Tecno Spark 8T ਜਲਦ ਹੋਵੇਗਾ ਭਾਰਤ ’ਚ ਲਾਂਚ, ਕੰਪਨੀ ਨੇ ਜਾਰੀ ਕੀਤਾ ਟੀਜ਼ਰ

Tuesday, Dec 07, 2021 - 01:32 PM (IST)

Tecno Spark 8T ਜਲਦ ਹੋਵੇਗਾ ਭਾਰਤ ’ਚ ਲਾਂਚ, ਕੰਪਨੀ ਨੇ ਜਾਰੀ ਕੀਤਾ ਟੀਜ਼ਰ

ਗੈਜੇਟ ਡੈਸਕ– ਟੈਕਨੋ ਦਾ ਨਵਾਂ ਸਮਾਰਟਫੋਨ Tecno Spark 8T ਜਲਦ ਭਾਰਤ ’ਚ ਲਾਂਚ ਹੋਣ ਵਾਲਾ ਹੈ। Tecno Spark 8T ਦਾ ਟੀਜ਼ਰ ਕੰਪਨੀ ਨੇ ਟਵਿਟਰ ’ਤੇ ਜਾਰੀ ਕੀਤਾ ਹੈ। ਟੈਕਨੋ ਇੰਡੀਆ ਨੇ ਫੋਨ ਦਾ ਟੀਜ਼ਰ ਤਾਂ ਜਾਰੀ ਕਰ ਦਿੱਤਾ ਹੈ ਪਰ ਫੀਚਰਜ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸਤੋਂ ਇਲਾਵਾ ਲਾਂਚਿੰਗ ਤਾਰੀਖ ਬਾਰੇ ਵੀ ਕੁਝ ਨਹੀਂ ਕਿਹਾ। ਟੈਕਨੋ ਨੇ ਇਸ ਤੋਂ ਪਹਿਲਾਂ Tecno Spark 8 ਅਤੇ Tecno Spark 8 Pro ਸਤੰਬਰ ਅਤੇ ਨਵੰਬਰ ’ਚ ਪੇਸ਼ ਕੀਤੇ ਹਨ। Tecno Spark 8 ਨੂੰ ਕਈ ਵੱਖ-ਵੱਖ ਮਾਡਲਾਂ ’ਚ ਵੀ ਪੇਸ਼ ਕੀਤਾ ਗਿਆ ਹੈ। 

 

ਕੰਪਨੀ ਦੁਆਰਾ ਜਾਰੀ ਟੀਜ਼ਰ ਮੁਤਾਬਕ, Tecno Spark 8T ਨੂੰ ਨੀਲੇ ਰੰਗ ’ਚ ਲਾਂਚ ਕੀਤਾ ਜਾਵੇਗਾ। ਇਸਤੋਂ ਇਲਾਵਾ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਫੋਨ ਦੇ ਸੱਜੇ ਪਾਸੇ ਵਾਲਿਊਮ ਅਤੇ ਪਾਵਰ ਬਟਨ ਨੂੰ ਥਾਮ ਮਿਲੇਗੀ। ਫੋਨ ਬਾਰੇ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਮਿਲੀ। 

ਟੈਕਨੋ ਨੇ ਕੁਝ ਦਿਨ ਪਹਿਲਾਂ ਹੀ Spark 8 Pro ਨੂੰ ਲਾਂਚ ਕੀਤਾ ਹੈ ਜਿਸ ਵਿਚ ਮੀਡੀਆਟੈੱਕ Helio G85 ਪ੍ਰੋਸੈਸਰ, ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ। ਇਸ ਵਿਚ 5000mAh ਦੀ ਬੈਟਰੀ ਹੈ ਜਿਸ ਨਾਲ 33 ਵਾਟ ਦੀ ਫਾਸਟ ਚਾਰਜਿੰਗ ਵੀ ਹੈ। ਪ੍ਰੋ ਮਾਡਲ Tecno Spark 8 ਦਾ ਅਪਗ੍ਰੇਡਿਡ ਮਾਡਲ ਹੈ ਜਿਸ ਨੂੰ ਸਤੰਬਰ ਨੂੰ ਲਾਂਚ ਕੀਤਾ ਗਿਆ ਸੀ। 


author

Rakesh

Content Editor

Related News