ਪੇਸ਼ੇਵਰ ਫੋਟੋਗ੍ਰਾਫਰਜ਼ ਲਈ ਸੋਨੀ ਨੇ ਪੇਸ਼ ਕੀਤਾ A9 II ਮਿਰਰਲੈੱਸ ਕੈਮਰਾ
Saturday, Oct 05, 2019 - 05:42 PM (IST)

ਗੈਜੇਟ ਡੈਸਕ– ਬਹੁਤ ਸਾਰੇ ਫੋਟੋਗ੍ਰਾਫਰਜ਼ ਸੋਨੀ ਦੇ ਫੁੱਲ ਫਰੇਮ A9 ਕੈਮਰੇ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਸਾਈਜ਼ ਵੱਡਾ ਹੋਣ ਕਾਰਨ ਇਸ ਨੂੰ ਸੰਭਾਲਣ ’ਚ ਕਾਫੀ ਸਮੱਸਿਆ ਹੁੰਦੀ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਸੋਨੀ ਨੇ ਨਵੇਂ ਐਲਫਾ A9 II ਫੁੱਲ ਫਰੇਮ ਮਿਰਰਲੈੱਸ ਕੈਮਰੇ ਨੂੰ ਪੇਸ਼ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਵੈਦਰਪਰੂਫ ਹੈ, ਮਤਲਬ ਤੁਸੀਂ ਕਿਸੇ ਵੀ ਮੌਸਮ ’ਚ ਇਸ ਨੂੰ ਬਿਨਾਂ ਚਿੰਤਾ ਕੀਤੇ ਇਸਤੇਮਾਲ ਕਰ ਸਕਦੇ ਹੋ। ਹੈਂਡਲਿੰਗ ਨੂੰ ਬਿਹਤਰ ਬਣਾਉਣ ਲਈ ਇਸ ’ਚ ਰੀਡਿਜ਼ਾਈਨ ਗਰਿੱਪ ਦਾ ਇਸਤੇਮਾਲ ਕੀਤਾ ਗਿਆ ਹੈ।
24.2 ਮੈਗਾਪਿਕਸਲ ਦਾ ਸੈਂਸਰ
ਇਸ ’ਚ 24.2 ਮੈਗਾਪਿਕਸਲ ਦਾ Exmor RS CMOS ਸੈਂਸਰ ਲੱਗਾ ਹੈ, ਜੋ ਕਿ 20 ਫਰੇਮ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਤਸਵੀਰਾਂ ਕਲਿੱਕ ਕਰ ਸਕਦਾ ਹੈ। ਕੈਮਰੇ ’ਚ ਸੋਨੀ ਨੇ BionzX ਪ੍ਰੋਸੈਸਰ ਨੂੰ ਸ਼ਾਮਲ ਕੀਤਾ ਹੈ, ਜੋ ਏ.ਆਈ. ਤਕਨੀਕ ਨੂੰ ਵੀ ਸਪੋਰਟ ਕਰਦਾ ਹੈ।
ਫੋਟੋ ਜਰਨਲਿਸਟ ਲਈ ਖਾਸ ਹੈ ਇਹ ਕੈਮਰਾ
ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਖਾਸਤੌਰ ’ਤੇ ਸਪੋਰਟਸ ਅਤੇ ਫੋਟੋ ਜਰਨਲਿਸਟ ਲਈ ਬਣਾਇਆ ਗਿਆ ਹੈ। ਇਸ ’ਚ ਸ਼ੇਕ ਰੀਡਕਸ਼ਨ ਵਰਗੇ ਫੀਚਰ ਦਿੱਤੇ ਗਏ ਹਨ। ਵਾਈ-ਫਾਈ ਦੀ ਸਪੋਰਟ ਦੇ ਨਾਲ ਇਸ ’ਚ ਈਥਰਨੈੱਟ LAN ਪੋਰਟ 10 ਗੁਣਾ ਤੇਜ਼ੀ ਨਾਲ ਡਾਟਾ ਟ੍ਰਾਂਸਫਰ ਕਰਦਾ ਹੈ।
ਇਸ ’ਚ ਫੇਸ, ਆਈ ਅਤੇ ਐਨੀਮਲ ਡਿਟੈਕਟ ਸਿਸਟਮ ਵੱਖਰੇ ਤੌਰ ’ਤੇ ਦਿੱਤਾ ਗਿਆ ਹੈ, ਜੋ ਕਿ ਕਾਫੀ ਤੇਜ਼ੀ ਨਾਲ ਤਸਵੀਰਾਂ ਨੂੰ ਕਲਿੱਕ ਕਰਦਾ ਹੈ। ਬਿਹਤਰ ਆਡੀਓ ਕੁਆਲਿਟੀ ਨੂੰ ਰਿਕਾਰਡ ਕਨ ਲਈ ਇਸ ’ਚ ਵੱਖਰੇ ਤੌਰ ’ਤੇ ਐਕਸਟਰਨਲ ਮਾਈਕ ਦੀ ਆਪਸ਼ਨ ਵੀ ਦਿੱਤੀ ਗਈ ਹੈ। ਕੈਮਰੇ ਦੇ ਜ਼ਰੀਏ 4ਕੇ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਬਿਨਾਂ ਲੈੱਨਜ਼ ਸਿਰਫ ਬਾਡੀ ਕੈਮਰੇ ਦੀ ਕੀਮਤ 4,500 ਅਮਰੀਕੀ ਡਾਲਰ (ਕਰੀਬ 3 ਲੱਖ 19 ਹਜ਼ਾਰ ਰੁਪਏ) ਰੱਖੀ ਗਈ ਹੈ। ਸਭ ਤੋਂ ਪਹਿਲਾਂ ਇਸ ਨੂੰ ਨਵੰਬਰ ’ਚ ਅਮਰੀਕਾ ਦੀ ਮਾਰਕੀਟ ’ਚ ਲਿਆਂਦਾ ਜਾਵੇਗਾ।