ਆਈਫੋਨ ਯੂਜ਼ਰਸ ਨੂੰ iOS 11.2.5 ''ਚ ਮਿਲੇਗਾ ਇਹ ਖਾਸ ਫੀਚਰ

01/02/2018 8:13:25 PM

ਜਲੰਧਰ— ਐਪਲ ਦਾ ਆਈ.ਓ.ਐੱਸ. 11.2.1 ਵਰਜਨ ਦਾ ਅਪਡੇਟ ਪਹਿਲੇ ਹੀ ਆ ਚੁੱਕਿਆ ਹੈ ਅਤੇ ਹੁਣ ਆਈਫੋਨ 'ਚ ਲੋਕ ਇਸ ਨੂੰ ਯੂਜ਼ ਕਰ ਰਹੇ ਹਨ ਪਰ ਹੁਣ ਜੋ ਅਪਡੇਟ ਆਵੇਗਾ ਉਹ 11.2.5 ਹੋਵੇਗਾ। ਅਜਿਹਾ ਕਿਉਂ ਕਿਸੇ ਨੂੰ ਨਹੀਂ ਪਤਾ। ਕਿਉਂ ਕੰਪਨੀ 11.2.1 ਤੋਂ ਸਿੱਧੇ ਛਲਾਂਗ ਲੱਗਾ ਰਹੀ ਹੈ। ਹੁਣ ਹਾਲ ਹੀ 'ਚ ਰਿਪੋਰਟ ਆਈ ਸੀ ਕਿ ਕੰਪਨੀ ਸਾਫਟਵੇਅਰ ਅਪਡੇਟ ਦੇ ਜ਼ਰੀਏ ਪੁਰਾਣੇ ਆਈਫੋਨਸ ਦੀ ਪਰਫਾਰਮੈਂਸ ਨੂੰ ਘੱਟ ਕਰਦੀ ਹੈ ਕਿਉਂਕਿ ਇਸ ਦੀ ਲਾਇਫ ਬਣੀ ਰਹੇ। ਇਸ ਵਜ੍ਹਾ ਨਾਲ ਇਹ ਇਸ ਵਰਜਨ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਅਪਡੇਟ ਮੰਨਿਆ ਜਾ ਰਿਹਾ ਹੈ। ਪਿਛਲੇ ਹਫਤੇ ਹੀ ਇਹ ਡਿਵੈੱਲਪਰ ਦੇ ਜਾਰੀ ਕੀਤਾ ਗਿਆ ਸੀ।
ਰਿਪੋਰਟ ਮੁਤਾਬਕ ਆਈ.ਓ.ਐੱਸ. 11.2.5 ਦੇ ਫਾਈਨਲ ਬਿਲਡ 'ਚ ਏਸੇ ਫੀਚਰਸ ਦਿੱਤੇ ਜਾਣਗੇ ਜਿਸ ਦੇ ਜ਼ਰੀਏ ਆਈਫੋਨ ਦੀ ਬੈਟਰੀ ਪਰਫਾਰਮੈਂਸ ਨੂੰ ਰਿਅਲ ਟਾਈਮ ਮਾਨੀਟਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਹ ਵੀ ਦੇਖ ਸਕੋਗੇ ਕਿ ਬੈਟਰੀ ਦੀ ਵਜ੍ਹਾ ਨਾਲ ਆਈਫੋਨ ਦੇ ਪਰਫਾਰਮੈਂਸ 'ਚ ਕੁਝ ਅਸਰ ਤਾਂ ਨਹੀਂ ਹੋ ਰਿਹਾ ਹੈ। ਹਾਲਾਂਕਿ ਇਸ ਦਾ ਇਹ ਮਤਲਬ ਨਹੀਂ ਕਿ ਕੰਪਨੀ ਇਸ ਨਾਲ ਬੈਟਰੀ ਦੀ ਵਜ੍ਹਾ ਨਾਲ ਪਰਫਾਰਮੈਂਸ ਘਟਾਉਣ ਵਾਲੇ ਅਪਡੇਟ ਨੂੰ ਵਾਪਸ ਲੈ ਕੇ ਇਸ ਨੂੰ ਠੀਕ ਕਰ ਦੇਵੇਗੀ। ਕਿਉਂਕਿ ਪਹਿਲੇ ਵਾਲੇ ਅਪਡੇਟ ਅਤੇ ਉਸ ਨਾਲ ਹੋਣ ਵਾਲੀਆਂ ਸਮੱਸਿਆਵਾਂ ਬਣੀਆਂ ਰਹੀਣਗੀਆਂ। ਕੰਪਨੀ ਨੇ ਬੈਟਰੀ ਦੀ ਕੀਮਤ ਜ਼ਰੂਰੀ ਸਸਤੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਐਪਲ ਨੇ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਕਿ ਪੁਰਾਣੇ ਆਈਫੋਨ ਯੂਜ਼ਰਸ ਨੂੰ ਦਿੱਕਤਾਂ ਹੋ ਸਕਦੀਆਂ ਹਨ।
ਐਪ ਲਾਂਚ ਹੋਣ 'ਚ ਜ਼ਿਆਦਾ ਸਮਾਂ ਲੱਗੇਗਾ
ਸਕਰਾਲ ਕਰਨ ਦੌਰਾਨ ਘੱਟ ਫਰੇਮ ਰੇਟਾ ਦਾ ਹੋਣਾ
ਬੈਕਲਾਈਟ ਡਿਮ ਹੋਣਾ
ਸਪੀਕਰ ਵਾਲਿਊਮ-3ਡੀ.ਬੀ. ਤਕ ਘੱਟ ਹੋਣਾ
ਕੁਝ ਐਪਸ 'ਚ ਫਰੇਮ ਰੇਟ ਘੱਟ ਹੋਣਾ
ਕੁਝ ਮਾਮਲਿਆਂ 'ਚ ਕੈਮਰਾ ਫਲੈਸ਼ ਦਾ ਡਿਸੇਬਲ ਹੋ ਜਾਣਾ
ਬੈਕਗ੍ਰਾਓਂਡ 'ਚ ਐਪ ਰਿਫਰੇਸ਼ਿੰਗ ਲਈ ਐਪ ਲਾਂਚ ਹੋਣ ਤੇ ਤੁਹਾਨੂੰ ਰਿਲੋਡਿੰਗ ਦਿਖਾ ਸਕਦਾ ਹੈ।
ਐਪਲ ਨੇ ਫਿਲਹਾਲ ਆਈ.ਓ.ਐੱਸ. 11.2.5 ਦਾ ਪਬਲਿਕ ਬੀਟਾ 2 ਟੈਸਟਿੰਗ ਲਈ ਜਾਰੀ ਕਰ ਰੱਖਿਆ ਹੈ ਅਤੇ ਇਹ ਡਿਵੈੱਲਪਰ ਟੈਸਟਿੰਗ ਲਈ ਉਪਲੱਬਧ ਹੈ। ਕੰਪਨੀ ਨੇ 11.2.5 ਤੋਂ ਪਹਿਲੇ ਦੇ ਵਰਜਨ ਯਾਨੀ 11.2.2,11.2.3 ਤੇ 11.2.4 ਵਰਜਨ ਦਾ ਵੀ ਪਲਲਿਕ ਬੀਟਾ ਜਾਰੀ ਕਰ ਰੱਖਿਆ ਹੈ ਅਤੇ ਇੰਨਾਂ ਨੂੰ ਇਕ ਇਕ ਕਰਕੇ ਰੀਲੀਜ਼ ਕੀਤਾ ਜਾ ਸਕਦਾ ਹੈ। ਪਰ ਰਿਪੋਰਟ ਦੱਸ ਰਹੀਂ ਹੈ ਕਿ ਕੰਪਨੀ ਸਿੱਧੇ ਆਈ.ਓ.ਐੱਸ. 11.2.5 ਜਾਰੀ ਕਰੇਗੀ ਜਿਸ ਨਾਲ ਕਾਫੀ ਕੁਝ ਬਦਲ ਜਾਵੇਗਾ।


Related News