Tata Sky ਦਾ ਜ਼ਬਰਦਸਤ ਬ੍ਰਾਡਬੈਂਡ ਪਲਾਨ, 300Mbps ਦੀ ਸਪੀਡ ਨਾਲ ਮਿਲੇਗਾ 500GB ਡਾਟਾ
Saturday, Aug 29, 2020 - 12:31 PM (IST)
ਗੈਜੇਟ ਡੈਸਕ– ਟਾਟਾ ਸਕਾਈ ਬ੍ਰਾਡਬੈਂਡ ਨੇ 300Mbps ਦੀ ਸਪੀਡ ਵਾਲਾ ਨਵਾਂ ਪਲਾਨ ਪੇਸ਼ ਕੀਤਾ ਹੈ, ਜਿਸ ਵਿਚ ਹਰ ਮਹੀਨੇ 500 ਜੀ.ਬੀ. ਦੀ ਡਾਟਾ ਲਿਮਟ ਮਿਲੇਗੀ। ਕੰਪਨੀ ਇਸ ਤੋਂ ਪਹਿਲਾਂ ਮਈ ਮਹੀਨੇ ’ਚ ਵੀ 300Mbps ਸਪੀਡ ਵਾਲਾ ਪਲਾਨ ਲੈ ਕੇ ਆਈ ਸੀ ਜਿਸ ਵਿਚ ਅਨਲਿਮਟਿਡ ਡਾਟਾ ਦੀ ਸੁਵਿਧਾ ਦਿੱਤੀ ਗਈ ਸੀ। ਉਸ ਅਨਲਿਮਟਿਡ ਪਲਾਨ ਦੀ ਕੀਮਤ 1900 ਰੁਪਏ ਰੱਖੀ ਹੈ, ਜੋ ਚੁਣੇ ਹੋਏ ਰਾਜਾਂ ’ਚ ਮਿਲਦਾ ਹੈ। ਹਾਲਾਂਕਿ, ਇਸ ਵਾਰ ਕੰਪਨੀ ਨਵੇਂ ਪਲਾਨ ਨੂੰ ਲਿਮਟਿਡ ਡਾਟਾ ਦੇ ਨਾਲ ਲੈ ਕੇ ਆਈ ਹੈ ਜੋ ਅਨਲਿਮਟਿਡ ਪਲਾਨ ਦੇ ਮੁਕਾਬਲੇ ਥੋੜ੍ਹਾ ਸਸਤਾ ਵੀ ਹੈ।
ਕੀ ਹੈ ਕੰਪਨੀ ਦਾ ਨਵਾਂ ਪਲਾਨ
ਟਾਟਾ ਸਕਾਈ ਬ੍ਰਾਡਬੈਂਡ ਦੇ ਨਵੇਂ ਪਲਾਨ ’ਚ ਗਾਹਕਾਂ ਨੂੰ ਹਰ ਮਹੀਨੇ 500 ਜੀ.ਬੀ. ਡਾਟਾ 300 Mbps ਦੀ ਸਪੀਡ ਨਾਲ ਮਿਲੇਗਾ। ਹਾਲਾਂਕਿ, ਡਾਟਾ ਲਿਮਟ ਪੂਰੀ ਹੋਣ ਤੋਂ ਬਾਅਦ ਸਪੀਡ ਘੱਟ ਕੇ 3Mbps ਦੀ ਹੋ ਜਾਵੇਗੀ। ਕੰਪਨੀ ਨੇ ਦੱਸਿਆ ਹੈ ਕਿ ਇਸ ਪਲਾਨ ਦਾ ਮਹੀਨਾ ਵਾਰ, ਤਿੰਨ ਮਹੀਨਿਆਂ ਲਈ, 6 ਮਹੀਨਿਆਂ ਅਤੇ ਸਾਲਾਨਾ ਸਬਸਕ੍ਰਿਪਸ਼ਨ ਲਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਕੰਪਨੀ ਫਿਕਸਡ ਜੀ.ਬੀ. ਪਲਾਨ ਨਾਲ ਡਾਟਾ ਰੋਲ-ਓਵਰ (ਬਚਿਆ ਹੋਇਆ ਡਾਟਾ ਅਗਲੇ ਮਹੀਨੇ ਜੁੜ ਜਾਣਾ) ਆਪਸ਼ਨ ਅਤੇ ਫ੍ਰੀ ਰਾਊਟਰ ਦੀ ਸੁਵਿਧਾ ਵੀ ਦਿੰਦੀ ਹੈ। ਇਸ ਤੋਂ ਇਲਾਵਾ ਕੁਆਟਰਲੀ, ਸੈਮੀ ਐਨੁਅਲ, ਸਾਲਾਨਾ ਸਬਸਕ੍ਰਿਪਸ਼ਨ ਲੈਣ ਵਾਲੇ ਗਾਹਕਾਂ ਨੂੰ ਮੁਫ਼ਤ ਇੰਸਟਾਲੇਸ਼ਨ ਦੀ ਸੁਵਿਧਾ ਵੀ ਮਿਲਦੀ ਹੈ। ਨਵਾਂ ਪਲਾਨ ਫਿਲਹਾਲ ਬੈਂਗਲੁਰੂ, ਚੇਨਈ, ਗ੍ਰੇਟਰ ਨੋਇਡਾ, ਗੁਰੂਗ੍ਰਾਮ, ਮੁੰਬਈ, ਨਵੀਂ ਦਿੱਲੀ, ਪਿੰਪਰੀ ਚਿੰਚਵੜ, ਪੁਣੇ ਅਤੇ ਠਾਣੇ ਵਰਗੇ ਰਾਜਾਂ ’ਚ ਹੀ ਉਪਲੱਬਧ ਹੈ।
ਕਿੰਨ ਹੈ ਕੀਮਤ
ਕੰਪਨੀ 5 ਫਿਕਸਲ ਜੀ.ਬੀ. ਪਲਾਨ ਪੇਸ਼ ਕਰਦੀ ਹੈ, ਜਿਨ੍ਹਾਂ ਦੀ ਕੀਮਤ 790 ਰੁਪਏ ਤੋਂ ਲੈ ਕੇ 1470 ਰੁਪਏ ਤਕ ਹੈ। ਇਸ ਤੋਂ ਇਲਾਵਾ ਕੰਪਨੀ ਦੇ ਅਨਲਿਮਟਿਡ ਪਲਾਨ ’ਚ 4 ਤਰ੍ਹਾਂ ਦੇ ਆਫਰ ਹਨ, ਜਿਨ੍ਹਾਂ ਦੀ ਕੀਮਤ 950 ਰੁਪਏ ਤੋਂ ਲੈ ਕੇ 1900 ਰੁਪਏ ਤਕ ਹੈ। ਦੱਸ ਦੇਈਏ ਕਿ ਅਨਲਿਮਟਿਡ 300Mbps ਪਲਾਨ ’ਚ ਗਾਹਕਾਂ ਨੂੰ ਸਿਰਫ 3300GB ਤਕ ਹਾਈ ਸਪੀਡ ਡਾਟਾ ਮਿਲਦਾ ਹੈ, ਇਸ ਤੋਂ ਬਾਅਦ ਸਪੀਡ ਘੱਟ ਕੇ 3Mbps ਦੀ ਰਹਿ ਜਾਂਦੀ ਹੈ।