20,000mAh ਬੈਟਰੀ ਨਾਲ ਉਪਲੱਬਧ ਹਨ ਇਹ ਪਾਵਰਬੈਂਕਸ
Sunday, Apr 01, 2018 - 10:29 AM (IST)

ਜਲੰਧਰ-ਮੋਬਾਇਲ ਦੀ ਬੈਟਰੀ ਪੂਰਾ ਦਿਨ ਨਾ ਚੱਲਣ ਦੀ ਵਜ੍ਹਾਂ ਨਾਲ ਲੋਕ ਮੋਬਾਇਲ ਫੋਨਜ਼ ਜਿਆਦਾ ਸਮੇਂ ਤੱਕ ਵਰਤੋਂ ਨਹੀਂ ਕਰ ਸਕਦੇ ਹਨ। ਲੋਕਾਂ ਨੂੰ ਪੂਰੇ ਦਿਨ 'ਚ ਦੋ ਤੋਂ ਤਿੰਨ ਵਾਰ ਆਪਣਾ ਸਮਾਰਟਫੋਨ ਚਾਰਜ 'ਤੇ ਲਗਾਉਣਾ ਪੈਂਦਾ ਹੈ। ਅਜਿਹੇ 'ਚ ਟੈਕਨਾਲੌਜੀ ਦੀ ਦੁਨਿਆ 'ਚ ਯੂਜ਼ਰਸ ਦੇ ਲਈ ਮਾਰਕੀਟ 'ਚ ਸ਼ਾਨਦਾਰ ਸਪੈਸੀਫਿਕੇਸ਼ਨ ਨਾਲ ਪਾਵਰ ਬੈਂਕਸ ਮੌਜੂਦ ਹਨ, ਜੋ ਲੇਟੈਸਟ ਫੀਚਰਸ ਨਾਲ ਲੈਸ ਹਨ ਅਤੇ ਫੋਨਜ਼ ਨੂੰ ਚਾਰਜ ਕਰਨ 'ਚ ਕਾਫੀ ਫਾਇਦੇਮੰਦ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਲਿਸਟ 'ਚ ਉਨ੍ਹਾਂ ਪਾਵਰ ਬੈਂਕਸ ਦੇ ਨਾਂ ਰੱਖੇ ਹਨ ਜੋ 5,000 ਤੋਂ 20,000mAh ਬੈਟਰੀ ਨਾਲ ਆਉਦੇ ਹਨ।
1. Anker PowerCore-ਇਸ ਪਾਵਰ ਬੈਂਕ ਦੀ ਸਮੱਰਥਾ 20,000mAh ਹੈ ਅਤੇ ਇਸ ਦੀ ਕੀਮਤ 8,999 ਰੁਪਏ ਹੈ।
2. EasyAcc MegaCharge D20- ਇਸ ਪਾਵਰ ਬੈਕ ਦੀ ਸਮੱਰਥਾ 20,000mAh ਹੈ ਅਤੇ ਕੀਮਤ 3,239 ਰੁਪਏ ਹੈ।
3. Tronsmart Presto- ਇਸ ਪਾਵਰ ਬੈਂਕ ਦੀ ਸਮੱਰਥਾ 10,000mAh ਹੈ ਅਤੇ ਕੀਮਤ 1,489 ਰੁਪਏ ਹੈ।
4. Belkin Pocket Power- ਇਸ ਪਾਵਰ ਬੈਂਕ ਦੀ ਸਮੱਰਥਾ 5,000mAh ਬੈਟਰੀ ਹੈ ਅਤੇ ਕੀਮਤ 1,619 ਰੁਪਏ ਹੈ।
5. BlitzWolf QC 3.0- ਇਸ ਪਾਵਰ ਬੈਂਕ ਦੀ ਸਮੱਰਥਾ 5,200mAh ਹੈ ਅਤੇ ਕੀਮਤ 971 ਰੁਪਏ ਹੈ।