ਜਲਦੀ ਹੀ ਆ ਰਿਹੈ ਦੁਨੀਆ ਦਾ ਸਭ ਤੋਂ ਫਾਸਟ ਕੈਮਰਾ, 1 ਸੈਕਿੰਡ ''ਚ ਖਿੱਚੇਗਾ 5 ਟਰੀਲੀਅਨ ਤਸਵੀਰਾਂ
Tuesday, May 02, 2017 - 05:49 PM (IST)

ਜਲੰਧਰ- ਹੁਣ ਜਲਦੀ ਹੀ ਦੁਨੀਆ ਦਾ ਸਭ ਤੋਂ ਤੇਜ਼ ਕੈਮਰਾ ਆਉਣ ਵਾਲਾ ਹੈ। ਇਹ ਕੈਮਰਾ ਮੌਜੂਦਾ ਕੈਮਰਿਆਂ ਤੋਂ ਕਰੋੜਾਂ-ਅਰਬਾਂ ਗੁਣਾ ਫਾਸਟ ਹੈ। ਇਹ ਕੈਮਰਾ ਇੰਨਾ ਤੇਜ਼ ਹੈ ਕਿ ਲਾਈਟ ਦਾ ਮੂਵਮੈਂਟ ਤੱਕ ਕੈਪਚਰ ਕਰ ਸਕਦਾ ਹੈ। ਇਸ ਨੂੰ ਲੁੰਡ ਯੂਨਿਵਰਸਿਟੀ ਨੇ ਤਿਆਰ ਕੀਤਾ ਹੈ। ਇਹ ਕੈਮਰਾ 5 ਟਰੀਲੀਅਨ ਤਸਵੀਰਾਂ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਕੈਪਚਰ ਕਰ ਸਕਦਾ ਹੈ।
ਇਸ ਤਰ੍ਹਾਂ ਕਰਦਾ ਹੈ ਕੰਮ
ਸਮੇਂ ਨੂੰ ਇੰਨੇ ਛੋਟੇ ਹਿੱਸਿਆਂ ''ਚ ਵੰਡਣ ਲਈ ਇਹ ਕੈਮਰਾ ਪਹਿਲਾਂ ਕਈ ਤਸਵੀਰਾਂ ਨੂੰ ਸਿੰਗਲ ਫਰੇਮ ''ਚ ਕੈਪਚਰ ਕਰਦਾ ਹੈ। ਸ਼ਟਰ ਦੇ ਓਪਨ ਰਹਿੰਦੇ ਇਹ ਕਈ ਲੇਜ਼ਰ ਲਾਈਟਸ ਸਬਜੈੱਕਟ ''ਤੇ ਪਾਉਂਦਾ ਹੈ. ਇਕ-ਇਕ ਲੇਜ਼ਰ ਫਲੈਸ਼ ਵਿਜ਼ੁਅਲੀ ਕੋਡਿਡ ਹੁੰਦੀ ਹੈ, ਜਿਸ ਨਾਲ ਬਾਕੀ ਤਸਵੀਰਾਂ ''ਤੇ ਫਰਕ ਨਹੀਂ ਪੈਂਦਾ।
ਇਸ ਤੋਂ ਪਹਿਲਾਂ ਸਭ ਤੋਂ ਤੇਜ਼ ਕੈਮਰੇ ਦਾ ਖਿਤਾਬ ਯੂਨੀਵਰਸਿਟੀ ਆਫ ਟੋਕੀਓ ਦੁਆਰਾ ਤਿਆਰ ਕੀਤੇ ਗਏ ਕੈਮਰੇ ਦੇ ਨਾਂ ਹੈ ਜੋ ਕਰੀਬ 4 ਟਰੀਲੀਅਨ ਤਸਵੀਰਾਂ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਕੈਪਚਰ ਕਰ ਸਕਦਾ ਹੈ। ਵਿਗਿਆਨਕ ਅਤੇ ਤਕਨੀਕੀ ਰਿਸਰਚ ''ਚ ਇਹ ਕੈਮਰਾ ਖਾਸ ਭੂਮਿਕਾ ਨਿਭਾ ਸਕਦਾ ਹੈ। ਇਸ ਕੈਮਰੇ ਦੀ ਵਰਤੋਂ ਕਮੀਸਟਰੀ ਦੇ ਵੱਖ-ਵੱਖ ਤੱਤਾਂ ''ਤੇ ਕੀਤੀ ਜਾਵੇਗੀ।