ਟਾਟਾ ਮੋਟਰਜ਼ ਨੇ ਲਾਂਚ ਕੀਤੀ ਨਵੀਂ Punch Facelift: ਧਾਕੜ ਫੀਚਰਜ਼, ਕੀਮਤ ਸਿਰਫ਼ 5.59 ਲੱਖ

Tuesday, Jan 13, 2026 - 12:55 PM (IST)

ਟਾਟਾ ਮੋਟਰਜ਼ ਨੇ ਲਾਂਚ ਕੀਤੀ ਨਵੀਂ Punch Facelift: ਧਾਕੜ ਫੀਚਰਜ਼, ਕੀਮਤ ਸਿਰਫ਼ 5.59 ਲੱਖ

ਗੈਜੇਟ ਡੈਸਕ- ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਆਖਰਕਾਰ ਆਪਣੀ ਪ੍ਰਸਿੱਧ ਮਾਈਕਰੋ ਐੱਸ.ਯੂ.ਵੀ. (SUV) Tata Punch ਦਾ ਨਵਾਂ ਫੇਸਲਿਫਟ ਮਾਡਲ ਲਾਂਚ ਕਰ ਦਿੱਤਾ ਹੈ। ਆਕਰਸ਼ਕ ਲੁੱਕ ਅਤੇ ਦਮਦਾਰ ਇੰਜਣ ਨਾਲ ਲੈਸ ਇਸ ਐੱਸ.ਯੂ.ਵੀ. ਦੀ ਸ਼ੁਰੂਆਤੀ ਕੀਮਤ 5.59 ਲੱਖ ਰੁਪਏ (ਐਕਸ-ਸ਼ੋਅਰੂਮ) (ਪੈਟਰੋਲ) ਰੱਖੀ ਗਈ ਹੈ। ਇਸ ਨਵੇਂ ਮਾਡਲ 'ਚ ਕੰਪਨੀ ਨੇ ਕਈ ਵੱਡੇ ਬਦਲਾਅ ਕੀਤੇ ਹਨ, ਜੋ ਇਸ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਬਣਾਉਂਦੇ ਹਨ।

ਹੈਰੀਅਰ ਅਤੇ ਨੇਕਸਨ ਵਰਗਾ ਬੋਲਡ ਲੁੱਕ 

ਨਵੀਂ ਟਾਟਾ ਪੰਚ ਦਾ ਡਿਜ਼ਾਈਨ ਹੁਣ ਕਾਫੀ ਹੱਦ ਤੱਕ ਕੰਪਨੀ ਦੇ ਵੱਡੇ ਮਾਡਲਾਂ ਜਿਵੇਂ ਕਿ ਨੇਕਸਨ, ਹੈਰੀਅਰ ਅਤੇ ਸਫਾਰੀ ਨਾਲ ਮੇਲ ਖਾਂਦਾ ਹੈ। ਇਸਦੇ ਫਰੰਟ 'ਚ ਨਵੇਂ ਲਾਈਟਿੰਗ ਐਲੀਮੈਂਟਸ, ਪਿਆਨੋ ਬਲੈਕ ਫਿਨਿਸ਼ ਅਤੇ ਨਵੀਂ ਸਕਿਡ ਪਲੇਟ ਦਿੱਤੀ ਗਈ ਹੈ। ਪਿੱਛੇ ਵੱਲ ਨਵੇਂ ਟੇਲਲੈਂਪ ਅਤੇ ਰੀ-ਡਿਜ਼ਾਈਨ ਕੀਤਾ ਗਿਆ ਬੰਪਰ ਇਸ ਨੂੰ ਇਕ ਬੋਲਡ ਲੁੱਕ ਦਿੰਦਾ ਹੈ। ਇਹ ਕਾਰ ਸਾਇੰਟਿਫਿਕ ਬਲੂ, ਕੈਰੇਮਲ ਯੈਲੋ ਅਤੇ ਡੇਟੋਨਾ ਗ੍ਰੇ ਵਰਗੇ ਕਈ ਰੰਗਾਂ 'ਚ ਉਪਲੱਬਧ ਹੋਵੇਗੀ।

PunjabKesari

CNG ਦੇ ਨਾਲ ਆਟੋਮੈਟਿਕ ਦੀ ਸਹੂਲਤ 

ਟਾਟਾ ਪੰਚ ਦੇਸ਼ ਦੀ ਪਹਿਲੀ ਸਬ-ਕੰਪੈਕਟ ਐੱਸ.ਯੂ.ਵੀ. ਬਣ ਗਈ ਹੈ, ਜੋ ਸੀ.ਐੱਨ.ਜੀ. (CNG) ਦੇ ਨਾਲ ਆਟੋਮੈਟਿਕ ਟ੍ਰਾਂਸਮਿਸ਼ਨ (AMT) ਦਾ ਵਿਕਲਪ ਵੀ ਪ੍ਰਦਾਨ ਕਰ ਰਹੀ ਹੈ। ਕੰਪਨੀ ਨੇ ਇਸ 'ਚ 'ਡੁਅਲ ਸਿਲੰਡਰ ਤਕਨਾਲੋਜੀ' ਦੀ ਵਰਤੋਂ ਕੀਤੀ ਹੈ, ਜਿਸ ਨਾਲ ਬੂਟ ਸਪੇਸ (ਡਿੱਗੀ) 'ਚ ਸਮਝੌਤਾ ਨਹੀਂ ਕਰਨਾ ਪੈਂਦਾ ਅਤੇ 210 ਲੀਟਰ ਦੀ ਸਪੇਸ ਮਿਲਦੀ ਹੈ। ਇਸ ਦੀ ਕੀਮਤ 6.69 ਲੱਖ ਰੁਪਏ (ਐਕਸ ਸ਼ੋਅਰੂਮ) ਰੱਖੀ ਗਈ ਹੈ। 

ਇੰਜਣ ਅਤੇ ਪ੍ਰਦਰਸ਼ਨ 

  • ਇਸ ਐੱਸ.ਯੂ.ਵੀ. ਨੂੰ ਤਿੰਨ ਇੰਜਣ ਵਿਕਲਪਾਂ 'ਚ ਪੇਸ਼ ਕੀਤਾ ਗਿਆ ਹੈ:
  • 1.2-ਲੀਟਰ ਟਰਬੋ ਪੈਟਰੋਲ ਇੰਜਣ: ਇਹ 120hp ਦੀ ਪਾਵਰ ਅਤੇ 170Nm ਦਾ ਟਾਰਕ ਜਨਰੇਟ ਕਰਦਾ ਹੈ।
  • 1.2-ਲੀਟਰ ਨੈਚੁਰਲੀ ਐਸਪੀਰੇਟਿਡ ਪੈਟਰੋਲ ਇੰਜਣ।
  • ਸੀ.ਐੱਨ.ਜੀ. (CNG) ਵਿਕਲਪ। ਕੰਪਨੀ ਦਾ ਦਾਅਵਾ ਹੈ ਕਿ ਟਰਬੋ ਇੰਜਣ ਵਾਲੀ ਪੰਚ ਸਿਰਫ 11.1 ਸੈਕਿੰਡ 'ਚ 0 ਤੋਂ 100 ਕਿਲੋਮੀਟਰ ਦੀ ਰਫ਼ਤਾਰ ਫੜ ਸਕਦੀ ਹੈ।

5-ਸਟਾਰ ਸੇਫਟੀ ਅਤੇ ਆਧੁਨਿਕ ਫੀਚਰਸ 

ਸੁਰੱਖਿਆ ਦੇ ਮਾਮਲੇ 'ਚ ਨਵੀਂ ਟਾਟਾ ਪੰਚ ਨੂੰ Bharat NCAP ਵੱਲੋਂ 5-ਸਟਾਰ ਰੇਟਿੰਗ ਮਿਲੀ ਹੈ। ਇਸ ਵਿੱਚ 6 ਏਅਰਬੈਗਸ, 360-ਡਿਗਰੀ ਕੈਮਰਾ, ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ (ESP) ਅਤੇ ਟਾਇਰ ਪ੍ਰੈਸ਼ਰ ਮੋਨੀਟਰਿੰਗ ਸਿਸਟਮ (iTPMS) ਵਰਗੇ ਫੀਚਰਸ ਦਿੱਤੇ ਗਏ ਹਨ। ਕਾਰ ਦੇ ਅੰਦਰ 26.03 ਸੈਂਟੀਮੀਟਰ ਦਾ ਵੱਡਾ ਇੰਫੋਟੇਨਮੈਂਟ ਸਿਸਟਮ ਅਤੇ 7-ਇੰਚ ਦੀ TFT ਸਕ੍ਰੀਨ ਵਾਲਾ ਇੰਸਟਰੂਮੈਂਟ ਕਲੱਸਟਰ ਮੌਜੂਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News