ਸੈਮਸੰਗ ਦੇ TV ਨਾਲ ਮੁਫ਼ਤ ਮਿਲ ਰਹੇ ਹਨ ਇਹ ਫਲੈਗਸ਼ਿਪ ਸਮਾਰਟਫੋਨਸ

10/08/2020 6:42:09 PM

ਗੈਜੇਟ ਡੈਸਕ—ਫੈਸਟਿਵ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ ਅਤੇ ਇਸ ਦੇ ਨਾਲ ਹੀ ਸੈਮਸੰਗ ਨੇ ਹੋਮ ਅਪਲਾਇੰਸ ’ਤੇ ਡਿਸਕਾਊਂਟ ਅਤੇ ਆਫਰਜ਼ ਦਾ ਐਲਾਨ ਕਰ ਦਿੱਤਾ ਹੈ। ਸੈਮਸੰਗ ਨੇ ਹੋਮ, ਫੈਸਟਿਵ ਹੋਮ ਦੇ ਨਾਂ ਨਾਲ ਆਫਰਜ਼ ਸ਼ੁਰੂ ਕੀਤੇ ਹਨ।

ਸੈਮਸੰਗ ਨੇ ਕਿਹਾ ਕਿ ਇਸ ਆਫਰ ਦੌਰਾਨ ਪ੍ਰੋਡਕਟਸ ’ਤੇ 20 ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ, ਈ.ਐੱਮ.ਆਈ. ਆਪਸ਼ਨ ਅਤੇ ਡੀਲਸ ਦਿੱਤੇ ਜਾਣਗੇ। ਇਸ ਆਫਰ ਤਹਿਤ ਕਸਟਮਰਸ ਸੈਮਸੰਗ ਟੀ.ਵੀ., ਫਰਿੱਜ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ ਅਤੇ ਏਅਰ ਕੰਡੀਸ਼ਨਰਸ ਦੇ ਚੁਨਿੰਦਾ ਮਾਡਲਜ਼ ਖਰੀਦ ਸਕਦੇ ਹਨ।

ਸੈਮਸੰਗ ਦੇ ਇਨ੍ਹਾਂ ਸਮਾਰਟ ਟੀ.ਵੀ. ਦੀ ਖਰੀਦਾਰੀ ’ਤੇ ਮਿਲੇਗਾ ਸੈਮਸੰਗ ਸਮਾਰਟਫੋਨ ਮੁਫ਼ਤ
Samsung QLED 8K TV ਦੇ 85 ਇੰਚ, 82 ਇੰਚ ਅਤੇ 75 ਇੰਚ ਮਾਡਲ ਦੀ ਖਰੀਦਾਰੀ ’ਤੇ ਗਾਹਕਾਂ ਨੂੰ ਗਲੈਕਸੀ ਫੋਲਡ ਸਮਾਰਟਫੋਨ ਮੁਫ਼ਤ ਦਿੱਤਾ ਜਾਵੇਗਾ।

PunjabKesari
Samsung QLED TV ਦੇ 75 ਇੰਚ ਜਾਂ ਇਸ ਤੋਂ ਉੱਤੇ ਦੇ ਮਾਡਲ ਖਰੀਦਣ ’ਤੇ ਗਲੈਕਸੀ ਐੱਸ20 ਅਲਟਰਾ ਸਮਾਰਟਫੋਨ ਮਿਲੇਗਾ।

PunjabKesari
Samsung QLED 55 ਇੰਚ ਅਤੇ ਯੂ.ਐੱਚ.ਡੀ. 65 ਇੰਚ ਮਾਡਲ ਦੀ ਖਰੀਦਾਰੀ ’ਤੇ ਕੰਪਨੀ ਗਲੈਕਸੀ ਏ21ਐੱਸ ਮੁਫ਼ਤ ਦੇਵੇਗੀ।

PunjabKesari
Samsung QLED, QLED 8K TV 65 ਇੰਚ ਅਤੇ ਕ੍ਰਿਸਟਲ 4ਕੇ ਯੂ.ਐੱਚ.ਡੀ. ਟੀ.ਵੀ. ਦੇ 70 ਇੰਚ ਜਾਂ ਇਸ ਤੋਂ ਉੱਤੇ ਦੇ ਮਾਡਲ ਨਾਲ ਗਲੈਕਸੀ ਏ31 ਮੁਫ਼ਤ ਦਿੱਤਾ ਜਾਵੇਗਾ।

PunjabKesari
ਸੈਮਸੰਗ ਦੇ ਫਲੈਗਸ਼ਿਪ ਸਪੇਸਮੈਕਸ ਫੈਮਿਲੀ ਹੱਬ ਫਰਿੱਜ ਨਾਲ ਗਲੈਕਸੀ ਨੋਟ 10 ਸਮਾਰਟਫੋਨ ਮੁਫ਼ਤ ਦਿੱਤਾ ਜਾਵੇਗਾ।

PunjabKesari


Karan Kumar

Content Editor

Related News