ਸੁਜ਼ੂਕੀ BS6 ਇੰਜਣ ਨਾਲ ਜਲਦ ਲਾਂਚ ਕਰੇਗੀ V-Strom 650XT, ਟੀਜ਼ਰ ਜਾਰੀ
Monday, Nov 23, 2020 - 01:44 PM (IST)
ਆਟੋ ਡੈਸਕ– ਸੁਜ਼ੂਕੀ ਬਹੁਤ ਜਲਦ ਆਪਣੀ ਐਡਵੈਂਚਰ ਬਾਈਕ V-Strom 650XT ਦੇ ਬੀ.ਐੱਸ.-6 ਇੰਜਣ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਪਾਵਰਫੁਲ ਬਾਈਕ ਦੀ ਟੀਜ਼ਰ ਤਸਵੀਰ ਜਾਰੀ ਕੀਤੀ ਹੈ ਜਿਸ ’ਤੇ ਕਮਿੰਗ ਸੂਨ ਲਿਖਿਆ ਹੋਇਆ ਹੈ। ਦੱਸ ਦੇਈਏ ਕਿ ਇਸ ਬਾਈਕ ਨੂੰ ਕੰਪਨੀ ਅਪਡੇਟਿਡ 645cc ਬੀ.ਐੱਸ.-6 ਇੰਜਣ ਨਾਲ ਲਾਂਚ ਲੈ ਕੇ ਆਏਗੀ ਜੋ ਕਿ 8,800 ਆਰ.ਪੀ.ਐੱਮ. ’ਤੇ 70 ਬੀ.ਐੱਚ.ਪੀ. ਦੀ ਪਾਵਰ ਅਤੇ 62 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਇਸ ਦਮਦਾਰ ਬਾਈਕ ਨੂੰ ਤਿੰਨ ਨਵੇਂ ਰੰਗਾਂ ਨਾਲ ਲਾਂਚ ਕੀਤਾ ਜਾਵੇਗਾ। ਰਿਪੋਰਟ ਮੁਤਾਬਕ, ਇਸ ਦਾ ਇਕ ਨਵਾਂ ਸਿਲਵਰ ਰੰਗ ਲਿਆਇਆ ਜਾਵੇਗਾ ਜਿਸ ਵਿਚ ਬਲਿਊ ਹਾਈਲਾਈਟਸ ਵੇਖਣ ਨੂੰ ਮਿਲਣਗੇ। ਆਫ-ਰੋਡ ਸਮਰੱਥਾ ਬਾਰੇ ਗੱਲ ਕਰੀਏ ਤਾਂ ਸੁਜ਼ੂਕੀ ਵੀ-ਸਟ੍ਰੋਮ 650 ਐਕਸ.ਟੀ. ’ਚ ਸਵਿੱਚੇਬਲ ਮਲਟੀ ਮੋਡ ਟ੍ਰੈਕਸ਼ਨ ਕੰਟਰੋਲ ਸਿਸਟਮ ਦਿੱਤਾ ਗਿਆ ਹੋਵੇਗਾ ਜੋ ਫਰੰਟ ਅਤੇ ਰੀਅਰ ਵ੍ਹੀਲ ਦੀ ਸਪੀਡ ਨੂੰ ਮਾਨੀਟਰ ਕਰਦੇ ਹੋਏ ਇੰਜਣ ਆਊਟਪੁਟ ਨੂੰ ਕੰਟਰੋਲ ਕਰੇਗਾ। ਇਹ ਬਾਈਕ ਭਾਰਤੀ ਬਾਜ਼ਾਰ ’ਚ ਕਾਵਾਸਾਕੀ ਸਰਸੇਸ 650 ਨੂੰ ਟੱਕਰ ਦੇਣ ਵਾਲੀ ਹੈ।