23 ਮਾਰਚ ਨੂੰ ਲਾਂਚ ਹੋਣਗੇ Oppo ਦੇ ਪਹਿਲੇ ਡਿਊਲ ਸੈਲਫੀ ਕੈਮਰੇ ਵਾਲੇ ਸਮਾਰਟਫੋਨਜ਼

Wednesday, Mar 15, 2017 - 01:11 PM (IST)

23 ਮਾਰਚ ਨੂੰ ਲਾਂਚ ਹੋਣਗੇ Oppo ਦੇ ਪਹਿਲੇ ਡਿਊਲ ਸੈਲਫੀ ਕੈਮਰੇ ਵਾਲੇ ਸਮਾਰਟਫੋਨਜ਼
ਜਲੰਧਰ- Oppo ਨੇ ਆਪਣੇ ਦੋ ਨਵੇਂ ਸਮਾਰਟਫੋਨਜ਼ Oppo F3 ਅਤੇ Oppo F3 Plus ਦੇ ਅਧਿਕਾਰਿਕ ਤੌਰ ''ਤੇ ਲਾਂਚ ਦੇ ਤਾਰੀਕ ਦਾ ਐਲਾਨ ਕਰ ਦਿੱਤਾ ਹੈ, ਦੋਵੇਂ ਸਮਾਰਟਫੋਨਜ਼ ਨੂੰ 5 ਬਾਜ਼ਾਰਾਂ ''ਚ 23 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਦੋਵੇਂ ਹੀ ਸਮਾਰਟਫੋਨ Oppo ਦੇ ਪੋਰਟਫੋਲਿਓ ''ਚ ਪਹਿਲਾਂ ਡਿਊਲ ਕੈਮਰਾ ਸੈੱਟਅਪ ਵਾਲੇ ਫੋਨਜ਼ ਹੋਣਗੇ।
ਕੰਪਨੀ ਆਪਣੇ ਨਵੇਂ ਸਮਾਰਟਫੋਨਜ਼ ਨੂੰ ਸੈਲਫੀ ਐਕਸਪਰਟ ਦੱਸਿਆ ਹੈ ਕਿਉਂਕਿ ਇਨ੍ਹਾਂ ਦੇ ਫਰੰਟ ''ਚ 16MP+8MP ਦਾ ਡਿਊਲ ਕੈਮਰਾ ਹੋਵੇਗਾ। ਰਿਪੋਰਟਸ ਦੇ ਮੁਤਾਬਕ F3 Plus ''ਚ 6 ਇੰਚ ਦੀ ਫੁੱਲ 84 ਸਕਰੀਨ, ਸਨੈਪਡ੍ਰੈਗਨ 635, 4GB ਰੈਮ ਅਤੇ 64GB ਇੰਟਰਨਲ ਸਟੋਰੇਜ ਹੋਣ ਦੀ ਉਮੀਦ ਹੈ। ਕੈਮਰੇ ਦੀ ਗੱਲ ਕਰੀਏ ਤਾਂ F3 Plus ਦੇ ਰਿਅਰ ''ਚ 16 ਮੈਗਾਪਿਕਸਲ ਅਤੇ ਫਰੰਟ ''ਚ ਡਿਊਲ ਕੈਮਰਾ ਸੈੱਟਅੱਪ ਹੋਵੇਗਾ, ਬੈਟਰੀ ਦੀ ਜਿੱਥੋ ਤੱਕ ਗੱਲ ਹੈ 4,000 mAh ਦੀ ਹੋ ਸਕਦੀ ਹੈ। 
Oppo F3 ਅਤੇ Oppo F3 Plus  ਨੂੰ ਫਿਲੀਪਿਨਜ਼, ਮਨਮਾਰ, ਇੰਡੋਨੇਸ਼ੀਆ, ਸਮੇਤ ਭਾਰਤ ''ਚ ਲਾਂਚ ਕੀਤਾ ਜਾਵੇਗਾ। Oppo ਆਪਣੇ ਸਮਾਰਟਫੋਨਜ਼ ''ਚ ਇਕ ਤੋਂ ਵੱਧ ਕੇ ਨਵੀਂ ਟੈਕਨਾਲੋਜੀ ਵਾਲੇ ਕੈਮਰੇ ਸੈੱਟਅਪ ਨੂੰ ਲਾਉਣ ਦੀ ਤਿਆਰੀ ਕਰ ਰਿਹੀ ਹੈ। MWC 2017 ਦੌਰਾਨ ''ਚ ਵੀ ਕੰਪਨੀ ਨੇ ਨਵੀਂ 3x ਕੈਮਰਾ ਜ਼ੂਮ ਟੈਕਨਾਲੋਜੀ ਨੂੰ ਪੇਸ਼ ਕੀਤਾ ਸੀ। 

Related News