ਫੇਸਬੁੱਕ ਯੂਜ਼ਰਸ ਲਈ ਖੁਸ਼ਖਬਰੀ, ਸ਼ਾਮਲ ਹੋਇਆ ਇਹ ਸ਼ਾਨਦਾਰ ਫੀਚਰ

01/23/2020 9:32:55 PM

ਗੈਜੇਟ ਡੈਸਕ—ਹਾਲ ਹੀ 'ਚ ਫੇਸਬੁੱਕ ਦੇ ਓਨਰਸ਼ਿਪ ਵਾਲੇ ਮੈਸੇਜਿੰਗ ਪਲੇਟਫਾਰਮਸ ਵਟਸਐਪ ਨੇ ਆਪਣੇ ਐਂਡ੍ਰਾਇਡ ਬੀਟਾ ਯੂਜ਼ਰਸ ਲਈ ਡਾਰਕ ਮੋਡ ਰੋਲਆਊਟ ਕੀਤਾ ਹੈ। ਹੁਣ ਫੇਸਬੁੱਕ ਵੱਲੋਂ ਐਂਡ੍ਰਾਇਡ ਯੂਜ਼ਰਸ ਨੂੰ ਇਹ ਅਪਡੇਟ ਦਿੱਤੀ ਗਈ ਹੈ। ਮਸ਼ਹੂਰ ਸੋਸ਼ਲ ਨੈੱਟਵਰਕ ਦੇ ਐਂਡ੍ਰਾਇਡ ਐਪ ਲਈ ਕੰਪਨੀ ਲੰਬੇ ਸਮੇਂ ਤੋਂ ਡਾਰਕ ਮੋਡ ਲਿਆਉਣ ਦੀ ਤਿਆਰੀ ਕਰ ਰਹੀ ਸੀ ਅਤੇ ਇਸ ਨਾਲ ਜੁੜੀਆਂ ਲੀਕਸ ਲਗਾਤਾਰ ਸਾਹਮਣੇ ਆ ਰਹੀਆਂ ਸਨ। ਹੁਣ ਇਕ ਨਵੀਂ ਆਨਲਾਈਨ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਈ ਯੂਜ਼ਰਸ ਨੂੰ ਫੇਸਬੁੱਕ ਐਪ 'ਚ ਡਾਰਕ ਥੀਮ ਦਾ ਫੀਚਰ ਮਿਲ ਰਿਹਾ ਹੈ।

ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਕਈ ਸਾਰੇ ਫੇਸਬੁੱਕ ਐਪ ਯੂਜ਼ਰਸ ਨੂੰ ਐਂਡ੍ਰਾਇਡ ਪਲੇਟਫਾਰਮਸ 'ਤੇ ਐਪ 'ਚ ਡਾਰਕ ਥੀਮ ਦਾ ਫੀਚਰ ਮਿਲ ਰਿਹਾ ਹੈ। ਹੌਲੀ-ਹੌਲੀ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ। ਕੰਪਨੀ ਆਪਣੀ ਐਪ 'ਚ ਡਾਰਕ ਮੋਡ ਲਿਆਉਣ 'ਤੇ ਪਿਛਲੇ ਸਾਲ 2019 ਤੋਂ ਹੀ ਕੰਮ ਕਰ ਰਹੀ ਸੀ ਪਰ ਕੁਝ ਤਕਨੀਕੀ ਦਿੱਕਤਾਂ ਦੇ ਚੱਲਦੇ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀ ਫੇਸਬੁੱਕ 'ਤੇ ਡਾਰਕ ਮੋਡ ਨਾਲ ਜੁੜੀਆਂ ਲੀਕਸ ਲਗਾਤਾਰ ਸਾਹਮਣੇ ਆ ਰਹੀਆਂ ਸਨ।

ਬੈਟਰੀ ਦੀ ਹੋਵੇਗੀ ਬਚਤ
ਫੇਸਬੁੱਕ ਨੇ ਇਸ ਫੀਚਰ 'ਚ ਪੂਰੀ ਤਰ੍ਹਾਂ ਡਾਰਕ ਥੀਮ ਯੂਜ਼ਰਸ ਨੂੰ ਨਹੀਂ ਦਿੱਤੀ ਹੈ ਅਤੇ ਇਹ ਡਾਰਕ ਥੀਮ ਵਟਸਐਪ ਦੀ ਤਰ੍ਹਾਂ ਡਾਰਕ ਬਲੂ ਬੈਕਗ੍ਰਾਊਂਡ ਯੂਜ਼ਰਸ ਨੂੰ ਦਿੰਦੀ ਹੈ। ਡਾਰਕ ਮੋਡ ਫੀਚਰ ਪਾਉਣ ਵਾਲੀ ਫੇਸਬੁੱਕ ਫੈਮਿਲੀ ਦੀ ਇਹ ਚੌਥੀ ਐਪ ਬਣ ਗਈ ਹੈ। ਇਸ ਨਾਲ ਪਹਿਲੇ ਹੀ ਕੰਪਨੀ ਵੱਲੋਂ ਫੇਸਬੁੱਕ ਮੈਸੇਂਜਰਸ, ਵਟਸਐਪ ਅਤੇ ਇੰਸਟਾਗ੍ਰਾਮ 'ਤੇ ਡਾਰਕ ਮੋਡ ਫੀਚਰ ਦਿੱਤਾ ਜਾ ਚੁੱਕਿਆ ਹੈ। ਡਾਰਕ ਮੋਡ ਬੀਤੇ ਕੁਝ ਸਾਲਾਂ ਤੋਂ ਤੇਜ਼ੀ ਨਾਲ ਮਸ਼ਹੂਰ ਹੋਇਆ ਹੈ ਕਿਉਂਕਿ ਨਾ ਸਿਰਫ ਇਸ ਦੀ ਮਦਦ ਨਾਲ ਡਿਵਾਈਸ ਦੀ ਬੈਟਰੀ ਦੀ ਬਚਤ ਹੁੰਦੀ ਹੈ ਬਲਕਿ ਸਕਰੀਨ ਨੂੰ ਦੇਰ ਰਾਤ ਤਕ ਦੇਖਣ 'ਤੇ ਵੀ ਅੱਖਾਂ 'ਤੇ ਫੈਕਟ ਨਹੀਂ ਪੈਂਦਾ। ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਵੀ ਆਪਣੀ ਐਪ 'ਤੇ ਡਾਰਕ ਮੋਡ ਆਫਰ ਕਰ ਰਹੀ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਵਟਸਐਪ 'ਤੇ ਵੀ ਯੂਜ਼ਰਸ ਲਈ ਡਾਰਕ ਮੋਡ ਰੋਲਆਊਟ ਕੀਤਾ ਗਿਆ ਹੈ। ਫਿਲਹਾਲ ਵਟਸਐਪ ਦਾ ਡਾਰਕ ਮੋਡ ਫੀਚਰ ਬੀਟਾ ਯੂਜ਼ਰਸ ਲਈ ਆਇਆ ਹੈ। ਇਸ ਨੂੰ ਐਕਟੀਵੇਟ ਕਰਨ ਲਈ ਤੁਹਾਡੇ ਫੋਨ 'ਚ ਵਟਸਐਪ ਦਾ ਬੀਟਾ ਵਰਜ਼ਨ ਹੋਣਾ ਜ਼ਰੂਰੀ ਹੈ।


Karan Kumar

Content Editor

Related News