CES 2020: ਪ੍ਰਦੂਸ਼ਣ ਤੋਂ ਬਚਾਏਗਾ Atmōs ਮਾਸਕ

01/09/2020 11:17:44 AM

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ (CES 2020) 7 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ, ਜੋ ਅਮਰੀਕਾ ਦੇ ਨੇਵਾਦਾ ਸੂਬੇ 'ਚ ਸਥਿਤ ਲਾਸ ਵੇਗਾਸ ਕਨਵੈਨਸ਼ਨ ਸੈਂਟਰ 'ਚ ਜਾਰੀ ਹੈ। ਈਵੈਂਟ ਵਿਚ ਪ੍ਰਦੂਸ਼ਿਤ ਹਵਾ ਨੂੰ ਸਾਫ ਕਰਨ ਵਾਲੇ ਮਾਸਕ ਤੇ ਬੱਚਿਆਂ ਨੂੰ ਝੂਲਾ ਝੁਲਾਉਣ ਵਾਲੇ mamaRoo ਉਤਪਾਦ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। 

PunjabKesari

ਪੂਰੀ ਦੁਨੀਆ 'ਚ ਪ੍ਰਦੂਸ਼ਣ ਦੀ ਵਧ ਰਹੀ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ Aō Air ਕੰਪਨੀ ਖਾਸ ਕਿਸਮ ਦਾ Atmōs ਮਾਸਕ ਲੈ ਕੇ ਆਈ ਹੈ, ਜੋ ਜ਼ਿਆਦਾ ਪ੍ਰਦੂਸ਼ਣ ਵਾਲੇ ਇਲਾਕੇ ਵਿਚ ਵੀ ਹਵਾ ਨੂੰ ਸਾਫ ਕਰਨ ਦੀ ਸਮਰੱਥਾ ਰੱਖਦਾ ਹੈ। ਤੁਹਾਨੂੰ ਬਸ 256 ਗ੍ਰਾਮ ਭਾਰ ਵਾਲੀ ਪਾਰਦਰਸ਼ੀ ਡਿਵਾਈਸ ਨੂੰ ਆਪਣੇ ਚਿਹਰੇ 'ਤੇ ਲਾਉਣਾ ਪਵੇਗਾ, ਜਿਸ ਤੋਂ ਬਾਅਦ ਇਸ ਉਤਪਾਦ 'ਚ ਲੱਗੇ ਸੈਂਸਰ ਇਹ ਪਤਾ ਲਾਉਣਗੇ ਕਿ ਹਵਾ ਕਿੰਨੀ ਪ੍ਰਦੂਸ਼ਿਤ ਹੈ ਅਤੇ ਉਸ ਨੂੰ ਸਾਫ ਕਰ ਕੇ ਛੋਟੇ ਪੱਖਿਆਂ ਰਾਹੀਂ ਤੁਹਾਡੇ ਨੱਕ ਤਕ ਪਹੁੰਚਾਇਆ ਜਾਵੇਗਾ। ਇਸ ਦੀ ਕੀਮਤ 350 ਅਮਰੀਕੀ ਡਾਲਰ (ਲੱਗਭਗ 25 ਹਜ਼ਾਰ ਰੁਪਏ) ਰੱਖੀ ਗਈ ਹੈ।

PunjabKesari


Related News