ਆਸੁਸ ਜ਼ੈੱਨਫੋਨ 5Z ਸਮਾਰਟਫੋਨ ਨੂੰ FOTA ਅਪਡੇਟ ''ਚ ਮਿਲੇ ਇਹ ਖਾਸ ਫੀਚਰਸ
Sunday, Aug 05, 2018 - 02:33 PM (IST)

ਜਲੰਧਰ-ਆਸੁਸ ਜ਼ੈੱਨਫੋਨ 5Z ਸਮਾਰਟਫੋਨ ਨੇ ਨਵੀਂ ਸਾਫਟਵੇਅਰ ਅਪਡੇਟ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਆਸੁਸ ਨੇ ਕੈਮਰਾ ਸੁਧਾਰ ਅਤੇ ਸਿਸਟਮ ਲੈਵਲ ਦੀ ਪਰਫਾਰਮੈਂਸ 'ਚ ਸੁਧਾਰ ਦੇ ਨਾਲ-ਨਾਲ ਬੱਗ ਫਿਕਸ ਦੀ ਇਕ ਲਿਸਟ ਦੇ ਨਾਲ 'ਫਰਮਵੇਅਰ ਓਵਰ ਦ ਏਅਰ ਅਪਡੇਟ' (FOTA Update) ਰਿਲੀਜ਼ ਕੀਤੀ ਹੈ। ਇਸ ਸਮਾਰਟਫੋਨ ਨੂੰ ਪਿਛਲੇ ਮਹੀਨੇ ਤਾਈਵਾਨ 'ਚ ਲਾਂਚ ਕੀਤਾ ਗਿਆ ਸੀ ਅਤੇ ਭਾਰਤ 'ਚ ਆਸੁਸ ਜ਼ੈੱਨਫੋਨ 5Z ਸਮਾਰਟਫੋਨ ਲਾਂਚ ਹੋਣ ਤੋਂ ਬਾਅਦ ਇਹ ਪਹਿਲੀ ਨਵੀਂ ਸਾਫਟਵੇਅਰ ਵਰਜ਼ਨ ਅਪਡੇਟ ਨਹੀਂ ਹੈ। ਪਿਛਲੇ ਮਹੀਨੇ ਸਮਾਰਟਫੋਨ ਨੂੰ ਇਕ ਵੱਡੀ ਅਪਡੇਟ ਮਿਲੀ ਸੀ, ਜਿਸ ਨੇ ਐਕਸਪੀਰੀਅੰਸ 'ਚ ਵਾਧਾ ਕਰਨ ਅਤੇ ਜੂਨ ਐਂਡਰਾਇਡ ਸੁਰੱਖਿਆ ਪੈਚ ਅਪਡੇਟ ਪੇਸ਼ ਕੀਤੀ ਹੈ।
ਸਾਫਟਵੇਅਰ ਅਪਡੇਟ ਤੋਂ ਮਿਲਣ ਵਾਲੇ ਫੀਚਰਸ-
ਜੇਕਰ ਗੱਲ ਕਰੀਏ ਇਸ ਸਾਫਟਵੇਅਰ ਅਪਡੇਟ ਤੋਂ ਮਿਲਣ ਵਾਲੇ ਫੀਚਰਸ ਦੀ ਤਾਂ ਇਸ ਲੇਟੈਸਟ ਅਪਡੇਟ ਤੋਂ ਕੈਮਰਾ ਪ੍ਰਦਰਸ਼ਨ 'ਚ ਸੁਧਾਰ, ਵਾਈ-ਫਾਈ ਸਥਿਰਤਾ ਅਤੇ ਸਮਾਰਟਫੋਨ 'ਤੇ ਹੋਰ ਬੱਗ ਫਿਕਸ ਸ਼ਾਮਿਲ ਹਨ। ਅਪਡੇਟ ਦੇ ਨਾਲ ਕੈਮਰੇ 'ਚ ਕੀਤੇ ਗਏ ਬਦਲਾਆ 'ਚ ਰਾਅ ਫਾਇਲ ਸਪੋਰਟ, ਪੈਨਾਰੋਮਾ ਸਹੂਲਤ, ਈ. ਆਈ. ਐੱਸ. (EIS) ਲਈ ਆਨ/ਆਫ , ਪ੍ਰੋ ਮੋਡ 'ਚ ਫਲੈਸ਼ ਸਹੂਲਤ ਅਤੇ ਰਿਅਲ ਟਾਈਮ ਫਿਲਟਰ 'ਚ ਅਪਗ੍ਰੇਡ ਕੀਤੇ ਗਏ ਫਿਲਟਰ ਵਰਗੇ ਫੀਚਰਸ ਸ਼ਾਮਿਲ ਹਨ। ਨਵੀਂ ਅਪਡੇਟ ਦੇ ਨਾਲ ਕੈਮਰਾ ਸੁਧਾਰਾਂ ਨੂੰ ਬਿਹਤਰ ਆਟੋ ਐਕਸਪੋਜ਼ਰ, ਬਿਹਤਰੀਨ ਫੋਟੋ ਸ਼ਾਰਪਨੈੱਸ, ਬਿਹਤਰੀਨ ਐੱਚ. ਡੀ. ਆਰ. (HDR) ਫੰਕਸ਼ਨਲਿਟੀ, ਵਧੀਆ ਕੈਮਰਾ ਸਥਿਰਤਾ , ਆਟੋਫੋਕਸ ਫੰਕਸ਼ਨਲਿਟੀ, ਸਲੋਅ ਮੋਸ਼ਨ ਕੁਆਲਿਟੀ ਫਾਈਲ ਸਾਈਜ਼ (720p) ਆਦਿ ਫੀਚਰਸ ਮਿਲਣਗੇ।
ਇੰਝ ਅਪਡੇਟ ਚੈੱਕ ਕਰੋ-
ਇਸ ਤੋਂ ਇਲਾਵਾ ਅਪਡੇਟ ਐੱਫ. ਓ. ਟੀ. ਏ. (FOTA) ਦੇ ਰੂਪ 'ਚ ਉਪਲੱਬਧ ਹੈ। ਇਸ ਲਈ ਸਮਾਰਟਫੋਨ 'ਚ ਮੈਨੂਅਲੀ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਸੈਟਿੰਗ-> ਸਿਸਟਮ >ਸਿਸਟਮ ਅਪਡੇਟ ਕਲਿੱਕ ਕਰ ਤੇ ਚੈੱਕ ਕੀਤੀ ਜਾ ਸਕਦੀ ਹੈ।
ਫੀਚਰਸ-
ਇਸ ਸਮਾਰਟਫੋਨਸ 'ਚ 6.2-ਇੰਚ ਦੀ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1080x2246 ਪਿਕਸਲ ਹੈ। ਇਸ ਸਮਰਾਟਫੋਨ ਦੀ ਡਿਸਪਲੇਅ ਆਈਫੋਨ X ਤੋਂ ਪ੍ਰੇਰਿਤ ਟਾਪ ਨੌਚ ਦੇ ਨਾਲ ਹੈ। ਇਸ ਦੇ ਨਾਲ ਹੀ ਇਸ ਵਿਚ ਸਨੈਪਡ੍ਰੈਗਨ 845 ਪਰੋਸੈਸਰ ਦਿੱਤਾ ਗਿਆ ਹੈ। ਫੋਨ 'ਚ ਫਿੰਗਰਪ੍ਰਿੰਟ ਸੈਂਸਰ ਫੋਨ ਦੇ ਪਿਛਲੇ ਹਿੱਸੇ 'ਤੇ ਦਿੱਤਾ ਗਿਆ ਹੈ।ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ, ਜੋ 1.4 ਮਾਈਕ੍ਰੋਫੋਨ ਪਿਕਸਲਸ ਦੇ ਨਾਲ ਆਉਂਦਾ ਹੈ। ਫੋਨ 'ਚ ਦੂਜਾ ਸੈਂਸਰ 8 ਮੈਗਾਪਿਕਸਲ ਦਾ ਹੈ, ਜੋ 120 ਡਿਗਰੀ ਵਾਈਡ ਐਂਗਲ ਸ਼ੂਟਿੰਗ ਅਤੇ ਪੋਟਰੇਟ ਮੋਡ ਫੋਟੋ ਖਿੱਚਣ 'ਚ ਸਮਰੱਥ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 3,300 ਐੱਮ. ਏ. ਐੱਚ. ਦੀ ਬੈਟਰੀ ਫਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ।