ਜਲਦ ਹੀ ਮਾਰਕੀਟ ''ਚ ਪੇਸ਼ ਕੀਤਾ ਜਾਵੇਗਾ ਇਹ ਸਸਤਾ 8K TV
Sunday, Sep 04, 2016 - 07:51 PM (IST)

ਜਲੰਧਰ-ਟੈਲੀਵਿਜ਼ਨ ਦੀ ਗੱਲ ਕੀਤੀ ਜਾਵੇ ਤਾਂ 4ਕੇ ਟੀ.ਵੀ. ਤੋਂ ਬਾਅਦ ਹੁਣ ਵਾਰੀ ਹੈ 8ਕੇ ਟੀ.ਵੀ. ਦੀ ਜਿਸ ਨੂੰ ਬਹੁਤ ਜਲਦ ਹੀ ਮਾਰਕੀਟ ''ਚ ਲਿਆਂਦਾ ਜਾ ਸਕਦਾ ਹੈ। ਸੈਮਸੰਗ ਅਤੇ ਐੱਲ.ਜੀ. ਦੋਨਾਂ ਵੱਲੋਂ ਸੀ.ਈ.ਐੱਸ. ਦੌਰਾਨ 8ਕੇ ਟੀ.ਵੀ. ਦਾ ਐਲਾਨ ਕੀਤਾ ਗਿਆ ਸੀ। ਹੁਣ ਇਕ ਚੀਨ ਦੀ ਇਲੈਕਟ੍ਰਾਨਿਕ ਕੰਪਨੀ ਚੈਂਗਹਾਂਗ ਵੱਲੋਂ ਇਕ 8ਕੇ ਟੀ.ਵੀ. ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਹ ਟੀ.ਵੀ. ਕਾਫੀ ਮਹਿੰਗਾ ਹੈ ਪਰ ਇਹ ਪਿਛਲੇ ਸਾਲ ਜਾਪਾਨ ''ਚ ਰਿਲੀਜ਼ ਹੋਏ 85 ਇੰਚ ਸ਼ਾਰਪ 8ਕੇ ਟੀ.ਵੀ. ਦੀ ਕੀਮਤ 133,000 ਡਾਲਰ ਸੀ ਜਿਸ ਤੋਂ ਇਹ ਨਵਾਂ 8ਕੇ ਟੀ.ਵੀ. ਕਈ ਗੁਣਾ ਸਸਤਾ ਹੈ।
ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਟੀ.ਵੀ. ''ਚ ਇਕ ਓ.ਐੱਲ.ਈ.ਡੀ. ਸਕ੍ਰੀਨ ਦਿੱਤੀ ਗਈ ਹੈ ਜਿਸ ''ਚ ਵਧੇਰੇ ਬ੍ਰਾਈਟਨੈੱਸ ਅਤੇ ਹਾਈ ਕੰਨਰਾਸਟ ਦੇ ਨਾਲ 7,680x4,320 ਪਿਕਸਲ ਰੇਜ਼ੋਲੁਸ਼ਨ ਵੀ ਦਿੱਤੇ ਗਏ ਹਨ। ਇਹ 8ਕੇ ਟੀ.ਵੀ. ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ''ਤੇ ਕੰਮ ਕਰੇਗਾ। ਇਹ ਟੀ.ਵੀ. ਐੱਚ.ਡੀ.ਆਰ. ਕੁਆਲਿਟੀ ਦੇ ਨਾਲ-ਨਾਲ ਡੋਲਬੀ ਡਿਜ਼ੀਟਲ ਪੱਲਸ ਸਾਊਂਡ ਆਡੀਓ ਟੈਕਨਾਲੋਜੀ ਨੂੰ ਵੀ ਸਪੋਰਟ ਕਰਦਾ ਹੈ। ਫਿਲਹਾਲ ਕੰਪਨੀ ਵੱਲੋਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ ਇਸ ਦੇ ਕੰਟੈਂਟ 8ਕੇ ਹੋਣਗੇ ਜਾਂ ਨਹੀਂ ਪਰ ਇਹ ਕੀਮਤ ''ਚ ਜ਼ਰੂਰ ਸਸਤਾ ਹੋਵੇਗਾ।