Auto Expo 2020: ਟਾਟਾ ਨੇ ਪੇਸ਼ ਕੀਤੀ ਆਪਣੀ ਸਭ ਤੋਂ ਛੋਟੀ SUV ਕੰਸੈਪਟ ਕਾਰ

02/05/2020 2:03:38 PM

ਆਟੋ ਡੈਸਕ– ਮੀਡੀਆ ਈਵੈਂਟ ਦੇ ਨਾਲ ਭਾਰਤ ਦੇ ਸਭ ਤੋਂ ਵੱਡੀ ਆਟੋ ਸ਼ੋਅ ‘ਆਟੋ ਐਕਸਪੋ 2020’ ਦੀ ਸ਼ੁਰੂਆਤ ਹੋ ਚੁੱਕੀ ਹੈ। ਉਥੇ ਹੀ ਦੋ ਦਿਨਾਂ ਬਾਅਦ ਇਸ ਨੂੰ ਆਮ ਲੋਕਾਂ ਲਈ ਖੋਲਿਆ ਜਾਵੇਗਾ। ਈਵੈਂਟ ’ਚ ਮਾਰੂਤੀ ਸੁਜ਼ੂਕੀ, ਟਾਟਾ ਮੋਟਰਸ, ਰੈਨੋ, ਕੀਆ, ਹੁੰਡਈ ਅਤੇ ਐੱਮ.ਜੀ. ਮੋਟਰਸ ਨੇ ਆਪਣੀਆਂ ਨਵੀਆਂ ਕਾਰਾਂ  ਨੂੰ ਸ਼ੋਅਕੇਸ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਕੰਪਨੀਆਂ ਦਾ ਪੂਰਾ ਜ਼ੋਰ ਇਲੈਕਟ੍ਰਿਕ ਵ੍ਹੀਕਲ ਅਤੇ ਐੱਸ.ਯੂ.ਵੀ. ਸੈਗਮੈਂਟ ’ਤੇ ਹੈ। ਈਵੈਂਟ ਦੌਰਾਨ ਟਾਟਾ ਨੇ ਆਪਣੀ ਸਿਏਰਾ ਈ.ਵੀ. ਕੰਸੈਪਟ ਐੱਸ.ਯੂ.ਵੀ. ਦੇ ਨਾਲ ਇਕ ਹੋਰ ਕੰਸੈਪਟ ਮਾਈਕ੍ਰੋ ਐੱਸ.ਯੂ.ਵੀ. ਕਾਰ HBX ਹਾਰਨਬਿਲ ਨੂੰ ਵੀ ਸ਼ੋਅਕੇਸ ਕੀਤਾ ਹੈ। 

PunjabKesari

ਟਾਟਾ ਦੇ ਪਵੇਲੀਅਨ ’ਚ ਕੰਪਨੀ ਦੀ ਇਸ ਸਭ ਤੋਂ ਛੋਟੀ ਐੱਸ.ਯੂ.ਵੀ. ਦੇਖਣ ਲਈ ਕਾਫੀ ਭੀੜ ਲੱਗ ਰਹੀ ਹੈ। ਇਹ ਅਜੇ ਕੰਸੈਪਟ ਮਾਈਕ੍ਰੋ ਐੱਸ.ਯੂ.ਵੀ. ਹੈ ਯਾਨੀ ਕੰਪਨੀ ਇਸ ਨੂੰ ਜ਼ਿਆਦਾ ਐਡਵਾਂਸ ਅਤੇ ਸੁਰੱਖਿਅਤ ਬਣਾਉਣ ’ਚ ਜੁਟੀ ਹੋਈ ਹੈ। ਦੇਖਣ ’ਚ ਇਸ ਦੀ ਲੁਕ ਕਾਫੀ ਅਲੱਗ ਹੈ। ਕਿਹਾ ਜਾਵੇ ਤਾਂ ਇਹ ਵੀ ਜਾ ਰਿਹਾ ਹੈ ਕਿ ਇਹ ਕਾਰ ਸੁਜ਼ੂਕੀ ਦੀ ਐੱਸ ਪ੍ਰੈਸੋ ਅਤੇ ਮਹਿੰਦਰਾ ਦੀ ਕੇ.ਯੂ.ਵੀ. 100 ਨੂੰ ਟੱਕਰ ਦੇਵੇਗੀ। 


Related News