ਜਲਦੀ ਹੀ ਭਾਰਤ ''ਚ Uber ਕਰੇਗਾ ਨਵੀਂ ਸਰਵਿਸ ਲਾਂਚ,
Tuesday, May 02, 2017 - 05:58 PM (IST)

ਜਲੰਧਰ-ਅਮਰੀਕੀ ਐਪ ਬੇਸਡ ਕੈਬ ਕੰਪਨੀ ਹੁਣ ਭਾਰਤ ''ਚ ਲੋਕਾਂ ਦੇ ਘਰ ਤੱਕ ਫੂਡ ਡਿਲੀਵਰ ਵੀ ਕਰੇਗੀ। ਕੰਪਨੀ ਨੇ ਭਾਰਤ ''ਚ ਫੂਡ ਡਿਲੀਵਰ ਸਰਵਿਸ UberEATS ਲਾਂਚ ਕਰ ਦਿੱਤਾ ਹੈ। ਭਾਰਤ ''ਚ ਇਸ ਦੀ ਸ਼ੁਰੂਆਤ ਮੁੰਬਈ ਤੋਂ ਹੋਵੇਗੀ ਅਤੇ ਵੱਡੇ ਬ੍ਰਾਂਡ ਦੇ ਇਲਾਵਾ ਲੋਕਲ ਰੈਂਸਟੋਰੈਟ ਤੋਂ ਲੋਕਾਂ ਦੇ ਘਰ ਤੱਕ ਫੂਡ ਡਿਲੀਵਰ ਕਰਨ ਦਾ ਕੰਮ ਹੋਵੇਗਾ।
UberEATS ਦੇ ਇੰਡੀਆ ਹੈਂਡ Bhavik Rathod ਦੁਆਰਾ ਕਿਹਾ ਗਿਆ ਹੈ ਕਿ '' ਇਹ ਐਪ ਬੇਹਤਰੀਨ ਰੈਸਟੋ ਪਾਰਟਨਰਸ, ਆਧੁਨਿਕ ਟੈਕਨਾਲੋਜੀ ਅਤੇ Efficient Uber ਡਿਲੀਵਰ ਨੈੱਟਵਰਕ ਦਾ ਬੇਹਤਰੀਨ ਮਿਸ਼ਰਣ ਹੈ। ਅਲੱਗ-ਅਲੱਗ ਤਰੀਕੇ ਦੇ ਫੂਡ ਚੁਣਨ ਦੇ ਲਈ ਇਹ ਯੂਜ਼ਰਸ ਦੇ ਕੋਲ ਕਾਫੀ ਆਪਸ਼ਨ ਹੋਣਗੇ ਅਤੇ ਸਾਡੇ ਡਿਲੀਵਰ ਪਾਰਟਨਰਸ ਫਾਸਟ ਸਰਵਿਸ ਦੇਣਗੇ ਜੋ ਸਭ ਦੇ ਲਈ ਅਤੇ ਹਰ ਜਗ੍ਹਾਂ ਮੌਜ਼ੂਦ ਹੋਣਗੇ।''
UberEATS ਨੂੰ ਮੌਜ਼ੂਦ ਫੂਡ ਡਿਲੀਵਰੀ ਸਰਵਿਸ ਜੋਮੈਟੋ, Food Panda and Swigi ਤੋਂ ਟੱਕਰ ਮਿਲੇਗੀ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਹਾਲ ਹੀ ਦੌਰਾਨ ਗੂਗਲ ਭਾਰਤ ''ਚ ਫੂਡ ਡਿਲੀਵਰ ਐਪ -Areo ਲਾਂਚ ਕੀਤਾ ਹੈ। ਜੋ ਸਿਰਫ ਬੰਗਲੂਰ ਦੇ ਲਈ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਲੋਕਲ ਰੈਸਟੋ ''ਚ ਫੂਡ ਆਰਡਰ ਦੇ ਇਲਾਵਾ ਘਰ ਦੇ ਕੰਮਾਂ ਦੇ ਲਈ ਦੂਜੀ ਸਰਵਿਸ ਆਰਡਰ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਐਪ ਬੇਸਡ ਕੈਬ ਕੰਪਨੀ Ola ਨੇ ਵੀ ਫੂਡ ਡਿਲੀਵਰ ਕਰਨ ਦੀ ਸਰਵਿਸ ਸ਼ੁਰੂ ਕੀਤੀ ਸੀ। ਪਰ ਬਾਅਦ ''ਚ ਇਸ ਨੂੰ ਬੰਦ ਕਰ ਦਿੱਤਾ ਗਿਆ। Ola ਦੀ ਸਰਵਿਸ Ola Cafe ਚਾਰ ਸ਼ਹਿਰਾਂ ''ਚ ਸੀ-ਦਿੱਲੀ, ਮੁੰਬਈ, ਬੰਗਲੂਰ ਅਤੇ ਹੈਦਰਾਬਾਦ।
ਐਪਲ ਐਪ ਸਟੋਰ ਅਤੇ ਐਂਡਰਾਈਡ ਪਲੇ ਸਟੋਰ ''ਤੇ UberEATS ਐਪ ਡਾਊਨਲੋਡ ਕੀਤਾ ਜਾ ਸਕਦਾ ਹੈ। Economics Times ਦੇ ਮੁਤਾਬਿਕ ਇਸ ਐਪ ਦੇ ਰਾਹੀਂ ਆਰਡਰ ਕਰਨ ''ਤੇ 25 ਤੋਂ 35 ਫੀਸਦੀ ਕਮੀਸ਼ਨ ਲੱਗੇਗਾ ਜੋ Uber ਦੇ ਖਾਤੇ ''ਚ ਜਮ੍ਹਾਂ ਹੋਵੇਗਾ। ਮਤਲਬ ਇਹ Svigi ਤੋਂ ਜਿਆਦਾ ਹੋਵੇਗਾ ਜੋ ਆਰਡਰ ਕੀਮਤ ਦਾ 15 ਤੋਂ 20 ਫੀਸਦੀ ਕਮਿਸ਼ਨ ਲੈਂਦਾ ਹੈ।