ਮੋਟੋਰੋਲਾ ਇਸ ਦਿਨ ਲਾਂਚ ਕਰੇਗੀ ਆਪਣਾ ਪਾਪ-ਅਪ ਸੈਲਫੀ ਕੈਮਰੇ ਵਾਲਾ ਫੋਨ
Thursday, Nov 28, 2019 - 12:22 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਮੋਟੋਰੋਲਾ ਦੇ ਅਪਕਮਿੰਗ ਪਾਪ-ਅਪ ਸੈਲਫੀ ਕੈਮਰੇ ਵਾਲੇ ਫੋਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਮੋਟੋਰੋਲਾ ਦੁਆਰਾ ਤਿਆਰ ਕੀਤਾ ਗਿਆ ਪਾਪ-ਅਪ ਕੈਮਰੇ ਵਾਲਾ ਸਮਾਰਟਫੋਨ ਮੋਟੋਰੋਲਾ ਵਨ ਹਾਈਪਰ (Motorola One Hyper) 3 ਦਸੰਬਰ ਨੂੰ ਬ੍ਰਾਜ਼ੀਲ ’ਚ ਲਾਂਚ ਹੇਵਗਾ।
- ਇਸ ਫੋਨ ਦੇ ਫੀਚਰਜ਼ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਪਰ ਲੀਕਸ ਤੋਂ ਪਤਾ ਲੱਗਾ ਹੈ ਕਿ ਇਸ ਫੋਨ ’ਚ 32 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਹੋਵੇਗਾ।
ਮਿਲ ਸਕਦਾ ਹੈ ਕੁਆਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ
ਇਸ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 675 ਪ੍ਰੋਸੈਸਰ ਮਿਲਣ ਦੀ ਉਮੀਦ ਕੀਤੀ ਗਈ ਹੈ। ਮੋਟੋਰੋਲਾ ਵਨ ਹਾਈਪਰ ਦੇ ਸੰਭਾਵਿਤ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਇਸ ਵਿਚ 4 ਜੀ.ਬੀ. ਰੈਮ+128 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਹੋਵੇਗੀ।
ਇਨ੍ਹਾਂ ਸਮਾਰਟਫੋਨਜ਼ ਨਾਲ ਹੋਵੇਗਾ ਮੁਕਾਬਲਾ
ਕੀਮਤ ਦੇ ਮਾਮਲੇ ’ਚ ਮੋਟੋਰੋਲਾ ਵਨ ਹਾਈਪਰ ਦਾ ਸਿੱਧਾ ਮੁਕਾਬਲਾ ਵੀਵੋ ਵੀ15 ਪ੍ਰੋ, ਰਿਅਲਮੀ ਐਕਸ ਅਤੇ ਰੈੱਡਮੀ ਕੇ20 ਵਰਗੇ ਪਾਪ-ਅਪ ਸੈਲਫੀ ਕੈਮਰੇ ਵਾਲੇ ਸਮਾਰਟਫੋਨਜ਼ ਨਾਲ ਹੋਵੇਗਾ।