ਦੇਸ਼ ''ਚ ਦੂਰਸੰਚਾਰ ਗਾਹਕਾਂ ਦੀ ਗਿਣਤੀ 117 ਕਰੋੜ ਤੋਂ ਪਾਰ, ਜੂਨ ''ਚ BSNL ਨੇ ਗੁਆਏ 18 ਲੱਖ ਗਾਹਕ

Friday, Aug 25, 2023 - 12:45 PM (IST)

ਦੇਸ਼ ''ਚ ਦੂਰਸੰਚਾਰ ਗਾਹਕਾਂ ਦੀ ਗਿਣਤੀ 117 ਕਰੋੜ ਤੋਂ ਪਾਰ, ਜੂਨ ''ਚ BSNL ਨੇ ਗੁਆਏ 18 ਲੱਖ ਗਾਹਕ

ਨਵੀਂ ਦਿੱਲੀ, (ਭਾਸ਼ਾ)– ਦੇਸ਼ ’ਚ ਦੂਰਸੰਚਾਰ ਗਾਹਕਾਂ ਦੀ ਗਿਣਤੀ ਜੂਨ ’ਚ ਮਾਸਿਕ ਆਧਾਰ ’ਤੇ ਮਾਮੂਲੀ ਵਧ ਕੇ 117.39 ਕਰੋੜ ਰਹੀ ਹੈ। ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਦੇ ਨਵੇਂ ਗਾਹਕਾਂ ਦੀ ਗਿਣਤੀ ’ਚ ਵਿਕਾਸ ਨਾਲ ਕੁੱਲ ਗਾਹਕ ਵਧੇ ਹਨ। ਦੂਰਸੰਚਾਰ ਰੈਗੂਲੇਟਰ ਟ੍ਰਾਈ ਨੇ ਇਹ ਜਾਣਕਾਰੀ ਦਿੱਤੀ। ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ ਵਧੀ ਹੈ।

ਰਿਲਾਇੰਸ ਜੀਓ ਨੇ 22.7 ਲੱਖ ਨਵੇਂ ਗਾਹਕ ਜੋੜੇ ਜਦ ਕਿ ਭਾਰਤ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ ’ਚ 14 ਲੱਖ ਦਾ ਵਾਧਾ ਹੋਇਆ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਨੇ ਆਪਣੀ ਮਾਸਿਕ ਰਿਪੋਰਟ ’ਚ ਕਿਹਾ ਕਿ ਦੇਸ਼ ’ਚ ਟੈਲੀਫੋਨ ਗਾਹਕਾਂ ਦੀ ਗਿਣਤੀ ਇਸ ਸਾਲ ਜੂਨ ਵਿਚ ਮਾਸਿਕ ਆਧਾਰ ’ਤੇ 0.11 ਫੀਸਦੀ ਵਧ ਕੇ 117.39 ਕਰੋੜ ’ਤੇ ਪੁੱਜ ਗਈ ਜੋ ਮਈ ਵਿਚ 117.26 ਕਰੋੜ ਸੀ। ਹਾਲਾਂਕਿ ਜੋ ਵਾਧਾ ਹੋਇਆ, ਉਸ ਦਾ ਫਾਇਦਾ ਜਨਤਕ ਖੇਤਰ ਦੀ ਬੀ. ਐੱਸ. ਐੱਨ. ਐੱਲ., ਐੱਮ. ਟੀ. ਐੱਨ. ਐੱਲ. ਅਤੇ ਨਿੱਜੀ ਕੰਪਨੀ ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ ’ਚ ਕਮੀ ਕਾਰਨ ਨਹੀਂ ਮਿਲ ਸਕਿਆ। ਅੰਕੜਿਆਂ ਮੁਤਾਬਕ ਬੀ. ਐੱਸ. ਐੱਨ. ਐੱਲ. ਨੇ 18.7 ਲੱਖ ਮੋਬਾਇਲ ਗਾਹਕ, ਵੋਡਾਫੋਨ ਆਈਡੀਆ ਨੇ 12.8 ਲੱਖ ਅਤੇ ਐੱਮ. ਟੀ. ਐੱਨ. ਐੱਲ. ਨੇ 1.53 ਲੱਖ ਗਾਹਕ ਗੁਆਏ।


author

Rakesh

Content Editor

Related News