29 ਜੁਲਾਈ ਨੂੰ ਭਾਰਤ ''ਚ ਲਾਂਚ ਹੋਵੇਗੀ Amazfit Bip S Lite ਸਮਾਰਟਵਾਚ

07/14/2020 11:43:53 PM

ਗੈਜੇਟ ਡੈਸਕ—ਅਮੇਜਫਿਟ ਨੇ ਭਾਰਤ 'ਚ Amazfit Bip S Lite ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। Amazfit Bip S Lite ਦੀ ਲਾਂਚਿੰਗ ਭਾਰਤ 'ਚ 29 ਜੁਲਾਈ ਨੂੰ ਹੋਵੇਗੀ। ਇਹ ਸਮਾਰਟਵਾਚ Amazfit Bip S ਦਾ ਲਾਈਟ ਵਰਜ਼ਨ ਹੋਵੇਗੀ। Amazfit Bip S Lite 'ਚ  5ATM ਵਾਟਰ ਰੇਸਿਸਟੈਂਟ ਦਾ ਸਪੋਰਟ ਮਿਲੇਗਾ। ਇਸ ਤੋਂ ਇਲਾਵਾ ਇਸ 'ਚ 8 ਸਪੋਰਟਸ ਮੋਡ ਮਿਲਣਗੇ। ਕੰਪਨੀ ਨੇ ਇਸ ਦੀ ਬੈਟਰੀ ਨੂੰ ਲੈ ਕੇ 40 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਅਮੇਜਫਿਟ ਦੇ ਇਸ ਸਮਾਰਟਵਾਚ ਦੀ ਵਿਕਰੀ ਫਲਿੱਪਕਾਰਟ ਤੋਂ ਹੋਵੇਗੀ, ਹਾਲਾਂਕਿ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ Amazfit Bip S ਤੋਂ ਘੱਟ ਹੋਵੇਗੀ ਜੋ ਫਿਲਹਾਲ 4,999 ਰੁਪਏ 'ਚ ਉਪਲੱਬਧ ਹੈ।

ਸਪੈਸੀਫਿਕੇਸ਼ਨਸ
ਅਮੇਜਫਿਟ ਦੀ ਇਸ ਸਮਾਰਟਵਾਚ 'ਚ ਅਲਵੇਜ ਆਨ ਕਲਰ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਇਸ 'ਚ ਕਵਾਇਰ ਡਾਇਲ ਮਿਲੇਗਾ। ਦੇਖਣ 'ਚ ਇਹ ਸਮਾਰਟਵਾਚ Amazfit Bip S ਦੀ ਤਰ੍ਹਾਂ ਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਧੁੱਪ 'ਚ ਵੀ ਡਿਸਪਲੇਅ ਨੂੰ ਆਸਾਨੀ ਨਾਲ ਦੇਖਿਆ ਜਾ ਸਕੇਗਾ। ਇਹ ਸਮਾਰਟਵਾਚ ਬਲੈਕ ਅਤੇ ਬਲੂ ਕਲਰ ਵੇਰੀਐਂਟ 'ਚ ਮਿਲੇਗੀ। ਇਹ ਸਮਾਰਟਵਾਚ ਵਾਟਰ ਰੇਸਿਸਟੈਂਟ ਹੋਵੇਗੀ।

ਇਸ ਤੋਂ ਇਲਾਵਾ ਇਸ ਹਰਟ ਰੇਟ ਮਾਨਿਟਰ ਦੇ ਨਾਲ-ਨਾਲ ਮੌਸਮ ਦੀ ਵੀ ਜਾਣਕਾਰੀ ਮਿਲੇਗੀ। ਨਾਲ ਹੀ ਇਸ 'ਚ ਬਲੂਟੁੱਥ ਮਿਊਜ਼ਿਕ ਕੰਟਰੋਲ ਵੀ ਹੋਵੇਗਾ। ਇਸ 'ਚ ਕਈ ਤਰ੍ਹਾਂ ਦੇ ਸਪੋਰਟਸ ਮੋਡਸ ਮਿਲਣਗੇ। ਇਹ ਸਮਾਰਟਵਾਚ ਆਈ.ਓ.ਐੱਸ. ਅਤੇ ਐਂਡ੍ਰਾਇਡ ਦੋਵਾਂ ਨੂੰ ਸਪੋਰਟ ਕਰੇਗੀ। ਦਾਅਵਾ ਹੈ ਕਿ ਇਕ ਵਾਰ ਦੀ ਚਾਰਜਿੰਗ 'ਚ ਇਸ ਦੀ ਬੈਟਰੀ 40 ਦਿਨਾਂ ਤੱਕ ਦਾ ਬੈਕਅਪ ਦੇਵੇਗੀ। ਇਸ ਦਾ ਵਜ਼ਨ 30 ਗ੍ਰਾਮ ਹੈ।


Karan Kumar

Content Editor

Related News