ਲਾਂਚਿੰਗ ਤੋਂ ਪਹਿਲਾਂ ਹੀ ਧਾਕੜ ਫੋਨ ਦੇ ਫੀਚਰਜ਼ ਤੇ ਕੀਮਤ ਹੋਈ ਲੀਕ ! ਪੜ੍ਹੋ ਪੂਰੀ ਖਬਰ
Sunday, Jul 19, 2026 - 11:28 AM (IST)
ਗੈਜੇਟ ਡੈਸਕ - ਵੀਵੋ ਭਾਰਤੀ ਸਮਾਰਟਫੋਨ ਬਾਜ਼ਾਰ 'ਚ ਆਪਣੀ ਐਸ-ਸੀਰੀਜ਼ ਦਾ ਵਿਸਥਾਰ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਅਨੁਸਾਰ, ਕੰਪਨੀ ਜਲਦੀ ਹੀ ਭਾਰਤ 'ਚ Vivo S2 ਲਾਂਚ ਕਰ ਸਕਦੀ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਕਈ ਸਰਟੀਫਿਕੇਸ਼ਨ ਪਲੇਟਫਾਰਮ ਅਤੇ ਹਾਲੀਆ ਲੀਕ ਸੰਕੇਤ ਦਿੰਦੇ ਹਨ। ਇਹ ਸਮਾਰਟਫੋਨ ਅਗਲੇ ਮਹੀਨੇ ਭਾਰਤੀ ਬਾਜ਼ਾਰ ਵਿੱਚ ਆ ਸਕਦਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, Vivo S2 ਦੇ ਅਗਸਤ 2026 ਦੇ ਸ਼ੁਰੂ 'ਚ ਲਾਂਚ ਹੋਣ ਦੀ ਉਮੀਦ ਹੈ। ਹਾਲਾਂਕਿ ਇਹ ਖਬਰ ਸਾਹਮਣੇ ਆਈ ਹੈ ਕਿ ਫੋਨ ਦੀ ਵਿਕਰੀ ਆਜ਼ਾਦੀ ਦਿਵਸ ਦੇ ਨੇੜੇ-ਤੇੜੇ ਸ਼ੁਰੂ ਹੋ ਸਕਦੀ ਹੈ। ਕੰਪਨੀ ਵੱਲੋਂ ਇਸ ਡਿਵਾਈਸ ਨੂੰ ਮਿਡ-ਪ੍ਰੀਮੀਅਮ ਸੈਗਮੈਂਟ 'ਚ ਲਾਂਚ ਕਰਨ ਦੀ ਉਮੀਦ ਹੈ, ਜਿੱਥੇ ਇਹ ਕਈ ਮਸ਼ਹੂਰ ਸਮਾਰਟਫੋਨਾਂ ਨਾਲ ਮੁਕਾਬਲਾ ਕਰੇਗਾ।
ਕੀਮਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵੀਵੋ ਐੱਸ 2 ਸਮਾਰਟਫੋਨ ਦੀ ਕੀਮਤ 50 ਹਜ਼ਾਰ ਤੋਂ ਘੱਟ ਹੋ ਸਕਦੀ ਹੈ। ਹਾਲ ਹੀ ਦੇ ਮਹੀਨਿਆਂ 'ਚ ਸਮਾਰਟਫੋਨ ਨਿਰਮਾਣ ਲਾਗਤਾਂ 'ਚ ਵਾਧੇ ਦੇ ਬਾਵਜੂਦ, ਕੰਪਨੀ ਇਸ ਨੂੰ ਇਕ ਮੁਕਾਬਲੇ ਵਾਲੀ ਕੀਮਤ 'ਤੇ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਇਸ ਦੀ ਸਟੀਕ ਕੀਮਤ ਆਖਰੀ 'ਚ ਦੱਸੀ ਜਾਵੇਗੀ।
Vivo S2 ਨੂੰ ਬਲੂਟੁੱਥ SIG ਡੇਟਾਬੇਸ 'ਚ ਮਾਡਲ ਨੰਬਰ V2576 ਦੇ ਨਾਲ ਦੇਖਿਆ ਗਿਆ ਹੈ, ਜੋ ਇਸਦੇ ਨਾਮ ਦੀ ਪੁਸ਼ਟੀ ਕਰਦਾ ਹੈ। ਇਸ ਤੋਂ ਇਲਾਵਾ, ਇਹੀ ਮਾਡਲ ਨੰਬਰ NBD ਇੰਪੋਰਟ-ਐਕਸਪੋਰਟ ਡੇਟਾਬੇਸ 'ਤੇ ਵੀ ਸੂਚੀਬੱਧ ਕੀਤਾ ਗਿਆ ਸੀ, ਜਿਸ ਤੋਂ 8GB RAM ਅਤੇ 256GB ਸਟੋਰੇਜ ਵੇਰੀਐਂਟ ਦੇ ਵੇਰਵੇ ਸਾਹਮਣੇ ਆਏ ਸਨ। ਰਿਪੋਰਟਾਂ ਦੇ ਅਨੁਸਾਰ, ਇਸ ਫੋਨ ਨੂੰ ਭਾਰਤ ਦਾ BIS ਸਰਟੀਫਿਕੇਸ਼ਨ ਵੀ ਪ੍ਰਾਪਤ ਹੋ ਗਿਆ ਹੈ, ਜਿਸ ਨਾਲ ਇਸਦੇ ਜਲਦੀ ਲਾਂਚ ਹੋਣ ਦੀ ਸੰਭਾਵਨਾ ਹੋਰ ਵੀ ਮਜ਼ਬੂਤ ਹੋ ਗਈ ਹੈ।
ਵੀਵੋ ਐੱਸ-ਸੀਰੀਜ਼ ਦੀ ਸ਼ੁਰੂਆਤ ਭਾਰਤ 'ਚ 2019 'ਚ ਵੀਵੋ ਐੱਸ1 ਨਾਲ ਹੋਈ ਸੀ। ਉਸ ਸਮੇਂ, ਇਹ ਫ਼ੋਨ ਆਪਣੇ AMOLED ਡਿਸਪਲੇਅ, 32MP ਸੈਲਫੀ ਕੈਮਰਾ ਅਤੇ 4500mAh ਬੈਟਰੀ ਕਾਰਨ ਬਹੁਤ ਮਸ਼ਹੂਰ ਸੀ। ਵੀਵੋ ਐੱਸ2 ਦੇ ਆਧੁਨਿਕ ਫੀਚਰਜ਼ ਅਤੇ ਬਿਹਤਰ ਹਾਰਡਵੇਅਰ ਨਾਲ ਇਸ ਲੜੀ 'ਚ ਹੋਰ ਵਿਸਤਾਰ ਹੋਣ ਦੀ ਉਮੀਦ ਹੈ।
ਵੀਵੋ ਨੇ ਅਜੇ ਤੱਕ ਫੋਨ ਦੇ ਪ੍ਰੋਸੈਸਰ, ਕੈਮਰਾ, ਡਿਸਪਲੇਅ ਅਤੇ ਬੈਟਰੀ ਬਾਰੇ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ, ਪੂਰੇ ਫੀਚਰਜ਼ ਅਤੇ ਕੀਮਤ ਸਿਰਫ ਲਾਂਚ ਈਵੈਂਟ ਦੌਰਾਨ ਹੀ ਦੱਸੀ ਜਾਵੇਗੀ।
