ਹਵਾ ''ਚ ਉੱਡਣ ਦੇ ਸੁਪਨੇ ਨੂੰ ਪੂਰਾ ਕਰੇਗਾ Arca Board (ਵੀਡੀਓ)
Wednesday, Feb 10, 2016 - 05:28 PM (IST)
ਜਲੰਧਰ— ਪਿਛਲੇ ਸਾਲ ਇਕ ਖ਼ਬਰ ''ਚ ਦੱਸਿਆ ਗਿਆ ਸੀ ਇਕ arca Board ਵਿਕਸਿਤ ਕੀਤਾ ਜਾ ਰਿਹਾ ਹੈ ਜੋ ਤੁਹਾਨੂੰ ਹਵਾ ''ਚ ਉੱਡਣ ਦੇ ਸੁਪਨੇ ਨੂੰ ਸੱਚ ਕਰ ਦਿਖਾਵੇਗਾ। ਹਾਲ ਹੀ ''ਚ ਇਸ ਦੇ Creators ਨੇ ਇਸ ਬੋਰਡ ਨੂੰ ਡਿਵੈੱਲਪ ਤੱਕ ਇਕ ਵੀਡੀਓ ਲੀਕ ਕੀਤੀ ਹੈ ਜਿਸ ''ਚ ਇਹ ਇਕ ਆਦਮੀ ਨੂੰ ਹਵਾ ''ਚ ਉੱਡਾ ਰਿਹਾ ਹੈ।
arcaBoard ਦੇ ਕ੍ਰਿਏਟਰਸ ਦਾ ਕਹਿਣਾ ਹੈ ਕਿ ਇਹ 110- ਕਿਲੋ ਦੇ ਇਨਸਾਨ ਨੂੰ ਲੈ ਕੇ ਅਸਾਨੀ ਦੇ ਨਾਲ ਉੱਡ ਸਕਦਾ ਹੈ। ਇਸ ''ਚ 36 ਹਾਈ-ਪਾਵਰ ਇਲੈਕਟ੍ਰੀਕ ਫੈਨਸ ਲਗਾਏ ਗਏ ਹਨ ਜੋ ਬੈਟਰੀ ਦੀ ਮਦਦ ਨਾਲ 6ਮਿੰਟ ਤੱਕ ਲਗਾਤਾਰ ਚੱਲ ਸਕਦੇ ਹਨ। ਇਸ ਦੀ ਸਪੀਡ ਦੀ ਗੱਲ ਕੀਤੀ ਜਾਵੇ ਤਾਂ ਇਹ 20KM/H(12.5 mph) ਦੀ ਮੈਕਸੀਮਮ ਰਫ਼ਤਾਰ ਦੇਵੇਗਾ ਜਿਸ ਨਾਲ 6 ਮਿੰਟਾਂ ''ਚ 2ਕਿੱਲੋਮੀਟਰ ਤੱਕ ਦਾ ਰਸਤਾ ਤੈਅ ਕਰ ਸਕੇਗਾ। ਇਸ ਨੂੰ 14 ਅਪ੍ਰੈਲ 2016 ਨੂੰ Monaco''s Top Marques ਈਵੈਂਟ ਦੇ ਦੌਰਾਨ ਸ਼ੋਅ ਕੀਤਾ ਜਾਵੇਗਾ ਤੇ ਸ਼ੋਅ ਕਰਨ ਤੋਂ ਬਾਅਦ ਮਾਰਕੀਟ ''ਚ US$19,990 ਕੀਮਤ ''ਚ ਉਪਲੱਬਧ ਕਰਵਾ ਦਿੱਤਾ ਜਾਵੇਗਾ।