ਹੋਲੀ ਦੇ ਇਸ ਤਿਓਹਾਰ ਨੂੰ ਹੋਰ ਰੰਗੀਨ ਬਣਾ ਦੇਣਗੀਆਂ ਇਹ ਬਿਤਰਤੀਨ ਐਂਡ੍ਰਾਇਡ ਐਪਸ

Sunday, Mar 12, 2017 - 01:13 PM (IST)

ਹੋਲੀ ਦੇ ਇਸ ਤਿਓਹਾਰ ਨੂੰ ਹੋਰ ਰੰਗੀਨ ਬਣਾ ਦੇਣਗੀਆਂ ਇਹ ਬਿਤਰਤੀਨ ਐਂਡ੍ਰਾਇਡ ਐਪਸ

ਜਲੰਧਰ : ਵਰਤਮਾਨ ਸਮੇਂ ''ਚ ਸਮਾਰਟਫੋਨਸ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਅਕਸਰ ਵੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਲੋਕ ਸਮਾਰਟਫੋਨਸ ਦੀ ਐਪ ਜਰੀਏ ਆਪਣੇ ਰੋਜ਼ ਦੇ ਸਾਰੇ ਕੰਮ ਕਰਣ ਲਗੇ ਹਨ ਇਹ ਕੰਮ ਕਰਨ ਤੋਂ ਇਲਾਵਾ ਇਹ ਐਪ ਤੁਹਾਡੇ ਤਿਓਹਾਰਾਂ ਨੂੰ ਚਾਰ ਚੰਨ ਲਗਾਉਣ ''ਚ ਵੀ ਮਦਦ ਕਰਦੀਆਂ ਹਨ। ਇਸ ਗੱਲ ਨੂੰ ਧਿਆਨ ''ਚ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ ਅਜਿਹੀ ਐਪਸ ਦੇ ਬਾਰੇ ''ਚ ਦੱਸਣ ਜਾ ਰਹੇ ਹੈ ਜੋ ਹੋਲੀ ਦੇ ਤਿਉਹਾਰ ਨੂੰ ਹੋਰ ਵੀ ਮਜ਼ੇਦਾਰ ਬਣਾ ਦੇਣਗੀਆਂ। ਇਨ੍ਹਾਂ ਐਪਸ ਨਾਲ ਤੁਸੀਂ ਆਪਣੀਆਂ ਫੋਟਜ਼ੋ ਨੂੰ ਰੰਗਦਾਰ ਫੋਟੋਫਰੇਮ ''ਚ ਡਿਜ਼ਾਇਨ ਕਰ ਸਕਦੇ ਹੋ। ਗੂਗਲ ਪਲੇ ਸਟੋਰ ''ਤੇ ਉਪਲੱਬਧ ਇਸ ਐਂਡ੍ਰਾਇਡ ਐਪਸ ਨੂੰ ਤੁਸੀਂ ਅਸਾਨੀ ਨਾਲ ਡਾਊਨਲੋਡ ਕਰ ਸਕਦੇ ਹਨ।

ਹੋਲੀ ਫੋਟੋ ਇਫੈਕਟਸ - ਇਸ ਐਪ ਨਾਲ ਤੁਸੀਂ ਚਾਹੋ ਹੋਲੀ ਖੇਡਦੇ ਵੀ ਨਹੀਂ ਹੋ ਤਾਂ ਵੀ ਤੁਸੀਂ ਆਪਣੀ ਫੋਟੋ ਨੂੰ ਹੋਲੀ ਦੇ ਰੰਗਾਂ ਨਾਲ ਭਰ ਸਕਦੇ ਹੋ।  ਇਹ ਐਪ ਤੁਹਾਡੀਆਂ ਤਸਵੀਰਾਂ ਨੂੰ ਇਕ ਨਵਾਂ ਰੂਪ ਦੇਵੇਗੀ।

ਹੋਲੀ ਫੋਟੋ ਫਰੇਮਸ- ਇਸ ਐਪ ਰਾਹੀ ਤੁਸੀਂ ਆਪਣੀ ਤਸਵੀਰ ਨੂੰ ਰੰਗ-ਬਿਰੰਗੇ ਫੋਟੋ ਫਰੇਮ ਨਾਲ ਡਿਜ਼ਾਇਨ ਕਰ ਸਕਦੇ ਹੋ ਅਤੇ ਆਪਣੇ ਦੋਸਤਾਂ ਦੇ ਨਾਲ ਇਸ ਨੂੰ ਸ਼ੇਅਰ ਵੀ।

ਹੈਪੀ ਹੋਲੀ 2017 ਸ਼ੁਭਕਾਮਨਾਵਾਂ - ਇਸ ਐਪ ਰਾਹੀਂ ਤੁਸੀਂ ਆਪਣੇ ਦੋਸਤਾਂ ਨੂੰ ਹੋਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਵੱਡੀ ਅਸਾਨੀ ਨਾਲ ਭੇਜ ਸਕਦੇ ਹੋ। ਜੋ ਕਿ ਤੁਹਾਡੇ ਦੋਸਤਾਂ ਨੂੰ ਇਕ ਸ਼ਾਨਦਾਰ ਢੰਗ ਨਾਲ ਨਜ਼ਰ ਆਏਗੀ।


Related News