ਜਲਦ ਹੀ ਲਾਂਚ ਹੋਵੇਗੀ Suzuki ਦੀ ਇਹ 250cc ਬਾਈਕ
Saturday, Sep 03, 2016 - 06:23 PM (IST)

ਜਲੰਧਰ-ਜਾਪਾਨ ਦੀ ਮੋਟਰਸਾਇਕਿਲ ਨਿਰਮਾਤਾ ਕੰਪਨੀ Suzuki ਨੇ ਨਵੇਂ Gixxer 250 (GSX R250) ਦੀ ਭਾਰਤ ''ਚ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਕੰਪਨੀ ਅਗਲੇ ਸਾਲ ਦੇ ਸ਼ੁਰੂਆਤੀ ਮਹੀਨੇ ''ਚ ਲਾਂਚ ਕਰੇਗੀ। ਕੰਪਨੀ ਨੇ ਇਸ ਬਾਈਕ ਦੇ ਡਿਜ਼ਾਇਨ ਨੂੰ ਆਪਣੀ ਮਹਿੰਗੀ ਬਾਈਕਸ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ।
ਇੰਜਣ-
Gixxer 250 ''ਚ ਸਿੰਗਲ ਸਿਲੰਡਰ 250 cc ਲਿਕਵਿਡ ਕੂਲਡ ਇੰਜਣ ਲੱਗਾ ਹੈ ਜੋ 6-ਸਪੀਡ ਗਿਅਰਬਾਕਸ ਨਾਲ ਲੈਸ ਹੈ। ਇਸ ਬਾਈਕ ''ਚ ਅਪ-ਸਾਇਡ ਡਾਊਨ ਫੋਰਕਸ ਅਤੇ ABS ਸਿਸਟਮ ਵੀ ਮਿਲੇਗਾ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਦੇ ਬੇਸ ਵੇਰਿਐਂਟ ਨੂੰ ਬਹੁਤ ਹੀ ਆਕਰਸ਼ਕ ਕੀਮਤ ''ਤੇ ਪੇਸ਼ ਕਰੇਗੀ ।
ਹੋਰ ਫੀਚਰਸ-
ਇਸ ਸਪੋਰਟੀ ਲੁਕ ਦੇਣ ਵਾਲੀ ਬਾਈਕ ''ਚ ਹਾਇਆਬੁਸਾ ਤੋਂ ਪ੍ਰੇਰਿਤ ਲਾਰਜ ਹੈੱਡਲੈਂਪ ਕਲਸਟਰ ਦਿੱਤਾ ਗਿਆ ਹੈ। ਬਾਈਕ ''ਚ ਟਵਿਨ ਅਪਰਚਰ ਸਿੰਗਲ ਇਗਜ਼ਾਸਟ, ਡਿਜ਼ਿਟਲ ਇੰਸਟਰੂਮੈਂਟ ਕੰਸੋਲ, 17 ਇੰਚ ਅਲਾਏ, ਮਿਸ਼ਲਿਨ ਟਾਇਰਜ਼, ਸਪਲਿਟ ਸੀਟਸ ਅਤੇ LED ਲਾਈਟਸ (ਟੇਲ-ਲਾਈਟਸ ਅਤੇ ਸਾਈਡ ਬਲਿੰਕਰਜ਼) ਦਿੱਤੇ ਗਏ ਹਨ ।