ਆਨਲਾਈਨ ਗੇਮਿੰਗ ਐਕਪੀਰੀਅੰਸ ਨੂੰ ਹੋਰ ਅੱਗੇ ਲੈ ਕੇ ਜਾਵੇਗੀ ਇਹ ਗੇਮ (ਵੀਡੀਓ)
Sunday, May 22, 2016 - 05:27 PM (IST)
ਜਲੰਧਰ - ਪਲੇਅ ਸਟੋਰ ''ਤੇ ਕਈ ਤਰ੍ਹਾਂ ਦੀਆਂ ਗੇਮਸ ਕੈਟਾਗਿਰੀਜ਼ ਉਪਲੱਬਧ ਹਨ ਜਿਨ੍ਹਾਂ ''ਚ ਐਕਸ਼ਨ, ਐਡਵੈਂਚਰ, ਰੇਸਿੰਗ ਅਤੇ ਰੋਲ ਪਲੇਇੰਗ ਗੇਮਸ ਆਦਿ ਸ਼ਾਮਿਲ ਹਨ। ਹਾਲ ਹੀ ਵਿਚ ਪਲੇਅ ਸਟੋਰ ''ਤੇ ਇਕ ਨਵੀਂ Strategy ਕੈਟਗਰੀ ਦੇ ਤਹਿਤ Imperia Online Medieval ਗੇਮ ਉਪਲੱਬਧ ਹੋਈ ਹੈ ਜੋ ਹੌਲੀ-ਹੌਲੀ ਮਲਟੀਪਲੇਅਰ ਆਨਲਾਈਨ ਗੇਮਸ ਵਿਚ ਕਾਫ਼ੀ ਪਾਪੁਲਰ ਹੁੰਦੀ ਜਾ ਰਹੀ ਹੈ।
ਇਹ ਗੇਮ ਤੁਹਾਨੂੰ Medieval ਵਰਡ ਵਿਚ ਲੈ ਜਾਵੇਗੀ ਜਿਥੇ ਕੋਈ ਵੀ ਕੰਮ ਰੂਲ ਦੇ ਮੁਤਾਬਿਕ ਨਹੀਂ ਹੋਵੇਗਾ। ਇਸ ਗੇਮ ''ਚ ਆਨਲਾਈਨ ਮਲਟੀਪਲੇਅਰ ਦੀ ਮਦਦ ਨਾਲ ਤੁਹਾਨੂੰ ਆਪਣੀ ਸਟੇਟ ਨੂੰ ਵਧਾ ਕੇ ਪਾਵਰਫੁੱਲ ਬਣਾਉਣਾ ਹੋਵੇਗਾ। ਇਸ ਵਿਚ ਤੁਹਾਨੂੰ ਆਪਣੇ ਸੈਨਿਕਾਂ ਨੂੰ ਤਿਆਰ ਕਰ ਬੈਟਲ ਵਿਚ ਭੇਜਣਾ ਹੋਵੇਗਾ ਅਤੇ ਦੂਜੇ ਦੀ ਰਾਇਲ ਫੈਮਲੀ ਨੂੰ ਜਿੱਤਣਾ ਹੋਵੇਗਾ। ਇਸ ਗੇਮ ਨੂੰ ਤੁਸੀਂ ਐਂਡਰਾਇਡ 4.0 ਅਤੇ ਇਸ ਤੋਂ ਉੱਪਰ ਦੇ ਵਰਜ਼ਨਜ਼ ''ਤੇ ਇੰਸਟਾਲ ਕਰ ਕੇ ਖੇਡ ਸਕਦੇ ਹੋ ।
ਗੇਮ ਨੂੰ ਡਾਊਨਲੋਡ ਕਰਨ ਲਈ ਇਸ ਦਿੱਤੇ ਗਏ ਲਿੰਕ ਉੱਤੇ ਜਾਓ -
https://play.google.com/store/apps/details?id=org.imperiaonline.android.v6
