ਜਲਦ ਹੀ ਸ਼ਾਨਦਾਰ ਫੀਚਰਸ ਨਾਲ ਲਾਂਚ ਹੋਣਗੇ ਇਹ ਸਮਾਰਟਫੋਨਜ਼

03/18/2018 3:37:36 PM

ਜਲੰਧਰ-ਸਮਾਰਟਫੋਨ ਬਾਜ਼ਾਰ 'ਚ ਆਏ ਦਿਨ ਨਵੇਂ ਸਮਾਰਟਫੋਨਜ਼ ਪੇਸ਼ ਹੋ ਰਹੇ ਹਨ, ਜੋ ਕਿ ਹਾਈਟੈੱਕ ਅਤੇ ਸ਼ਾਨਦਾਰ ਫੀਚਰਸ ਨਾਲ ਉਪਲੱਬਧ ਹੁੰਦੇ ਹਨ। ਸਮਾਰਟਫੋਨ ਬਾਜ਼ਾਰ 'ਚ ਕੰਪਨੀਆਂ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਉਣ ਦੇ ਲਈ ਸ਼ਾਨਦਾਰ ਫੀਚਰਸ ਨਾਲ ਨਵੇਂ ਸਮਾਰਟਫੋਨਜ਼ ਲਾਂਚ ਕਰਨ ਲਈ ਤਿਆਰੀ ਕਰ ਰਹੀਆਂ ਹਨ , ਅਜਿਹੇ 'ਚ ਖਾਸ ਫੀਚਰਸ ਨਾਲ ਇਨ੍ਹਾਂ ਸਮਾਰਟਫੋਨਜ਼ ਦਾ ਯੂਜ਼ਰਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਲਿਸਟ 'ਚ ਉਹ ਸਮਾਰਟਫੋਨਜ਼ ਸ਼ਾਮਿਲ ਹਨ, ਜੋ ਆਉਣ ਵਾਲੇ ਸਮੇਂ 'ਚ ਲਾਂਚ ਹੋਣਗੇ ਅਤੇ ਜਿਨ੍ਹਾਂ ਦੇ ਸਪੈਸੀਫਿਕੇਸ਼ਨ ਪਹਿਲਾਂ ਤੋਂ ਹੀ ਲੀਕ ਰਾਹੀਂ ਸਾਹਮਣੇ ਆ ਚੁੱਕੇ ਹਨ। 

 

1. ਆਈਟੇਲ ਮੋਬਾਇਲ-ਚੀਨ ਦੀ ਕੰਪਨੀ ਟਰਾਂਸਜਿਨ ਹੋਲਡਿੰਗਜ਼ ਦੀ ਮਲਕੀਅਤ ਕੰਪਨੀ Itel ਮੋਬਾਇਲ ਨੇ 20 ਮਾਰਚ ਨੂੰ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰੇਗੀ, ਜਿਸ ਦੇ ਫੀਚਰਸ ਵੀ ਲੀਕ ਰਾਹੀਂ ਸਾਹਮਣੇ ਆਏ ਹਨ।
ਫੀਚਰਸ-ਇਸ ਸਮਾਰਟਫੋਨ 'ਚ 5.5 ਇੰਚ ਦੀ ਡਿਸਪਲੇਅ ਨਾਲ 180 ਡਿਗਰੀ ਤੱਕ ਘੁੰਮਣ ਵਾਲਾ ਕੈਮਰਾ ਦਿੱਤਾ ਗਿਆ ਹੈ। ਫੋਨ ਐਂਡਰਾਇਡ Oreo 8 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ ਅਤੇ 3,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਕੀਮਤ 5,000 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਹੋਵੇਗੀ। 

 

2. ਸੈਮਸੰਗ ਗਲੈਕਸੀ J8 ਪਲੱਸ ਸਮਾਰਟਫੋਨ-ਰਿਪੋਰਟ ਮੁਤਾਬਿਕ ਕੰਪਨੀ ਜਲਦ ਹੀ ਆਪਣੇ ਇਸ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ।
ਫੀਚਰਸ-ਇਸ ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਬਿਕ ਸਮਾਰਟਫੋਨ 'ਚ 5.5 ਇੰਚ ਦੀ ਡਿਸਪਲੇਅ ਨਾਲ ਫੋਨ 'ਚ 1.8GHz ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 625 'ਤੇ ਰਨ ਕਰਦਾ ਹੈ। ਡਿਵਾਈਸ 'ਚ ਐਂਡਰਾਇਡ Oreo 8 ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ ਅਤੇ ਸਮਾਰਟਫੋਨ 'ਚ 4 ਜੀ. ਬੀ. ਰੈਮ ਹੋਵੇਗੀ।

 

3. LG G7 ਸਮਾਰਟਫੋਨ-ਸਾਊਥ ਕੋਰਿਅਨ ਕੰਪਨੀ LG ਭਾਰਤ 'ਚ ਮਈ ਮਹੀਨੇ ਦੌਰਾਨ ਆਪਣਾ ਹੈਂਡਸੈੱਟ G7 ਲਾਂਚ ਕਰ ਸਕਦੀ ਹੈ।
ਫੀਚਰਸ-ਇਸ ਸਮਾਰਟਫੋਨ ਦੀ ਕੀਮਤ 66,949 ਰੁਪਏ ਹੋਵੇਗੀ। ਇਸ ਦੇ ਨਾਲ ਸਮਾਰਟਫੋਨ 'ਚ ਬੇਜ਼ਲ ਲੈੱਸ ਡਿਸਪਲੇਅ ਨਾਲ ਸਮਾਰਟਫੋਨ ਦੀ ਲੁਕ ਆਈਫੋਨ 10 ਵਰਗੀ ਹੋਵੇਗੀ। ਇਸ ਦੇ ਨਾਲ ਡਿਵਾਈਸ 'ਚ ਸਨੈਪਡਰੈਗਨ 845 ਪ੍ਰੋਸੈਸਰ 'ਤੇ ਰਨ ਕਰਦਾ ਹੈ। ਸਮਾਰਟਫੋਨ 'ਚ 16MP ਡਿਊਲ ਰਿਅਰ ਕੈਮਰਾ ਅਤੇ 3000mAh ਦੀ ਬੈਟਰੀ ਹੋਵੇਗੀ।

 

4. ਹੁਵਾਵੇ Nova 3e ਸਮਾਰਟਫੋਨ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਆਪਣੇ ਮਿਡ-ਰੇਂਜ ਸਮਾਰਟਫੋਨ 20 ਮਾਰਚ ਨੂੰ ਲਾਂਚ ਕਰ ਸਕਦੀ ਹੈ।
ਫੀਚਰਸ-ਇਸ ਸਮਾਰਟਫੋਨ 'ਚ ਨਵੀਂ ਜਨਰੇਸ਼ਨ ਦਾ ਫੁੱਲ ਸਕਰੀਨ ਡਿਜ਼ਾਈਨ ਹੋ ਸਕਦਾ ਹੈ ਅਤੇ ਫੋਨ 'ਚ 5.84 ਇੰਚ ਦੀ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਹੋਵੇਗਾ। ਫੋਨ 'ਚ ਮਿਡ-ਰੇਂਜ ਕਿਰਿਨ 659 ਚਿਪਸੈੱਟ 'ਤੇ ਰਨ ਕਰਦਾ ਹੈ। ਫੋਨ 'ਚ 4 ਜੀ. ਬੀ. ਰੈਮ ਨਲ 64 ਜੀ. ਬੀ. ਇੰਟਰਨਲ ਸਟੋਰੇਜ ਹੋਵੇਗੀ, ਜਿਸ 'ਚ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾ ਸਕਦੇ ਹਾਂ। ਫੋਨ 'ਚ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਹੋਵੇਗਾ ਅਤੇ ਫੋਨ 'ਚ 24 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋਵੇਗਾ। ਇਹ ਸਮਾਰਟਫੋਨ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸਕੈਨਰ ਵਰਗੇ ਫੀਚਰਸ ਸ਼ਾਮਿਲ ਹੋ ਸਕਦੇ ਹਨ।

 

5. ਹੁਵਾਵੇ P20 ਸੀਰੀਜ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਆਪਣੇ 3 ਸਮਾਰਟਫੋਨ 27 ਮਾਰਚ ਨੂੰ ਲਾਂਚ ਕਰੇਗੀ, ਇਨ੍ਹਾਂ ਸਮਾਰਟਫੋਨਜ਼ 'ਚ ਹੁਵਾਵੇ  P20, P20 ਲਾਈਟ ਅਤੇ P20 ਪ੍ਰੋ ਸ਼ਾਮਿਲ ਹਨ।
ਫੀਚਰਸ-ਹੁਵਾਵੇ P20 ਸਮਾਰਟਫੋਨ P10 ਦਾ ਅਪਗ੍ਰੇਡ ਵਰਜਨ ਹੋਵੇਗਾ। ਹੁਵਾਵੇ P ਲਾਈਟ ਸਮਾਰਟਫੋਨ 'ਚ 5.84 ਇੰਚ ਦੀ ਡਿਸਪਲੇਅ ਨਾਲ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਅਤੇ 24 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ P20 ਲਾਈਟ ਸਮਾਰਟਫੋਨ ਦੀ ਕੀਮਤ 29,600 ਰੁਪਏ, P20 ਸਮਾਰਟਫੋਨ ਦੀ ਕੀਮਤ 54,400 ਰੁਪਏ ਅਤੇ P20 ਪ੍ਰੋ ਸਮਾਰਟਫੋਨ ਦੀ ਕੀਮਤ 72,000 ਰੁਪਏ ਹੋਵੇਗੀ।

 

6. ਸ਼ਿਓਮੀ Mi MiX 2S ਸਮਾਰਟਫੋਨ-ਸ਼ਿਓਮੀ ਆਪਣੇ ਇਸ ਸਮਾਰਟਫੋਨ 27 ਮਾਰਚ ਨੂੰ ਲਾਂਚ ਕਰੇਗੀ।
ਸਪੈਸੀਫਿਕੇਸ਼ਨ-ਸਮਾਰਟਫੋਨ ਕੰਪਨੀ ਦੇ ਪੁਰਾਣੇ ਸਮਾਰਟਫੋਨ ਦਾ ਅਪਗਰੇਡ ਵਰਜਨ ਹੋਵੇਗਾ। ਸ਼ਿਓਮੀ Mi MiX 2S ਸਮਾਰਟਫੋਨ 'ਚ ਪੁਰਾਣੇ ਫੋਨ ਦੇ ਮੁਕਾਬਲੇ ਜਿਆਦਾ ਪਾਵਰਫੁੱਲ ਹਾਰਡਵੇਅਰ ਹੋਵੇਗਾ। ਇਸ ਦੇ ਨਾਲ ਸਮਾਰਟਫੋਨ 'ਚ ਫੁੱਲ ਵਿਜ਼ਨ ਵਾਲੀ ਵੱਡੀ ਡਿਸਪਲੇਅ ਦੇ ਨਾਲ ਪਤਲੇ ਬੇਜ਼ਲ ਅਤੇ ਕਵਾਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਹੋਵੇਗਾ। ਫੋਨ ਦੇ ਫ੍ਰੰਟ ਦੇ ਹੇਠਲੇ ਪਾਸੇ ਕੈਮਰਾ ਲੱਗਾ ਹੋ ਸਕਦਾ ਹੈ।


Related News