ਤੁਹਾਡੇ ਸਮਾਰਟਫੋਨ ਨੂੰ ਪੂਰੀ ਤਰ੍ਹਾਂ ਬਦਲ ਦੇਣਗੀਆਂ ਇਹ ਐਪਸ
Sunday, Nov 13, 2016 - 03:46 PM (IST)
ਜਲੰਧਰ- ਸਮਾਰਟਫੋਨ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਐਂਡ੍ਰਾਇਡ ਯੂਜ਼ਰਸ ਲਈ ਪਲੇਅ ਸਟੋਰ ''ਤੇ 20 ਲੱਖ ਤੋਂ ਜ਼ਿਆਦਾ ਐਪਸ ਦੇ ਆਪਸ਼ਨ ਮੌਜੂਦ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਐਪਲੀਕੇਸ਼ਨਾਂ ਬਾਰੇ ਦੱਸਾਂਗੇ ਜੋ ਤੁਹਾਡੇ ਸਮਰਾਟਫੋਨ ਨੂੰ ਪੂਰੀ ਤਰ੍ਹਾਂ ਬਦਲ ਦੇਣਗੀਆਂ।
1. ਨੋਟੀਫਿਕੇਸ਼ਨ ਬਾਰ ਸਮਾਰਟਫੋਨਜ਼ ਯੂਜ਼ਰ ਲਈ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ। Notify ਐਪ ਦੀ ਮਦਦ ਨਾਲ ਤੁਸੀਂ ਆਪਣੇ ਨੋਟੀਫਿਕੇਸ਼ਨ ਬਾਰ ਨੂੰ ਹੋਰ ਜ਼ਿਆਦਾ ਬਿਹਤਰ ਬਣਾ ਸਕਦੇ ਹੋ। Notify ਐਪਸ ਨਾਲ ਤੁਹਾਨੂੰ ਨੋਟੀਫਿਕੇਸ਼ਨ ਬਾਰ ''ਚ ਹੀ ਵਾਇਸ ਨੋਟਸ ਅਤੇ ਰਿਮਾਇੰਡਰ ਵਰਗੇ ਫੰਕਸ਼ਨ ਮਿਲ ਜਾਣਗੇ ਜੋ ਤੁਹਾਡੀ ਕਾਫੀ ਮਦਦ ਕਰਨਗੇ।
2. ਸਮਾਰਟਫੋਨ ਦੀ ਵੱਡੀ ਸਕ੍ਰੀਨ ਕਈ ਵਾਰ ਫੋਨ ਨੂੰ ਚਲਾਉਣ ''ਚ ਮੁਸ਼ਕਿਲ ਵੀ ਬਣਨ ਲੱਗਦੀ ਹੈ। ਅਜਿਹੇ ''ਚ ਤੁਸੀਂ Pie Control ਐਪ ਦੀ ਵਰਤੋਂ ਕਰ ਸਕਦੇ ਹਨ। Pie 3ontrol ਐਪ ਦੀ ਮਦਦ ਨਾਲ Pie ਸ਼ੇਪ ਦਾ ਕੰਟਰੋਲ ਪੈਨਲ ਮਿਲੇਗਾ ਜਿਸ ''ਤੇ ਤੁਸੀਂ ਆਪਣੀ ਜ਼ਿਆਦਾ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਐਪਸ ਦੇ ਆਈਕਨ ਨੂੰ ਪਿਨ ਕਰ ਸਕਦੇ ਹੋ।
3. Universal Copy ਐਪ ਰਾਹੀਂ ਕਿਸੇ ਵੀ ਐਪ ਤੋਂ ਕੁਝ ਵੀ ਬੜੀ ਹੀ ਆਸਾਨੀ ਨਾਲ ਕਾਪੀ ਕੀਤਾ ਜਾ ਸਕਦਾ ਹੈ। ਵੈੱਬ ''ਤੇ ਕੰਮ ਕਰਦੇ ਸਮੇਂ ਇਹ ਐਪ ਕਾਫੀ ਮਦਦਗਾਰ ਸਾਬਿਤ ਹੋਵੇਗੀ।
4. Mighty text ਰਾਹੀਂ ਤੁਸੀਂ ਆਪਣੇ ਸਮਾਰਟਫੋਨ ਦੇ ਟੈਕਸਟ ਮੈਸੇਜ ਕੰਪਿਊਟਰ ਦੇ ਨਾਲ Sync ਕਰ ਸਕਦੇ ਹਨ ਅਤੇ ਕਿਸੇ ਵੀ ਸਮੇਂ ਵੱਡੀ ਸਕ੍ਰੀਨ ''ਤੇ ਮੈਸੇਜ ਪੜ੍ਹਨ ਦਾ ਮਜ਼ਾ ਲੈ ਸਕਦੇ ਹੋ।
