ਟੈਕਨਾਲੋਜ਼ੀ ਦੀ ਮਦਦ ਨਾਲ ਹੌਂਡਾ ਨੇ ਬਣਾਈ ਨਵੀਂ ਕਾਰ, ਇਕ ਵਾਰ ''ਚ ਚੱਲੇਗੀ 589 ਕਿਲੋਮੀਟਰ

10/27/2016 5:11:53 PM

ਜਲੰਧਰ - ਈਕੋ ਫਰੈਂਡਲੀ ਕਾਰ ਬਣਾਉਣ  ਦੇ ਟੀਚੇ ਨਾਲ ਸਾਰੇ ਆਟੋਮੋਬਾਇਲ ਕੰਪਨੀਆਂ ਹਾਈਡ੍ਰੋਜਨ ਫਿਊਲ ਤਕਨੀਕ ਦੇ ਪਿੱਛੇ ਲਗੀਆਂ ਹੋਈਆਂ ਹਨ, ਪਰ ਇਸ ਕੈਟਾਗਰੀ ''ਚ ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਹੌਂਡਾ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ । ਹੌਂਡਾ ਨੇ ਹਾਇਡ੍ਰੋਜਨ ਇਲੈਕਟ੍ਰਿਕ ਮੋਟਰ ਨਾਲ ਲੈਸ Clarity Fuel Fell sedan ਕਾਰ ਬਣਾਈ ਹੈ ਜੋ ਆਉਣ ਵਾਲੇ ਸਮੇਂ ''ਚ ਲੋਕਾਂ ਲਈ ਇਕ ਬਿਹਤਰੀਨ ਆਪਸ਼ਨ ਬਣ ਸਕਦੀ ਹੈ।

 

ਤੁਹਾਨੂੰ ਦੱਸ ਦਈਏ ਕਿ ਹੌਂਡਾ ਦੀ ਇਸ ਕਾਰ ''ਚ ਹਾਇਡ੍ਰੋਜਨ ਫਿਊਲ ਨਾਲ ਚੱਲਣ ਵਾਲਾ ਇੰਜਣ ਲਗਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਕਾਰ ਇਕ ਵਾਰ ਟੈਂਕ ਫੁੱਲ ਕਰਨ ''ਤੇ 589 ਕਿਲੋਮੀਟਰਸ ਦਾ ਮਾਇਲੇਜ ਦੇਵੇਗੀ। ਸਾਫ਼ ਹੈ ਕਿ ਇਹ ਸੰਖਿਆ ਕਾਫ਼ੀ ਇਕਨਾਮਿਕ ਹੈ। ਮਾਇਲੇਜ ਦੇ ਮਾਮਲੇ ''ਚ ਹੌਂਡਾ ਦੀ ਇਹ ਕਾਰ ਟਿਓਟਾ ਦੀ ਮਿਰਾਈ (502 ਕਿ. ਮੀ) ਅਤੇ ਹੁੰਡਈ ਦੀ ਟਕਸਨ ਫਿਊਲ ਸੇਲ (426 ਕਿ. ਮੀ) ਨੂੰ ਮਾਤ ਦਿੰਦੀ ਹੈ। ਹਾਲਾਂਕਿ ਹੁਣ ਤੱਕ ਇਸ ਦੀ ਕੀਮਤ ਦਾ ਖੁਲਾਸ ਨਹੀਂ ਹੋਇਆ ਹੈ, ਪਰ ਹੌਂਡਾ ਦਾ ਕਹਿਣਾ ਹੈ ਕਿ ਇਸ ਦੀ ਕੀਮਤ 60 ਹਜ਼ਾਰ ਯੂ.ਐੱਸ ਡਾਲਰਸ (ਕਰੀਬ 40 ਲੱਖ ਰੁਪਏ) ਦੇ ਕਰੀਬ-ਕਰੀਬ ਹੋ ਸਕਦੀ ਹੈ।


Related News