ਮਿਊਜ਼ਿਕ ਦੇ ਸ਼ੌਕੀਨਾਂ ਲਈ ਖਾਸ ਹੋਵੇਗਾ ਇਹ ਬੈਕਪੈਕ ਸਪੀਕਰਜ਼ ਸਿਸਟਮ

Saturday, Jul 16, 2016 - 02:50 PM (IST)

ਮਿਊਜ਼ਿਕ ਦੇ ਸ਼ੌਕੀਨਾਂ ਲਈ ਖਾਸ ਹੋਵੇਗਾ ਇਹ ਬੈਕਪੈਕ ਸਪੀਕਰਜ਼ ਸਿਸਟਮ

ਜਲੰਧਰ- ਹਾਲ ਹੀ ''ਚ ਮਾਰਕੀਟ ''ਚ ਆਏ ਤੁਸੀਂ ਕਿਸੇ ਗੇਮ ਵੀ.ਆਰ. ਬੈਕਪੈਕ ਨੂੰ ਤਾਂ ਦੇਖਿਆ ਹੋਵੇਗਾ ਪਰ ਹੁਣ ਕਿਕਸਟਾਰਟਰ ਕੰਪਨੀ ਇਕ ਅਜਿਹੇ ਬੈਕਪੈਕ ਨੂੰ ਪੇਸ਼ ਕਰਨ ਜਾ ਰਹੀ ਹੈ ਜੋ ਪੂਰੀ ਤਰ੍ਹਾਂ ਨਾਲ ਸਪੀਕਰ ਦਾ ਕੰਮ ਕਰਦੇ ਹਨ। ਬੀਟਬ੍ਰਿੰਗਰ ਨਾਂ ਦੇ ਇਸ ਬੈਕਪੈਕ ਨੂੰ 6 ਇੰਚ ਦੇ ਨਿਉਡਾਈਮੀਅਮ ਵਾਟਰ ਰਸਿਸਟੈਂਟ ਵੂਫਰਜ਼ ਦੇ ਜੋੜੇ ਨਾਲ ਫਿੱਟ ਕੀਤਾ ਗਿਆ ਹੈ ਅਤੇ ਦੋ 25mm ਨਰਮ ਨਿਉਡਾਈਮੀਅਮ ਟਵੀਟਰਜ਼ ਵੀ ਦਿੱਤੇ ਗਏ ਹਨ। ਇਨ੍ਹਾਂ ਸਪੀਕਰਜ਼ ਦਾ ਭਾਰ 12 ਪੌਂਡ ਹੈ ਅਤੇ ਇਕ ਵਾਰ ਚਾਰਜ ਕਰਨ ''ਤੇ ਇਹ 15 ਘੰਟੇ ਕੰਮ ਕਰਦੇ ਹਨ। ਇਸ ''ਚ 4,400mAh ਦੀ ਰਿਮੂਵੇਬਲ ਬੈਟਰੀ ਵੀ ਦਿੱਤੀ ਗਈ ਹੈ। 

 

ਕੰਪਨੀ ਦਾ ਕਹਿਣਾ ਹੈ ਕਿ ਬੀਟਬ੍ਰਿੰਗਰ ਨੂੰ ਤੁਸੀਂ ਐੱਨ.ਐੱਫ.ਸੀ. ''ਤੇ ਆਪਣੇ ਫੋਨ ਨਾਲ ਅਟੈਚ ਕਰ ਸਕਦੇ ਹੋ ਅਤੇ ਇਕ ਯੂ.ਐੱਸ.ਬੀ. ਪੋਰਟ ਦੁਆਰਾ ਆਪਣੀ ਡਿਵਾਈਸ ਨੂੰ ਚਾਰਜ ਵੀ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ''ਚ ਇਕ 3.5mm ਦਾ ਜੈਕ ਵੀ ਦਿੱਤਾ ਗਿਆ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਸਪੀਕਰਜ਼ ਨੂੰ ਇਕ ਇੰਪੈਕਟ-ਰਸਿਸਟੈਂਟ ਏ.ਬੀ.ਐੱਸ. ਪਾਲੀਮਰ ਸ਼ੈੱਲ ਨਾਲ ਪ੍ਰੋਟੈਕਟ ਕੀਤਾ ਗਿਆ ਹੈ ਜਿਸ ਨਾਲ ਇਹ ਜ਼ਿਆਦਾ ਵਰਤੋਂ ਹੋਣ ''ਤੇ ਜਾਂ ਧਮਕ ਨਾਲ ਖਰਾਬ ਨਹੀਂ ਹੋਣਗੇ। ਇਸ ਦੀ ਆਫਿਸ਼ੀਅਲ ਤੌਰ ''ਤੇ ਰਿਟੇਲ ਵਜੋਂ ਕੀਮਤ 670 ਡਾਲਰ ਰੱਖੀ ਗਈ ਹੈ ਪਰ ਕਿਕਸਟਾਰਟਰ ''ਤੇ ਤੁਸੀਂ ਇਸ ਨੂੰ 550 ਡਾਲਰ ''ਚ ਖਰੀਦ ਸਕੋਗੇ ਜਿਸ ਦੀ ਸ਼ਿਪਮੈਂਟ ਨਵੰਬਰ ਮਹੀਨੇ ''ਚ ਹੋਵੇਗੀ।


Related News