ਸੁਜ਼ੂਕੀ ਦਾ ਉਤਪਾਦਨ ਘਟਾਉਣ ਦਾ ਫ਼ੈਸਲਾ, ਨਵੀਂ ਕਾਰ ਦੀ ਕਰਨੀ ਪਵੇਗੀ ਉਡੀਕ?

08/04/2021 6:54:13 PM

ਨਵੀਂ ਦਿੱਲੀ- ਜਾਪਾਨ ਦੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਸੁਜ਼ੂਕੀ ਮੋਟਰ ਗੁਜਰਾਤ (ਐੱਸ. ਐੱਮ. ਜੀ.) ਨੇ ਉਤਪਾਦਨ ਘਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਕਾਰਨ ਸੈਮੀਕੰਡਕਟਰਾਂ ਦੀ ਘਾਟ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਆਪਣੇ ਅਹਿਮਦਾਬਾਦ ਪਲਾਂਟ ਵਿਚ ਉਤਪਾਦਨ ਘਟਾ ਦੇਵੇਗੀ। 

ਮਾਰੂਤੀ ਸੁਜ਼ੂਕੀ ਇੰਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦਾ ਮਾਰੂਤੀ ਕਾਰਾਂ ਦੀ ਸਪੁਰਦਗੀ 'ਤੇ ਅਸਰ ਪੈ ਸਕਦਾ ਹੈ। ਦਰਅਸਲ, ਦੁਨੀਆ ਭਰ ਦੀਆਂ ਆਟੋ ਕੰਪਨੀਆਂ ਸੈਮੀਕੰਡਕਟਰਾਂ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ। ਦੱਸ ਦੇਈਏ ਕਿ ਵਾਹਨ ਉਦਯੋਗ ਵਿਚ ਸੈਮੀਕੰਡਕਟਰਾਂ ਦੀ ਵਰਤੋਂ ਹਾਲ ਹੀ ਦੇ ਸਮੇਂ ਵਿਚ ਵਿਸ਼ਵ ਪੱਧਰ 'ਤੇ ਵਧੀ ਹੈ ਕਿਉਂਕਿ ਨਵੇਂ ਮਾਡਲ ਇਲੈਕਟ੍ਰਾਨਿਕ ਵਿਸ਼ੇਸ਼ਤਾਵਾਂ ਜਿਵੇਂ ਬਲੂਟੁੱਥ ਕੁਨੈਕਟੀਵਿਟੀ, ਨੈਵੀਗੇਸ਼ਨ ਅਤੇ ਹਾਈਬ੍ਰਿਡ-ਇਲੈਕਟ੍ਰਿਕ ਪ੍ਰਣਾਲੀਆਂ ਨਾਲ ਆਉਣ ਲੱਗੇ ਹਨ।

ਇਸ ਵਿਚ ਕਿਹਾ ਗਿਆ ਹੈ, "ਸੈਮੀਕੰਡਕਟਰਾਂ ਦੀ ਘਾਟ ਕਾਰਨ ਕੰਟਰੈਕਟ ਉਤਪਾਦਨ ਕੰਪਨੀ ਐੱਸ. ਐੱਮ. ਜੀ. ਨੇ ਇਸ ਮਹੀਨੇ ਉਤਪਾਦਨ ਦੇ ਅੰਸ਼ਕ ਪ੍ਰਭਾਵ ਦੀ ਰਿਪੋਰਟ ਦਿੱਤੀ ਹੈ।" ਇਸ ਮਹੀਨੇ ਐੱਸ. ਐੱਮ. ਜੀ. ਤਿੰਨ ਸ਼ਨੀਵਾਰ (7, 14 ਅਤੇ 21 ਅਗਸਤ) ਨੂੰ ਉਤਪਾਦਨ ਨਹੀਂ ਕਰੇਗੀ। ਇਸ ਤੋਂ ਇਲਾਵਾ ਐੱਸ. ਐੱਮ. ਜੀ. ਅਨੁਸਾਰ, ਐੱਸ. ਐੱਮ. ਜੀ. ਦੀ ਫੈਕਟਰੀ ਵਿਚ ਕੁਝ ਨਿਰਮਾਣ ਕਾਰਜਾਂ ਨੂੰ ਦੋ ਸ਼ਿਫਟਾਂ ਤੋਂ ਘਟਾ ਕੇ ਇਕ ਸ਼ਿਫਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਕੰਪਨੀ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। ਉਹ ਸਰੋਤਾਂ ਦੀ ਬਿਹਤਰ ਵਰਤੋਂ ਕਰਨ ਲਈ ਮਾਡਲ, ਨਿਰਮਾਣ ਜਾਂ ਸ਼ਿਫਟ ਬਾਰੇ ਰੋਜ਼ਾਨਾ ਆਧਾਰ ਤੇ ਫ਼ੈਸਲਾ ਕਰੇਗੀ।


Sanjeev

Content Editor

Related News