ਟਾਟਾ ਸਕਾਈ ਨੇ ਆਪਣੇ ਬ੍ਰਾਡਬੈਂਡ ਪਲਾਨ ''ਚ ਕੀਤਾ ਬਦਲਾਅ

Sunday, Nov 10, 2019 - 11:01 PM (IST)

ਟਾਟਾ ਸਕਾਈ ਨੇ ਆਪਣੇ ਬ੍ਰਾਡਬੈਂਡ ਪਲਾਨ ''ਚ ਕੀਤਾ ਬਦਲਾਅ

ਗੈਜੇਟ ਡੈਸਕ—ਭਾਰਤ ਦੇ DTH ਮਾਰਕੀਟ 'ਚ ਟਾਟਾ ਸਕਾਈ ਪਹਿਲੇ ਸਥਾਨ 'ਤੇ ਮੌਜੂਦ ਹੈ। ਉੱਥੇ ਕੰਪਨੀ ਦਾ ਮਕਸਦ ਹੁਣ ਬ੍ਰਾਡਬੈਂਡ ਸੈਗਮੈਂਟ 'ਚ ਵੀ ਆਪਣੀ ਪੈਠ ਮਜ਼ਬੂਤ ਕਰਨ ਦਾ ਹੈ। ਇਹ ਕਾਰਨ ਹੈ ਕਿ ਟਾਟਾ ਸਕਾਈ ਬ੍ਰਾਡਬੈਂਡ ਨੇ ਆਪਣੇ ਪਲਾਨ 'ਚ ਬਦਲਾਅ ਕਰਦੇ ਹੋਏ ਹੁਣ 100 ਐੱਮ.ਬੀ.ਪੀ.ਐੱਸ. ਦੀ ਡਾਊਨਲੋਡ ਸਪੀਡ ਬਿਨਾਂ ਕਿਸੇ ਡਾਟਾ ਲਿਮਿਟ (FUP) ਦੇ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਰਾਹੀਂ ਕੰਪਨੀ ਦਾ ਸਿੱਧਾ ਮੁਕਾਬਲਾ ਰਿਲਾਇੰਸ ਜਿਓਫਾਇਬਰ ਅਤੇ ਏਅਰਟੈੱਲ Xstream Fibre ਵਰਗੀ ਇੰਟਰਨੈੱਟ ਸਰਵਿਸ ਪ੍ਰੋਡਵਾਇਰਸ ਨਾਲ ਰਹੇਗਾ।

ਕੀ ਹੈ ਟਾਟਾ ਸਕਾਈ ਦਾ ਬਦਲਿਆ ਹੋਇਆ ਬ੍ਰਾਡਬੈਂਡ ਪਲਾਨ
ਟਾਟਾ ਸਕਾਈ ਨੇ ਆਪਣੇ ਬ੍ਰਾਡਬੈਂਡ ਪਲਾਨ 'ਚ ਬਦਲਾਅ ਕੀਤਾ ਹੈ। ਕੰਪਨੀ ਦੇ 1100 ਰੁਪਏ ਵਾਲੇ ਪਲਾਨ 'ਚ ਹੁਣ 100 ਐੱਮ.ਬੀ.ਪੀ.ਐੱਸ. ਦੀ ਡਾਟਾ ਸਪੀਡ ਮਿਲੇਗੀ, ਨਾਲ ਹੀ ਇਸ 'ਚ ਕਿਸੇ ਤਰ੍ਹਾਂ ਦੀ ਡਾਟਾ ਲਿਮਿਟ ਵੀ ਨਹੀਂ ਹੋਵੇਗੀ। ਦੱਸ ਦੇਈਏ ਕਿ ਟਾਟਾ ਸਕਾਈ ਦੇ 100 ਐੱਮ.ਬੀ.ਪੀ.ਐੱਸ.ਸਪੀਡ ਵਾਲੇ ਪਲਾਨ ਦੀ ਕੀਮਤ 1,599 ਰੁਪਏ ਪ੍ਰਤੀ ਮਹੀਨਾ ਸੀ। ਉੱਥੇ 50 ਐੱਮ.ਬੀ.ਪੀ.ਐੱਸ. ਸਪੀਡ ਵਾਲੇ ਪਲਾਨ ਦੀ ਕੀਮਤ ਵੀ 1,249 ਰੁਪਏ ਤੋਂ ਘਟਾ ਕੇ 1,000 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ 25 ਐੱਮ.ਬੀ.ਪੀ.ਐੱਸ. ਸਪੀਡ ਵਾਲੇ ਪਲਾਨ ਦੀ ਕੀਮਤ ਵੀ 999 ਰੁਪਏ ਤੋਂ ਘਟਾ ਕੇ 900 ਰੁਪਏ ਹੋ ਗਈ ਹੈ।

ਇਹ ਸਾਰੇ ਪਲਾਨ ਇਕ ਮਹੀਨਾ ਕੰਮ ਕਰਦੇ ਹਨ। ਹਾਲਾਂਕਿ ਜੋ ਯੂਜ਼ਰਸ ਲਾਂਗ ਟਰਮ ਪਲਾਨ ਲੈਂਦੇ ਹਨ ਉਨ੍ਹਾਂ ਨੂੰ ਰਾਊਟਰ ਅਤੇ ਇੰਟਾਲੇਸ਼ਨ ਦੀ ਸੁਵਿਧਾ ਮੁਫਤ 'ਚ ਦਿੱਤੀ ਜਾਵੇਗੀ। ਕੰਪਨ ਨੇ ਅਜਿਹਾ ਰਿਲਾਇੰਸ ਜਿਓ ਫਾਈਬਰ ਨੂੰ ਟੱਕਰ ਦੇਣ ਲਈ ਕੀਤਾ ਹੈ। 100 ਐੱਮ.ਬੀ.ਪੀ.ਐੱਸ. ਦੀ ਡਾਟਾ ਸਪੀਡ ਨਾਲ ਤਿੰਨ ਮਹੀਨੇ ਵਾਲੇ ਪਲਾਨ ਦੀ ਕੀਮਤ 3,300 ਰੁਪਏ ਹੈ।


author

Karan Kumar

Content Editor

Related News