OnePlus ਯੂਜ਼ਰਸ ਲਈ ਖ਼ੁਸ਼ਖ਼ਬਰੀ, ਇਨ੍ਹਾਂ ਸਮਾਰਟਫੋਨਾਂ ਨੂੰ ਵੀ ਮਿਲੇਗੀ ਸਭ ਤੋਂ ਵੱਡੀ ਅਪਡੇਟ
Tuesday, Jan 05, 2021 - 11:07 AM (IST)
ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਉਨ੍ਹਾਂ ਸਮਾਰਟਫੋਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਨ੍ਹਾਂ ਨੂੰ ਜਲਦ ਹੀ ਐਂਡਰਾਇਡ 11 ਆਧਾਰਿਤ ਆਕਸੀਜਨ ਓ.ਐੱਸ. 11 ਦੀ ਅਪਡੇਟ ਮਿਲਣ ਵਾਲੀ ਹੈ। ਹਾਲਾਂਕਿ, ਕੰਪਨੀ ਨੇ ਅਪਡੇਟ ਜਾਰੀ ਕਰਨ ਦੀ ਤਾਰੀਖ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਕੰਪਨੀ ਮੁਤਾਬਕ, ਆਕਸੀਜਨ ਓ.ਐੱਸ. 11 ਦੀ ਅਪਡੇਟ ਪਾਉਣ ਵਾਲੇ ਫੋਨਾਂ ਦੀ ਸੂਚੀ ’ਚ ਵਨਪਲੱਸ ਨੋਰਡ, ਵਨਪਲੱਸ 7 ਅਤੇ ਵਨਪਲੱਸ 7ਟੀ ਸੀਰੀਜ਼ ਦੇ ਫੋਨ ਇਸ ਵਿਚ ਸ਼ਾਮਲ ਹਨ।
ਰਿਪੋਰਟ ਮੁਤਾਬਕ, ਵਨਪਲੱਸ ਨੋਰਡ ਨੂੰ ਇਸੇ ਹਫਤੇ ਪਹਿਲੀ ਓਪਨ ਬੀਟਾ ਬਿਲਡ ਆਕਸੀਜਨ 11 ਦੀ ਅਪਡੇਟ ਮਿਲੇਗੀ। ਇਸ ਤੋਂ ਬਾਅਦ ਅਗਲੇ ਹਫਤੇ ’ਚ ਵਨਪਲੱਸ 7 ਅਤੇ 7ਟੀ ਸੀਰੀਜ਼ ਨੂੰ ਅਪਡੇਟ ਮਿਲੇਗੀ। ਦੱਸ ਦੇਈਏ ਕਿ ਵਨਪਲੱਸ 7 ਸੀਰੀਜ਼ ਨੂੰ 2019 ’ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਨਵੀਂ ਅਪਡੇਟ ਬਾਰੇ ਆਪਣੇ ਫੋਰਮ ’ਤੇ ਜਾਣਕਾਰੀ ਦਿੱਤੀ ਹੈ।
ਆਮਤੌਰ ’ਤੇ ਵਨਪਲੱਸ ਨੂੰ ਤੁਰੰਤ ਅਪਡੇਟ ਦੇਣ ਲਈ ਜਾਣਿਆ ਜਾਂਦਾ ਹੈ ਪਰ ਇਸ ਵਾਰ ਕੰਪਨੀ ਨੇ ਅਪਡੇਟ ਜਾਰੀ ਕਰਨ ’ਚ ਦੇਰ ਕਰ ਦਿੱਤੀ ਹੈ। ਆਪਣੇ ਪੁਰਾਣੇ ਡਿਵਾਈਸਿਜ਼ ਨੂੰ ਐਂਡਰਾਇਡ 11 ਦੀ ਅਪਡੇਟ ਜਾਰੀ ਕਰਨ ਦੇ ਮਾਮਲੇ ’ਚ ਸੈਮਸੰਗ ਨੇ ਵਨਪਲੱਸ ਨੂੰ ਪਿੱਛੇ ਛੱਡ ਦਿੱਤਾ ਹੈ। ਦੱਸ ਦੇਈਏ ਕਿ ਵਨਪਲੱਸ 8ਟੀ ਸੀਰੀਜ਼ ਨੂੰ ਪਿਛਲੇ ਸਾਲ ਅਕਤੂਬਰ ’ਚ ਆਕਸੀਜਨ 11 ਦੀ ਅਪਡੇਟ ਮਿਲੀ ਹੈ।
ਹੁਣ 2021 ਦੀ ਸ਼ੁਰੂਆਤ ’ਚ ਕੰਪਨੀ ਨੇ ਆਪਣੇ ਪੁਰਾਣੇ ਡਿਵਾਈਸ ਵਨਪਲੱਸ ਨੋਰਡ, ਵਨਪਲੱਸ 7 ਅਤੇ ਵਨਪਲੱਸ 7ਟੀ ਸੀਰੀਜ਼ ਲਈ ਆਕਸੀਜਨ 11 ਦੀ ਅਪਡੇਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਹਾਲ ਹੀ ’ਚ ਵਨਪਲੱਸ 8ਟੀ ਨੂੰ ਸਨੈਪਡ੍ਰੈਗਨ 865 ਪ੍ਰੋਸੈਸਰ, 12 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਦੀ ਸਟੋਰੇਜ ਨਾਲ ਲਾਂਚ ਕੀਤਾ ਗਿਆ ਹੈ। ਵਨਪਲੱਸ 8ਟੀ ਕੰਪਨੀ ਦਾ ਨਵਾਂ ਸਮਾਰਟਫੋਨ ਹੈ।