ਹਰ ਮਹੀਨੇ ਰੀਚਾਰਜ ਕਰਨ ਦੀ ਟੈਂਸ਼ਨ ਖਤਮ, ਹੁਣ ਤੁਹਾਨੂੰ ਸਿਰਫ਼ 1198 ਰੁਪਏ ''ਚ ਇੱਕ ਸਾਲ ਦੀ ਮਿਲੇਗੀ ਮਿਆਦ
Tuesday, Apr 22, 2025 - 06:21 PM (IST)

ਨੈਸ਼ਨਲ ਡੈਸਕ: ਜੇਕਰ ਤੁਸੀਂ ਇੱਕ ਅਜਿਹਾ ਰਿਚਾਰਜ ਲੱਭ ਰਹੇ ਹੋ ਜੋ ਪੂਰੇ ਸਾਲ ਲਈ ਹੋਵੇ, ਜਿਸ 'ਚ ਕਾਲਿੰਗ ਅਤੇ ਡਾਟਾ ਦੀ ਸਹੂਲਤ ਹੋਵੇ ਅਤੇ ਬਜਟ 'ਚ ਵੀ ਫਿੱਟ ਹੋਵੇ ਤਾਂ BSNL ਦਾ ਇਹ ਪਲਾਨ ਤੁਹਾਡੇ ਲਈ ਸਭ ਤੋਂ ਵਧੀਆ ਹੈ। BSNL ਨੇ ਇੱਕ ਨਵਾਂ ਰੀਚਾਰਜ ਪਲਾਨ ਲਾਂਚ ਕੀਤਾ ਹੈ, ਜਿਸਦੀ ਕੀਮਤ 1198 ਰੁਪਏ ਹੈ।
ਪਲਾਨ ਦੀਆਂ ਮੁੱਖ ਗੱਲਾਂ
ਕੀਮਤ: 1,198 ਰੁਪਏ
ਮਿਆਦ: 365 ਦਿਨ (1 ਸਾਲ)
ਕਾਲਿੰਗ: 300 ਮਿੰਟ ਪ੍ਰਤੀ ਮਹੀਨਾ
ਡਾਟਾ: 3GB ਪ੍ਰਤੀ ਮਹੀਨ
SmS: ਪ੍ਰਤੀ ਮਹੀਨਾ 30 SmS
ਕਿਸ ਲਈ ਹੈ ਇਹ ਪਲਾਨ?
ਇਹ ਪਲਾਨ ਉਨ੍ਹਾਂ ਉਪਭੋਗਤਾਵਾਂ ਲਈ ਫਾਇਦੇਮੰਦ ਹੈ ਜੋ ਹਰ ਮਹੀਨੇ ਰੀਚਾਰਜ ਨਹੀਂ ਕਰਾ ਸਕਦੇ, ਜਿਨ੍ਹਾਂ ਨੂੰ ਸਿਰਫ਼ ਮੁੱਢਲੀ ਕਾਲਿੰਗ ਤੇ ਇੰਟਰਨੈੱਟ ਦੀ ਲੋੜ ਹੈ। ਨਾਲ ਹੀ ਉਹ ਲੋਕ ਜੋ ਨੰਬਰ ਨੂੰ ਲੰਬੇ ਸਮੇਂ ਲਈ ਐਕਟਿਵ ਰੱਖਣਾ ਚਾਹੁੰਦੇ ਹਨ।
ਦੂਜੀਆਂ ਕੰਪਨੀਆਂ ਨਾਲੋਂ ਸਸਤਾ ਰੀਚਾਰਜ ਪਲਾਨ
ਅੱਜ-ਕੱਲ੍ਹ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਰੀਚਾਰਜ ਪਲਾਨ ਬਹੁਤ ਮਹਿੰਗੇ ਹੋ ਗਏ ਹਨ। ਅਜਿਹੀ ਸਥਿਤੀ 'ਚ BSNL ਦਾ ਇਹ ਪਲਾਨ ਇੱਕ ਬਿਹਤਰ ਤੇ ਸਸਤਾ ਬਦਲ ਬਣ ਕੇ ਉਭਰਿਆ ਹੈ। ਹੁਣ ਸਿਰਫ਼ 100 ਰੁਪਏ ਪ੍ਰਤੀ ਮਹੀਨਾ ਖਰਚ ਕਰ ਕੇ ਆਪਣੇ ਨੰਬਰ ਨੂੰ ਐਕਟਿਵ ਰੱਖਣਾ ਸੰਭਵ ਹੈ।