਹੈ । Plumbago ਇਕ ਡਿਜ਼ੀਟਲ ਨੋਟਬੁੱਕ ਹੈ ਜੋ ਅਜਿਹੀ ਟੈਕਨਾਲੋਜੀ ਨਾਲ ਲੈਸ ਹੈ ਜੋ ਹੈਂਡਰਾਈਟਿੰਗ ਨੂੰ ਸੁੰਦਰ ਬਣਾਉਂਦਾ ਹੈ ਅਤੇ ਇਸ ਨੂੰ ਬਾਅਦ ''ਚ ਕਦੀ ਵੀ ਪੜ੍ਹਿਆ ਜਾ ਸਕਦਾ ਹੈ । ਇਸ ''ਚ ਰੀਅਲਸਟਿਕ ਇੰਕ ਟੈਕਨਾਲੋਜੀ ਦਿੱਤੀ ਗਈ ਹੈ ਅਤੇ ਇਸ ''ਚ ਆਪਟੀਮਾਇਜ਼ਡ ਟੂਲ ਦਿੱਤੇ ਗਏ ਹਨ ਜਿਸ ਨਾਲ ਇਸ ਦੇ ਨੋਟਬੁੱਕ ਕਵਰਜ਼ ਅਤੇ ਪੇਪਰ ਸਲੈਕਟਰ ਫੀਚਰਸ ਨੂੰ ਚਲਾਉਣ ਲਈ ਆਪਸ਼ਨਜ ''ਤੇ ਜ਼ਿਆਦਾ ਵਾਰੀ ਟੈਪ ਨਹੀਂ ਕਰਨਾ ਪਵੇਗਾ।

ਮਾਈਕ੍ਰੋਸਾਫਟ ਰਿਸਰਚ ਦੇ ਜਨਰਲ ਮੈਨੇਜਰ  (ਇੰਜੀਨੀਅਰਿੰਗ)  Gavin Jancke ਨੇ ਕਿਹਾ ਕਿ ਉਹ ਸੋਚ ਰਹੇ ਸਨ ਕਿ ਸਰਫੇਸ ਅਤੇ ਪੈੱਨ ਦੀ ਮਦਦ ਨਾਲ ਯੂਜ਼ਰਜ਼ ਨੂੰ ਕਿਵੇਂ ਇਕ ਵਧੀਆ ਅਨੁਭਵ ਦਿੱਤਾ ਜਾਵੇ ਤਾਂ ਕਿ ਉਹ ਪੇਪਰ ਅਤੇ ਪੈੱਨ ਦੀ ਜਗ੍ਹਾ ਇਨ੍ਹਾਂ ਦੀ ਵਰਤੋਂ ਕਰ ਸਕਣ । ਇਸ ''ਚ ਤੁਹਾਨੂੰ ਕਈ ਤਰ੍ਹਾਂ ਦੇ ਪੇਪਰ ਦਿੱਤੇ ਗਏ ਹਨ , ਜਿਨ੍ਹਾਂ ਵਿਚੋਂ ਤੁਸੀਂ ਆਪਣੀ ਪਸੰਦ ਦਾ ਡਿਜ਼ੀਟਲ ਕਾਗਜ਼ ਚੁਣ ਸਕਦੇ ਹੋ ਜਿਨ੍ਹਾਂ ''ਚ ਯੈਲੋ ਰੂਲ , ਗਰਿਡ , ਮਿਊਜ਼ਿਕ ਸ਼ੀਟਸ ਅਤੇ ਹੋਰ ਕਈ ਵਿਕਲਪ ਸ਼ਾਮਿਲ ਹਨ। ਇਹ ਐਪ ਯੂਜ਼ਰਜ਼ ਨੂੰ 25 ਪੇਜ਼ਾਂ ਦੀ ਵਰਚੁਅਲ ਨੋਟਬੁਕ ਦਿੰਦੀ ਹੈ ਅਤੇ ਇਸ ਪੇਜ਼ ਪਲਟਣ ਨੂੰ ਲਈ ਯੂਜਰਸ ਸਕ੍ਰੀਨ ''ਤੇ ਸਵਾਈਪ ਕਰ ਸਕਦੇ ਹਨ,  ਜਿਵੇਂ ਕਿ ਉਹ ਰੀਅਲ ਨੋਟਬੁੱਕ ''ਤੇ ਕਰਦੇ ਹਨ । ਇਸ ਐੈਪ ''ਚ  ਲਿਖਣ ਲਈ ਪੈੱਨ, ਪੈਨਸਿਲ ਅਤੇ ਹਾਈਲਾਈਟਰ ਦੀਆਂ ਆਪਸ਼ਨਸ ਦਿੱਤੀਆਂ ਗਈਆਂ ਹਨ ।


Related News