Telegram ਦੀ ਨਵੀਂ ਅਪਡੇਟ ਜਾਰੀ, ਐਪ ’ਚ ਜੁੜੇ WhatsApp ਤੋਂ ਕਿਤੇ ਐਡਵਾਂਸ ਫੀਚਰ!

Friday, Nov 05, 2021 - 06:28 PM (IST)

ਗੈਜੇਟ ਡੈਸਕ– ਟੈਲੀਗ੍ਰਾਮ ਐਪ ਹੁਣ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਹੋ ਗਈ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰ ਸ਼ੇਅਰ ਕੀਤੇ ਗਏ ਮੀਡੀਆ ਨੂੰ ਹਾਈ-ਸਪੀਡ ਸਕ੍ਰੋਲਿੰਗ ਅਤੇ ਕਲੰਡਰ ਵਿਊ ’ਚ ਵੇਖ ਸਕਣਗੇ। ਐਪ ’ਚ ਸ਼ੇਅਰਡ ਮੀਡੀਆ ਪੇਜ ਲਈ ਨਵਾਂ ਡੇਟ ਬਾਰ ਆਇਆ ਹੈ. ਇਸ ਨਾਲ ਯੂਜ਼ਰਸ ਨੂੰ ਮਹੀਨੇ ਅਤੇ ਦਿਨਾਂ ਮੁਤਾਬਕ, ਫੋਟੋ ਅਤੇ ਵੀਡੀਓ ਨੂੰ ਲੱਭਣ ’ਚ ਕਾਫੀ ਆਸਾਨੀ ਹੋਵੇਗੀ। ਇਸ ਅਪਡੇਟ ’ਚ ਗਰੁੱਪ ਐਡਮਿਨ ਨੂੰ ਜ਼ਿਆਦਾ ਕੰਟਰੋਲ ਦਿੱਤਾ ਗਿਆ ਹੈ। ਉਹ ਇਹ ਤਕ ਕਰ ਸਕਦਾ ਹੈ ਕਿ ਕੌਣ ਚੈਟ ਦੇਖ ਸਕਦਾ ਹੈ ਜਾਂ ਜਵਾਇਨ ਕਰ ਸਕਦਾ ਹੈ। ਇਹੀ ਨਹੀਂ, ਟੈਲੀਗ੍ਰਾਮ ਦੀ ਨਵੀਂ ਅਪਡੇਟ ’ਚ ਗਲੋਬਲ ਚੈਟ ਥੀਮਸ ਦੇ ਨਾਲ ਨਵੇਂ ਇਂਟਰੈਕਟਿਵ ਇਮੋਜੀ ਵੀ ਜੋੜੇ ਗਏ ਹਨ। ਆਈ.ਓ.ਐੱਸ. ਯੂਜ਼ਰਸ ਨੂੰ ਟੈਲੀਗ੍ਰਾਮ ਸ਼ੇੱਰਡ ਲੋਕੇਸ਼ੰਸ ਤਕ ਪਹੁੰਚਣ ’ਚ ਲੱਗਣ ਵਾਲੇ ਸਮੇਂ ਦੀ ਜਾਣਕਾਰੀ ਵੀ ਦੇਵੇਗਾ। ਅਜਿਹੇ ਫੀਚਰ ਅਜੇ ਤਕ ਵਟਸਐਪ ’ਚ ਨਹੀਂ ਹਨ। 

ਕਲੰਡਰ ਵਿਊ ਦਾ ਫਾਇਦਾ
 ਸ਼ੇਅਰਡ ਮੀਡੀਆ ਪੇਜ ਨੂੰ ਨਵਾਂ ਕਲੰਡਰ ਵਿਊ ਮਿਲਿਆ ਹੈ। ਇਹ ਯੂਜ਼ਰਸ ਨੂੰ ਇਕ ਸਪੈਸੀਫਿਕ ਤਾਰੀਖ ਤੋਂ ਮੀਡੀਆ ਲੱਭਣ ਦੀ ਸੁਵਿਧਾ ਦਿੰਦਾ ਹੈ। ਤੁਸੀਂ ਸ਼ੇਅਰ ਕੀਤੀ ਗਏ ਮੀਡੀਆ ਨੂੰ ਫੋਟੋ ਜਾਂ ਵੀਡੀਓ ਜਾਂ ਫਿਰ ਦੋਵਾਂ ’ਚੋਂ ਫਿਲਟਰ ਵੀ ਕਰ ਸਕਦੇ ਹੋ। ਇਸ ਨੂੰ ਚੈਟ ਹੈਡਰ ’ਤੇ ਟੈਪ ਕਰਕੇ ਅਤੇ ਫਿਰ ਹੇਠਾਂ ਸਕ੍ਰੋਲ ਕਰਕੇ ਆਓ। ਫਿਰ ਮੈਨੂ ਆਈਕਨ ’ਤੇ ਕਲਿੱਕ ਕਰਕੇ ਇਸ ਨੂੰ ਐਕਸੈੱਸ ਕੀਤਾ ਜਾ ਸਕਦਾ ਹੈ। ਸ਼ੇਅਰਡ ਮੀਡੀਆ ’ਚ ਇਕ ਤਾਰੀਖ ’ਤੇ ਪਹੁੰਚਣ ਤੋਂ ਬਾਅਦ ਤੁਸੀਂ ਉਸ ਨੂੰ ਜ਼ੂਮ-ਇਨ ਜਾਂ ਜ਼ੂਮ-ਆਊਟ ਕਰਕੇ ਵੇਖ ਸਕਦੇ ਹੋ। ਪੂਰੀ ਗੈਲਰੀ ’ਤੇ ਇਹ ਫੀਚਰ ਕੰਮ ਕਰਦਾ ਹੈ। ਜਿਸ ਦੀ ਮਦਦ ਨਾਲ ਤੁਸੀਂ ਆਪਣੀ ਸੁਵਿਧਾ ਮੁਤਾਬਕ, ਮੀਡੀਆ ਵੇਖ ਸਕਦੇ ਹੋ। 

ਗਰੁੱਪ ਜਾਂ ਚੈਨਲ ਐਡਮਿਨ ਨੂੰ ਮਿਲਿਆ ਜ਼ਿਆਦਾ ਕੰਟਰੋਲ
ਨਵੀਂ ਅਪਡੇਟ ’ਚ ਐਡਮਿਨ ਲਈ ਪ੍ਰੀਵਿਊ ਆਪਸ਼ਨ ਵੀ ਆਇਆ ਹੈ। ਜਦੋਂ ਕੋਈ ਵੀ ਯੂਜ਼ਰ ਇਨਵਾਈਟ ਲਈ ਭੇਜੇ ਗਏ ਲਿੰਕ ’ਤੇ ਕਲਿੱਕ ਕਰੇਗਾ। ਐਡਮਿਨ ਅਪਰੂਵਲ ਫੀਚਰ ਆਪਣੇ ਆਪ ਆਨ ਹੋ ਜਾਵੇਗਾ। ਯੂਜ਼ਰਸ ਨੂੰ ਐਡਮਿਨ ਨੂੰ ਰਿਕਵੈਸਟ ਭੇਜਣ ਲਈ ਇਕ ਬਟਨ ਮਿਲੇਗਾ। ਐਡਮਿਨ ਚੈਟ ਦੇ ਟਾਪ ’ਤੇ ਦਿੱਤੇ ਗਏ ਨਵੇਂ ਬਾਰ ਰਾਹੀਂ ਇਸ ਰਿਕਵੈਸਟ ਨੂੰ ਮੈਨੇਜ ਕਰ ਸਕਦੇ ਹਨ। ਐਡਮਿਨ ਕਿਸੇ ਦੀ ਰਿਕਵੈਸਟ ਨੂੰ ਐਕਸੈਪਟ ਵੀ ਕਰ ਸਕਦੇ ਹਨ ਅਤੇ ਰਿਜੈਕਟ ਵੀ। ਉਹ ਯੂਜ਼ਰ ਦੀ ਬਾਇਓ ਅਤੇ ਪਬਲਿਕ ਪ੍ਰੋਫਾਇਲ ਫੋਟੋ ਦੇਖ ਸਕਦੇ ਹਨ। 

iOS ਯੂਜ਼ਰ ਨੂੰ ਦੱਸੇਗਾ ਟ੍ਰਾਂਜਿਟ ਟਾਈਮ
ਨਵੀਂ ਅਪਡੇਟ ਦੇ ਨਾਲ ਆਈ.ਓ.ਐੱਸ. ’ਤੇ ਸ਼ੇਅਰਡ ਲੋਕੇਸ਼ੰਸ ਹੁਣ ਟ੍ਰਾਂਜਿਟ ਟਾਈਮ ਦਿਖਾਏਗਾ। ਮਤਲਬ ਕਿ ਇਕ ਥਾਂ ਤੋਂ ਦੂਜੇ ਥਾਂ ਤਕ ਪਹੁੰਚਣ ’ਚ ਲੱਗਣ ਵਾਲੇ ਸਮੇਂ ਦੀ ਜਾਣਕਾਰੀ ਮਿਲੇਗੀ। ਇਸ ਲਈ ਸ਼ੇਅਰਡ ਲੋਕੇਸ਼ਨ ’ਤੇ ਕਲਿੱਕ ਕਰਨਾ ਹੋਵੇਗਾ। ਨਵੀਂ ਅਪਡੇਟ ’ਚ ਯੂਜ਼ਰਸ ਨੂੰ ਫੁਲਸਕਰੀਨ ਇਫੈਕਟ ਦੇ ਨਾਲ ਨਵੇਂ ਇੰਟਰੈਕਟਿਵ ਇਮੋਜੀ ਵੀ ਮਿਲਣਗੇ। 


Rakesh

Content Editor

Related News