MWC 2018 ਈਵੈਂਟ 'ਚ ਪੇਸ਼ ਕੀਤੇ ਗਏੇ ਇਹ ਹਨ ਐਂਡਰਾਇਡ ਵਨ ਅਤੇ ਗੋ ਫੋਨਜ਼
Thursday, Mar 01, 2018 - 09:44 AM (IST)

ਜਲੰਧਰ-ਮੋਬਾਇਲ ਵਰਲਡ ਕਾਂਗਰਸ 'ਚ ਜਿਆਦਾਤਰ ਨਵੇਂ ਸਮਾਰਟਫੋਨਜ਼, ਟੈਬਲੇਟ ਅਤੇ ਸਮਾਰਟਵਾਚ ਲਾਂਚ ਹੁੰਦੇ ਹਨ। ਹੁਣ ਤੱਕ ਬਹੁਤ ਕੁਝ ਲਾਂਚ ਹੋ ਚੁੱਕਿਆ ਹੈ । ਇਸ ਦੇ ਨਾਲ ਹੁਣ ਗੱਲ ਕਰਦੇ ਹਾਂ, MWC 2018 ਈਵੈਂਟ 'ਚ ਐਂਡਰਾਇਡ ਵਨ ਅਤੇ ਐਂਡਰਾਇਡ ਗੋ ਇਹ ਸਮਾਰਟਫੋਨਜ਼ ਪੇਸ਼ ਹੋਏ ਹਨ।
Android Go-
ਅਲਕਾਟੇਲ 1X- ਅਲਕਾਟੇਲ 1X ਦੁਨੀਆ ਦਾ ਪਹਿਲਾ ਅਜਿਹਾ ਫੋਨ ਹੈ, ਜੋ ਐਂਡਰਾਇਡ Oreo ਗੋ ਐਂਡੀਸ਼ਨ 'ਤੇ ਚੱਲਦਾ ਹੈ। ਇਹ ਐਂਡਰਾਇਡ ਆਪਰੇਟਿੰਗ ਸਿਸਟਮ ਦਾ ਲਾਈਟਰ ਵਰਜਨ ਹੈ। ਇਹ ਫੋਨ ਸਿੰਗਲ ਸਿਮ ਵਾਲੇ ਫੋਨ ਦੀ ਕੀਮਤ ਲਗਭਗ 7,955 ਰੁਪਏ ਹੋਵੇਗੀ ਅਤੇ 2 ਸਿਮ ਵਾਲੇ ਫੋਨ ਦੀ ਕੀਮਤ 8,751 ਰੁਪਏ ਹੋਵੇਗੀ। ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 5.3 ਇੰਚ ਦੀ FWVGA+ ਡਿਸਪਲੇਅ ਨਾਲ ਰੈਜ਼ੋਲਿਊਸ਼ਨ 960X480 ਪਿਕਸਲ ਅਤੇ ਅਸਪੈਕਟ ਰੇਸ਼ੀਓ 18:9 ਹੈ। ਫੋਨ 'ਚ 1.3GHz ਮੀਡੀਆਟੈੱਕ MTK6580 ਕਵਾਡਕੋਰ ਪ੍ਰੋਸੈਸਰ ਨਾਲ 1 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਹੋਵੇਗੀ। ਕੈਮਰੇ ਦੇ ਲਈ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਲੱਗਾ ਹੈ। ਫੋਨ ਐਂਡਰਾਇਡ Oreo 8.0 ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ ਅਤੇ 2460mAh ਦੀ ਬੈਟਰੀ ਹੋਵੇਗੀ। ਫੋਨ ਦਾ ਭਾਰ 151 ਗ੍ਰਾਮ ਹੈ।
ਨੋਕੀਆ 1- ਨੋਕੀਆ ਨੇ ਗੂਗਲ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਐਂਡਰਾਇਡ ਵਨ ਪਲੇਟਫਾਰਮ ਵਾਲਾ ਸਮਾਰਟਫੋਨ ਨੋਕੀਆ 1 ਲਾਂਚ ਕੀਤਾ ਗਿਆ ਹੈ। ਇਹ ਕੰਪਨੀ ਦੀ ਪਹਿਲਾਂ ਐਂਡਰਾਇਡ Oreo (ਗੋ ਐਂਡੀਸ਼ਨ) ਫੋਨ ਹੈ। ਨੋਕੀਆ 1 ਸਮਾਰਟਫੋਨ ਦੀ ਕੀਮਤ 85 ਡਾਲਰ (ਲਗਭਗ 5400 ਰੁਪਏ ) ਹੈ।
General GM 8 Go- ਮੋਬਾਇਲ ਵਰਲਡ ਕਾਗਰਸ ਤੋਂ ਪਹਿਲਾਂ ਕਈ ਲੀਕ ਤੋਂ ਬਾਅਦ ਜਨਰਲ ਮੋਬਾਇਲ ਨੇ GM8 ਪੇਸ਼ ਕਰ ਦਿੱਤਾ ਹੈ। ਤੁਰਕੀ ਸਮਾਰਟਫੋਨ ਨਿਰਮਾਤਾ ਕੰਪਨੀ ਇਸ ਫੋਨ ਦੀ ਵਰਤੋਂ ਤੁਰਕੀ ਅਤੇ ਦੁਨੀਆ ਦੇ ਬਾਕੀ ਦੇਸ਼ਾਂ ਦੇ ਲੋਕਾਂ ਤੱਕ ਕੰਪਿਊਟਿੰਗ ਪਹੁੰਚਾਉਣ ਦੇ ਉਦੇਸ਼ ਨਾਲ ਕਰ ਰਹੀਂ ਹੈ। ਇਸ ਡਿਵਾਈਸ 'ਚ ਮੀਡੀਆਟੈੱਕ ਚਿਪਸੈੱਟ ਅਤੇ 1 ਜੀ. ਬੀ. ਰੈਮ ਮੌਜੂਦ ਹੈ। ਐਂਡਰਾਇਡ ਗੋ ਨਾਲ ਇਹ ਫੋਨ ਉਪਲੱਬਧ ਹੋਣ ਵਾਲੇ ਖੇਤਰਾਂ 'ਚ ਇਹ ਇਕ ਵਧੀਆ ਆਪਸ਼ਨ ਹੋ ਸਕਦਾ ਹੈ।
ਹੁਵਾਵੇ- ਹੁਵਾਵੇ ਨੇ ਮੋਬਾਇਲ ਵਰਲਡ ਕਾਂਗਰਸ ਨੇ ਕੋਈ ਨਵਾਂ ਫੋਨ ਲਾਂਚ ਨਹੀਂ ਕੀਤਾ ਹੈ, ਪਰ ਗੂਗਲ ਦਾ ਕਹਿਣਾ ਹੈ ਕਿ ਹੁਵਾਵੇ ਐਂਡਰਾਇਡ Go ਸਮਾਰਟਫੋਨਜ਼ ਬਣਾਉਣ ਵੱਲ ਧਿਆਨ ਦੇ ਰਹੀਂ ਹੈ।
ਲਾਵਾ Z50- ਭਾਰਤੀ ਬਾਜ਼ਾਰ 'ਚ ਲਾਵਾ Z50 ਪਹਿਲਾਂ ਅਜਿਹਾ ਫੋਨ ਹੈ, ਜੋ ਐਂਡਰਾਇਡ ਗੋ 'ਤੇ ਕੰਮ ਕਰਦਾ ਹੈ। ਹਾਰਡਵੇਅਰ ਦੇ ਮਾਮਲੇ 'ਚ Z50 ਬਜਟ ਸਮਾਰਟਫੋਨ ਹੈ। ਇਸ 'ਚ 1 ਜੀ. ਬੀ. ਰੈਮ ਅਤੇ 8 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਉਣ ਦਾ ਆਪਸ਼ਨ ਮੌਜੂਦ ਹੈ। ਇਸ ਸਮਾਰਟਫੋਨ 'ਚ 4.5 ਇੰਚ ਡਿਸਪਲੇਅ ਅਤੇ ਲਗਭਗ 3300 ਰੁਪਏ ਦੀ ਕੀਮਤ ਨਾਲ ਆਵੇਗਾ। ਇਨੀ ਘੱਟ ਕੀਮਤ ਨਾਲ ਐਂਡਰਾਇਡ ਗੋ ਡਿਵਾਈਸਿਜ਼ 'ਚ ਵੱਡਾ ਬਦਲਾਅ ਕਰਨ 'ਚ ਸਮੱਰਥ ਹੋਣਗੇ। ਇਹ ਫੋਨ ਐਂਡਰਾਇਡ Oreo ਗੋ ਐਂਡੀਸ਼ਨ 'ਤੇ ਕੰਮ ਕਰੇਗਾ। ਇਹ ਐਂਡਰਾਇਡ Oreo OS ਦਾ ਲਾਈਟ ਵਰਜਨ ਹੈ। ਇਹ ਰੈਗੂਲਰ ਐਪਸ ਦੀ ਜਗ੍ਹਾਂ ਗੂਗਲ ਐਪਸ ਦਾ ਲਾਈਟ ਵਰਜਨ 'ਤੇ ਕੰਮ ਕਰਦਾ ਹੈ। ਲਾਈਟ ਵਰਜਨ ਵਾਲੀ ਐਪਸ ਜਲਦ ਹੀ ਲੋਡ ਹੁੰਦੀ ਹੈ, ਘੱਟ ਡਾਟੇ ਦੀ ਵਰਤੋਂ ਕਰਦੀ ਹੈ ਅਤੇ ਫੋਨ 'ਚ ਸਪੇਸ ਵੀ ਘੱਟ ਹੁੰਦੀ ਹੈ। ਲਾਵਾ ਦੇ ਇਸ ਫੋਨ 'ਚ ਅਸਿਸਟੈਂਟ ਗੋ, ਮੈਪਸ ਗੋ, ਜੀਮੇਲ ਗੋ ਅਤੇ ਯੂਟਿਊਬ ਗੋ ਵਰਗੀਆਂ ਐਪਸ ਪ੍ਰੀਲੋਡ ਹੋ ਕੇ ਆਉਣਗੀਆਂ।
ZTE Tempo Go- ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 210 SoC 1 ਜੀ. ਬੀ. ਰੈਮ ਅਤੇ 8 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦੇ ਕੈਮਰੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ 5 ਐੱਮ. ਪੀ. ਦਾ ਰਿਅਰ ਅਤੇ 2 ਐੱਮ. ਪੀ. ਦਾ ਫ੍ਰੰਟ ਕੈਮਰਾ ਮੌਜੂਦ ਹੈ। ਫੋਨ 'ਚ 2200 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ। ਫੋਨ ਐਂਡਰਾਇਡ 8.1 Oreo ਗੋ ਐਡੀਸ਼ਨ 'ਤੇ ਕੰਮ ਕਰਦਾ ਹੈ।
TRANSSION- ਅਫਰੀਕਨ ਬਾਜ਼ਾਰ ਦੇ ਲਈ TRANSSION ਨੇ ਵੱਖ-ਵੱਖ ਬ੍ਰਾਂਡਜ਼ ਜਿਵੇ ਟੈਕਨੋ, ਆਈਟੇਲ, ਸਪਾਇਸ ਆਦਿ ਦੇ ਨਾਲ ਐਂਡਰਾਇਡ ਗੋ ਮਾਡਲ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਹ ਫੋਨਜ਼ ਮੁੱਖ ਰੂਪ ਨਾਲ ਅਫਰੀਕਾ ਦੇ ਲਈ ਹੋਣਗੇ, ਪਰ ਫਿਰ ਵੀ ਕੁਝ ਹੋਰ ਬਾਜ਼ਾਰਾਂ 'ਚ ਉਪਲੱਬਧ ਹੋਣਗੇ।
Android One-
ਨੋਕੀਆ- ਹਾਲ ਹੀ ਨੋਕੀਆ ਵੱਲੋ ਐਲਾਨ ਕੀਤਾ ਗਿਆ ਹੈ। ਕੰਪਨੀ ਨੇ ਨੋਕੀਆ 7 ਪਲੱਸ, ਨੋਕੀਆ 8 ਸਿਰੋਕੋ ਅਤੇ ਨੋਕੀਆ 6 ਦਾ 2018 ਐਂਡੀਸ਼ਨ ਪੇਸ਼ ਕੀਤਾ ਹੈ। 3 ਫੋਨਜ਼ ਐਂਡਰਾਇਡ ਵਨ ਦੇ ਮਾਮਲੇ 'ਚ ਚੰਗੇ ਆਪਸ਼ਨ ਹਨ। ਉਮੀਦ ਕੀਤੀ ਜਾ ਰਹੀਂ ਹੈ ਕਿ ਅੱਗੇ ਜਾ ਕੇ ਐਂਡਰਾਇਡ P ਜਾਂ ਉਸ ਤੋਂ ਵੀ ਅਪਗ੍ਰੇਡਿਡ ਵਰਜਨ ਦਿੱਤੇ ਜਾਣਗੇ।
BQ- ਮੋਬਾਇਲ ਵਰਲਡ ਕਾਂਗਰਸ 'ਚ BQ ਨੇ ਦੋ ਨਵੇਂ ਸਮਾਰਟਫੋਨਜ਼ ਪੇਸ਼ ਕੀਤੇ ਹਨ। ਇਹ ਫੋਨਜ਼ ਐਂਡਰਾਇਡ ਗੋ ਪ੍ਰੋਗਰਾਮ ਦਾ ਹਿੱਸਾ ਬਣਨਗੇ। Aquaris X2 ਅਤੇ Aquaris X2 Pro ਸੁਰੱਖਿਆ ਵਧੀਆ ਐਂਡਰਾਇਡ ਅਨੁਭਵ ਦੇਣ ਦੇ ਪ੍ਰਤੀ ਤਿਆਰ ਹੈ। ਕੰਪਨੀ ਨੇ ਇਨ੍ਹਾਂ ਡਿਵਾਈਸਿਜ਼ ਦੇ ਸਪੈਸੀਫਿਕੇਸ਼ਨ ਦਾ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ।
General Mobile- ਐਂਡਰਾਇਡ ਗੋ ਡਿਵਾਈਸਜ਼ ਨਾਲ ਨਾਲ ਤੁਰਕੀ OEM ਜਨਰਲ ਮੋਬਾਇਲ ਨੇ GM 8 ਪੇਸ਼ ਵੀ ਕੀਤਾ ਹੈ। ਇਹ ਕੰਪਨੀ ਦੀ ਪੰਜਵੀਂ ਐਂਡਰਾਇਡ ਵਨ ਡਿਵਾਈਸ ਹੈ। ਫੋਨ ਕੰਪਨੀ ਦੀ ਆਧਿਕਾਰਕ ਸਾਈਟ 'ਤੇ ਉਪਲੱਬਧ ਹੈ। ਫੋਨ 5.7 ਇੰਚ ਫੁੱਲ ਵਿਊ ਡਿਸਪਲੇਅ , 4ਜੀ. ਬੀ. ਰੈਮ , 64 ਜੀ. ਬੀ. ਤੱਕ ਦੀ ਸਟੋਰੇਜ , ਸਨੈਪਡ੍ਰੈਗਨ 435 ਪ੍ਰੋਸੈਸਰ ਅਤੇ ਐਂਡਰਾਇਡ ਵਨ ਦੀ ਖਾਸੀਅਤ ਨਾਲ ਆਉਦਾ ਹੈ।