ਇੰਤਜ਼ਾਰ ਹੋਇਆ ਖ਼ਤਮ, 12.74 ਲੱਖ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਹੋਈ 5-ਡੋਰ ਜਿਮਨੀ

06/08/2023 1:05:48 PM

ਆਟੋ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬਾਜ਼ਾਰ ’ਚ ਜਿਮਨੀ ਨੂੰ ਲਾਂਚ ਕਰ ਦਿੱਤਾ ਹੈ। ਇਹ ਐੱਸ. ਯੂ. ਵੀ. ਜੇਟਾ ਅਤੇ ਅਲਫਾ ਟ੍ਰਿਮ ’ਚ ਮੁਹੱਈਆ ਕਰਵਾਈ ਗਈ ਹੈ, ਜਿਨ੍ਹਾਂ ਦੀ ਕੀਮਤ ਕ੍ਰਮਵਾਰ : 12.74 ਲੱਖ ਅਤੇ 15.05 ਲੱਖ ਰੁਪਏ ਹੈ। ਇਹ ਦੋਵੇਂ ਕੀਮਤਾਂ ਐਕਸ-ਸ਼ੋਅਰੂਮ ਮੁਤਾਬਕ ਦੱਸੀਆਂ ਗਈਆਂ ਹਨ।

ਇਹ ਵੀ ਪੜ੍ਹੋ– ਭਾਰਤੀ ਬਾਜ਼ਾਰ ’ਚ ਅਨਵ੍ਹੀਲ ਹੋਈ ਮਿਡ-ਸਾਈਜ਼ SUV ਐਲੀਵੇਟ, ਜੁਲਾਈ ਤੋਂ ਸ਼ੁਰੂ ਹੋਵੇਗੀ ਬੁਕਿੰਗ

ਮਾਰੂਤੀ ਜਿਮਨੀ 1.5 ਲਿਟਰ, 4 ਸਿਲੰਡਰ ਨੈਚੁਰਲੀ ਐਸਪੀਰੇਟੇਡ ਪੈਟਰੋਲ ਇੰਜਣ ਰਾਹੀਂ ਸੰਚਾਲਿਤ ਹੋਵੇਗੀ। ਇਹ ਇੰਜਣ 105 ਐੱਚ. ਪੀ. ਦੀ ਪਾਵਰ ਅਤੇ 134 ਐੱਨ. ਐੱਮ. ਟਾਰਕ ਦਿੰਦਾ ਹੈ। ਇਸ ’ਚ 5 ਸਪੀਡ ਮੈਨੁਅਲ ਅਤੇ 4 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਬਦਲ ਦਿੱਤਾ ਗਿਆ ਹੈ। ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਇੰਜਮ 16.94 ਕੇ. ਪੀ. ਐੱਲ. ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ 16.39 ਕੇ. ਪੀ. ਐੱਲ. ਦਾ ਫਿਊਲ ਐਫਿਸ਼ੀਐਂਸੀ ਮੁਹੱਈਆ ਕਰਦਾ ਹੈ।

ਜਿਮਨੀ ਦੇ ਇੰਟੀਰੀਅਰ ਨੂੰ ਆਲ-ਬਲੈਕ ਥੀਮ ’ਤੇ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਐੱਸ. ਯੂ. ਵੀ. ਕਈ ਸਾਰੇ ਸ਼ਾਨਦਾਰ ਫੀਚਰਸ ਨਾਲ ਵੀ ਲੈਸ ਹੈ। ਯਾਤਰੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਕਈ ਸਾਰੇ ਫੀਚਰਸ ਵੀ ਦਿੱਤੇ ਹਨ।

ਇਹ ਵੀ ਪੜ੍ਹੋ– TVS ਰੇਸਿੰਗ ਨੇ ਦਿੱਲੀ-ਐੱਨ. ਸੀ. ਆਰ. ’ਚ ਖੋਲ੍ਹਿਆ ਰੇਸਿੰਗ ਐਕਸਪੀਰੀਐਂਸ ਸੈਂਟਰ

ਡਰਾਈਵ ਐਕਸਪੀਰੀਐਂਸ

ਹਾਲ ਹੀ ’ਚ ਸਾਨੂੰ ਇਸ ਗੱਡੀ ਨੂੰ ਚਲਾਉਣ ਦਾ ਮੌਕਾ ਦੇਹਰਾਦੂਨ ’ਚ ਮਿਲਿਆ। ਇਹ ਇਕ ਆਫਰੋਡਰ ਹੈ ਅਤੇ ਇਸ ਦੀ ਆਫ ਰੋਡਿੰਗ ਸਮਰੱਥਾ ਕਾਬਿਲ-ਏ-ਤਾਰੀਫ ਹੈ। ਜੇ ਤੁਸੀਂ ਇਕ ਅਜਿਹੀ ਗੱਡੀ ਚਾਹੁੰਦੇ ਹੋ ਤਾਂ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਐਡਵੈਂਚਰ ਐਕਟੀਵਿਟੀਜ਼ ਦੇ ਕੰਮ ਆਵੇ ਤਾਂ ਜਿਮਨੀ ਇਕ ਚੰਗੀ ਚੁਆਇਸ ਹੈ। ਇਸ ਦਾ ਕੰਪੈਕਟ ਸਾਈਜ਼ ਇਸ ਨੂੰ ਇਕ ਅਜਿਹਾ ਵ੍ਹੀਕਲ ਬਣਾਉਂਦਾ ਹੈ, ਜਿਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਰਸਤਾ ਭਾਵੇਂ ਕਿਹੋ ਜਿਹਾ ਵੀ ਹੋਵੇ। ਸਾਨੂੰ ਇਸ ਦਾ ਮੈਨੁਅਲ ਗੀਅਰਬਾਕਸ ਜ਼ਿਆਦਾ ਪਸੰਦ ਆਇਆ ਹੈ ਪਰ ਜੇ ਤੁਸੀਂ ਸਿਟੀ ਡਰਾਈਵ ਜ਼ਿਆਦਾ ਕਰਦੇ ਹੋ ਤਾਂ ਆਟੋਮੈਟਿਕ ਗੀਅਰਬਾਕਸ ਵੀ ਬੁਰਾ ਨਹੀਂ ਹੈ।

ਇਹ ਵੀ ਪੜ੍ਹੋ– 5ਜੀ ਦੀ ਸਪੀਡ ਨਾਲ ਦੌੜੇਗਾ BSNL, ਸਰਕਾਰ ਨੇ ਦਿੱਤਾ 89,000 ਕਰੋੜ ਦਾ ਪੈਕੇਜ


Rakesh

Content Editor

Related News