4 ਅਪ੍ਰੈਲ ਨੂੰ ਭਾਰਤ ''ਚ ਲਾਂਚ ਹੋਵੇਗਾ Sony Xperia XZS

Wednesday, Mar 29, 2017 - 09:46 AM (IST)

4 ਅਪ੍ਰੈਲ ਨੂੰ ਭਾਰਤ ''ਚ ਲਾਂਚ ਹੋਵੇਗਾ Sony Xperia XZS
ਜਲੰਧਰ- ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕ ਕੰਪਨੀ ਸੋਨੀ ਨੇ ਨਵਾਂ ਸਮਾਰਟਫੋਨ ਐਕਸਪੀਰੀਆ ਐਕਸ ਜ਼ੈੱਡ. ਐੱਸ. 4 ਅਪ੍ਰੈਲ ਨੂੰ ਲਾਂਚ ਕਰਨ ਵਾਲੀ ਹੈ। ਐਕਸਪੀਰੀਆ ਐਕਸ ਜ਼ੈੱਡ. ਐੱਸ. ਸਮਾਰਟਫੋਨ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ 5.2 ਇੰਚ ਦੀ ਫੁੱਲ ਐੱਚ. ਡੀ. (1080x1920 ਪਿਕਸਲ) ਐੱਲ. ਸੀ. ਡੀ. ਡਿਸਪਲੇ, ਕਵਾਲਕਮ ਸਨੈਪਡ੍ਰੈਗਨ 820 ਪ੍ਰੋਸੈਸਰ, 510 ਜੀ. ਪੀ. ਯੂ. ਦਿੱਤਾ ਗਿਆ ਹੈ। ਇਸ ''ਚ 4GB ਰੈਮ ਅਤੇ 16GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਡਿਵਾਈਸ 32 ਜੀ. ਬੀ. ਅਤੇ 64 ਜੀ. ਬੀ. ਦੇ ਦੋ ਇਨਬਿਲਟ ਸਟੋਰੇਜ ਵੇਰਿਅੰਟ ''ਚ ਆਉਂਦਾ ਹੈ। ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਸਟੋਰੇਜ ਨੂੰ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ 19MP ਦਾ ਰਿਅਰ ਕੈਮਰਾ ਅਤੇ ਫਰੰਟ ਪੈਨਲ ''ਤੇ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਕਨੈਕਟੀਵਿਟੀ ਫੀਚਰ ਦੀ ਗੱਲ ਕਰੀਏ ਤਾਂ ਇਸ ''ਚ Wi-6i 802.11 ਐੱਨ, ਬਲੂਟੁਥ 4.2, ਐੱਨ. ਐੱਫ. ਸੀ., ਏ-ਜੀ. ਪੀ. ਐੱਮ., ਗਲੋਨਾਸ ਅਤੇ ਯੂ. ਐੱਸ. ਬੀ. ਟਾਈਪ-ਸੀ ਸ਼ਾਮਲ ਹਨ। ਇਸ ਤੋਂ ਇਲਾਵਾ ਫੋਨ ''ਚ ਐਕਸਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਜ਼ਾਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰਾਕਿਸਮਿਟੀ ਸੈਂਸਰ ਵੀ ਹਨ। ਬਲੈਕ ਅਤੇ ਆਈਸ ਬਲੂ, ਵਾਰਮ ਸਿਲਵਰ ਕਲਰ ''ਚ ਉਪਲੱਬਧ ਇਸ ਸਮਾਰਟਫੋਨ ''ਚ 2900mAh ਬੈਟਰੀ ਦਿੱਤੀ ਗਈ ਹੈ ਪਰ ਕੰਪਨੀ ਨੇ ਹੁਣ ਤੱਕ ਸੋਨੀ ਐਕਸਪੀਰੀਆ ਐੱਲ. 1 ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

Related News