ਸਰਕਾਰ ਦਾ ਵੱਡਾ ਫੈਸਲਾ, ਹੁਣ 1.4 ਲੱਖ ਰੁਪਏ ਤਕ ਸਸਤੀਆਂ ਹੋਣਗੀਆਂ ਗੱਡੀਆਂ! EMI ''ਤੇ ਵੀ ਮਿਲੇਗੀ ਰਾਹਤ

Monday, Aug 25, 2025 - 07:14 PM (IST)

ਸਰਕਾਰ ਦਾ ਵੱਡਾ ਫੈਸਲਾ, ਹੁਣ 1.4 ਲੱਖ ਰੁਪਏ ਤਕ ਸਸਤੀਆਂ ਹੋਣਗੀਆਂ ਗੱਡੀਆਂ! EMI ''ਤੇ ਵੀ ਮਿਲੇਗੀ ਰਾਹਤ

ਨੈਸ਼ਨਲ ਡੈਸਕ- ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ GST ਵਿੱਚ ਸੁਧਾਰ ਕਰਕੇ ਟੈਕਸ ਘਟਾਉਣ ਦੀ ਯੋਜਨਾ ਬਣਾ ਰਹੀ ਹੈ, ਤਾਂ ਜੋ ਆਮ ਲੋਕਾਂ ਨੂੰ ਲਾਭ ਮਿਲ ਸਕੇ। ਇਸ ਪ੍ਰਸਤਾਵ ਨੂੰ ਮੰਤਰੀ ਸਮੂਹ (GoM) ਨੇ ਮਨਜ਼ੂਰੀ ਦੇ ਦਿੱਤੀ ਹੈ ਪਰ ਅੰਤਿਮ ਫੈਸਲਾ GST ਕੌਂਸਲ ਵੱਲੋਂ ਲਿਆ ਜਾਵੇਗਾ। ਕੌਂਸਲ ਦੀ ਮੀਟਿੰਗ 3-4 ਸਤੰਬਰ ਨੂੰ ਹੋਵੇਗੀ।

90 ਫੀਸਦੀ ਵਸਤੂਆਂ 'ਤੇ ਘੱਟ ਹੋ ਸਕਦਾ ਹੈ ਟੈਕਸ

ਰਿਪੋਰਟਾਂ ਅਨੁਸਾਰ, ਨਵੇਂ GST ਸੁਧਾਰ ਨਾਲ ਲਗਭਗ 90 ਫੀਸਦੀ ਚੀਜ਼ਾਂ ਦੀਆਂ ਕੀਮਤਾਂ ਘਟ ਸਕਦੀਆਂ ਹਨ। ਖਾਸ ਕਰਕੇ ਆਟੋ ਸੈਕਟਰ ਨੂੰ ਇਸ ਦਾ ਸਭ ਤੋਂ ਵੱਡਾ ਫਾਇਦਾ ਮਿਲੇਗਾ। ਕਾਰਾਂ ਅਤੇ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆ ਸਕਦੀ ਹੈ। ਇੱਕ ਰਿਪੋਰਟ ਦੇ ਅਨੁਸਾਰ, ਸਰਕਾਰ ਦੋ-ਪੱਧਰੀ GST ਢਾਂਚੇ 'ਤੇ ਵਿਚਾਰ ਕਰ ਰਹੀ ਹੈ। ਇਸ ਵਿੱਚ, ਜ਼ਰੂਰੀ ਚੀਜ਼ਾਂ 'ਤੇ 5 ਫੀਸਦੀ ਟੈਕਸ ਅਤੇ ਹੋਰ ਚੀਜ਼ਾਂ 'ਤੇ 18 ਫੀਸਦੀ ਟੈਕਸ ਹੋਵੇਗਾ। ਵਰਤਮਾਨ ਵਿੱਚ ਛੋਟੀਆਂ ਕਾਰਾਂ ਅਤੇ ਦੋਪਹੀਆ ਵਾਹਨਾਂ 'ਤੇ 28 ਫੀਸਦੀ GST ਹੈ, ਜਿਸਨੂੰ 18 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵੱਡੀਆਂ ਕਾਰਾਂ ਅਤੇ SUV 'ਤੇ ਟੈਕਸ 43-50 ਫੀਸਦੀ ਤੋਂ ਘਟਾ ਕੇ 40 ਫੀਸਦੀ ਕੀਤਾ ਜਾ ਸਕਦਾ ਹੈ।

1.4 ਲੱਖ ਰੁਪਏ ਤਕ ਹੋ ਸਕਦੀ ਹੈ ਬਚਤ

ਜੇਕਰ ਇਹ ਪ੍ਰਸਤਾਵ ਲਾਗੂ ਹੋ ਜਾਂਦਾ ਹੈ ਤਾਂ ਕਾਰ ਖਰੀਦਣਾ ਬਹੁਤ ਸਸਤਾ ਹੋ ਜਾਵੇਗਾ। ਇੱਕ ਰਿਪੋਰਟ ਦੇ ਅਨੁਸਾਰ, ਕਾਰ ਦੀ ਕੀਮਤ 1.4 ਲੱਖ ਰੁਪਏ ਤੱਕ ਘਟਾਈ ਜਾ ਸਕਦੀ ਹੈ ਅਤੇ ਮਹੀਨਾਵਾਰ EMI ਵਿੱਚ 2,000 ਰੁਪਏ ਤੱਕ ਦੀ ਬਚਤ ਹੋ ਸਕਦੀ ਹੈ।

- ਉਦਾਹਰਣ ਵਜੋਂ, ਮਾਰੂਤੀ ਵੈਗਨ-ਆਰ ਦੀ ਮੌਜੂਦਾ ਆਨ-ਰੋਡ ਕੀਮਤ 7.48 ਲੱਖ ਰੁਪਏ ਹੈ, ਜਿਸਨੂੰ 6.84 ਲੱਖ ਰੁਪਏ ਤੱਕ ਘਟਾਇਆ ਜਾ ਸਕਦਾ ਹੈ। ਇਸਦੀ EMI ਲਗਭਗ 1,047 ਰੁਪਏ ਤੱਕ ਘਟਾਈ ਜਾਵੇਗੀ।

ਬ੍ਰੇਜ਼ਾ ਅਤੇ ਹੁੰਡਈ ਕ੍ਰੇਟਾ ਵਰਗੀਆਂ ਕਾਰਾਂ 'ਤੇ ਵੀ ਕੁਝ ਰਾਹਤ ਮਿਲ ਸਕਦੀ ਹੈ, ਹਾਲਾਂਕਿ ਇਨ੍ਹਾਂ ਵਿੱਚ ਬੱਚਤ ਵੈਗਨ-ਆਰ ਜਿੰਨੀ ਨਹੀਂ ਹੋਵੇਗੀ ਕਿਉਂਕਿ ਇਹ ਉੱਚ GST ਸਲੈਬ ਵਿੱਚ ਆਉਂਦੀਆਂ ਹਨ।

ਟੂ-ਵ੍ਹੀਲਰ 'ਤੇ ਵੀ ਰਾਹਤ

ਸਿਰਫ ਕਾਰਾਂ ਹੀ ਨਹੀਂ, ਟੂ-ਵ੍ਹੀਲਰਜ਼ 'ਤੇ ਵੀ GST ਰਿਫਾਰਮ ਦਾ ਅਸਰ ਪਵੇਗਾ। 

Honda Activa ਲਗਭਗ 7,452 ਰੁਪਏ ਸਸਤੀ ਹੋ ਸਕਦੀ ਹੈ ਅਤੇ EMI ਲਗਭਗ 122 ਘੱਟ ਜਾਵੇਗੀ।

Royal Enfield Classic 'ਤੇ 18,000 ਰੁਪਏ ਤੱਕ ਦੀ ਸ਼ੁਰੂਆਤੀ ਬੱਚਤ ਹੋ ਸਕਦੀ ਹੈ।


author

Rakesh

Content Editor

Related News