ਯੂਨੀਵਰਸਲ ਰਿਮੋਟ- ਪੂਰਾ ਘਰ ਹੋਵੇਗਾ ਤੁਹਾਡੇ ਹੱਥ ਦੇ ਇਸ਼ਾਰੇ ''ਤੇ

Wednesday, Feb 17, 2016 - 04:23 PM (IST)

ਯੂਨੀਵਰਸਲ ਰਿਮੋਟ- ਪੂਰਾ ਘਰ ਹੋਵੇਗਾ ਤੁਹਾਡੇ ਹੱਥ ਦੇ ਇਸ਼ਾਰੇ ''ਤੇ

ਜਲੰਧਰ : ਅੱਜਕਲ ਘਰ ''ਚ ਹਰ ਛੋਟੀ ਚੀਜ਼ ਨੂੰ ਡਿਜੀਟਲ ਰੂਪ ਮਿਲ ਗਿਆ ਹੈ ਜਿਵੇਂ ਘਰ ''ਚ ਵਰਤੇ ਜਾਣ ਵਾਲੇ ਪ੍ਰਾਡਕਟ ਜਿਨ੍ਹਾਂ ''ਚ ਏਅਰ ਕੰਡਿਸ਼ਨਰ, ਟੀ. ਵੀ. ਤੋਂ ਇਲਾਵਾ ਮਿਊਜ਼ਿਕ ਸਿਸਟਮ ਤੇ ਇੰਝ ਦੇ ਹੀ ਬਹੁਤ ਸਾਰੇ ਪ੍ਰਾਡਕਟ ਜੋ ਡਿਜੀਟਲ ਹੋਣ ਦੇ ਨਾਲ ਨਾਲ ਕਾਂਪੈਕਟ ਹੁੰਦੇ ਜਾ ਰਹੇ ਹਨ ਪਰ ਇਨ੍ਹਾਂ ਸਭ ''ਚ ਇਕ ਕਾਮਨ ਚੀਜ਼ ਹੈ। ਉਹ ਇਹ ਹੈ ਕਿ ਇਹ ਸਭ ਰਿਮੋਟ ਕੰਟਰੋਲ ਨਾਲ ਆਉਂਦੇ ਹਨ। ਤੁਹਾਨੂੰ ਇਹ ਸੁਵੀਧਾ ਤਾਂ ਦਿੰਦੇ ਹਨ ਪਰ ਜਦੋਂ ਇਨ੍ਹਾਂ ਜੇ ਰਿਮੋਟ ਨੂੰ ਸਾਂਭਣ ਦੀ ਗੱਲ ਆਉਂਦੀ ਹੈ ਤਾਂ ਸ਼ਾਇਦ ਹਰ ਕੋਈ ਸੋਚਦਾ ਹੈ ਕਿ ਕੋਈ ਇਕ ਰਿਮੋਟ ਹੁੰਦਾ ਜਿਸ ਨਾਲ ਘਰ ਦੇ ਹਰ ਪ੍ਰਾਡਕਟ ਨੂੰ ਕੰਟਰੋਲ ਕੀਤਾ ਜਾ ਸਕਦਾ। ਤੁਹਾਡੀ ਇਹ ਇੱਛਾ ਨੂੰ ਪੂਰਾ ਕਰਨ ਲਈ ਸੋਨੀ ਨੇ ਬਣਾਇਆ ਹੈ ਹਊਸ ਰਿਮੋਟ (Huis Remote)। ਇਹ ਡਚ ਭਾਸ਼ਾ ਦਾ ਸ਼ਬਦ ਹੈ ਤੇ ਇਸ ਨੂੰ ਹਾਊਸ ਰਿਮੋਟ ਵੀ ਕਿਹਾ ਜਾਂਦਾ ਹੈ। 


ਸੋਨੀ ਦੇ ਫਸਟ ਫਲਾਈਟ ਕ੍ਰਾਊਡਫਾਊਂਡਿੰਗ ਪਲੈਟਫੋਰਮ ''ਤੇ ਬਣਿਆ ਹਊਸ ਰਿਮੋਟ ਅਜੇ ਸਿਰਫ ਜਾਪਾਨ ਦੇ ਕੰਜ਼ਿਊਮਰਜ਼ ਲਈ ਹੀ ਮੌਜੂਦ ਹੈ। ਸੋਨੀ ਦਾ ਕਹਿਣਾ ਹੈ ਕਿ ਭਵਿੱਖ ''ਚ ਇਸ ਨੂੰ ਘਰ ਦੇ ਹਰ ਪ੍ਰਾਡਕਟ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਵੇਗਾ। ਇਸ ਦੇ ਫਰੰਟ ''ਚੇ ਇਨਫ੍ਰਾਰੈੱਡ ਲੱਗਾ ਹੈ ਜੋ ਸਿਗਨਲਜ਼ ਕੈਚ ਕਰਨ ਦਾ ਕੰਮ ਕਰਦਾ ਹੈ ਤੇ ਇਸ ਦੇ ਫਰੰਟ ਪੈਨਲ ''ਤੇ ਈ-ਪੇਪਰ ਟੱਚ ਸਕ੍ਰੀਨ ਲੱਗੀ ਹੈ। ਇਸ ਸਕ੍ਰੀਨ ਨੂੰ ਤੁਸੀਂ ਜਿਵੇਂ ਚਾਹੋ ਕਸਟਮਾਈਜ਼ ਕਰ ਕੇ ਆਪਣੇ ਅਨੂਕੂਲ ਬਣਾ ਸਕਦੇ ਹੋ। 

ਇਸ ਨਾਲ ਤੁਸੀਂ ਟੀ. ਵੀ., ਬਲੂ-ਰੇ ਪਲੇਅਰ, ਘਰ ਦੀਆਂ ਲਾਈਟਾਂ ਦੇ ਨਾਲ-ਨਾਲ ਏਅਰ ਕੰਡੀਸ਼ਨਰ ਨੂੰ ਵੀ ਕੰਟਰੋਲ ਕਰ ਸਕਦੇ ਹੋ। ਇਸ ਦੇ ਯੂਜ਼ਰ ਇੰਟਰਫੇਸ ਨੂੰ ਰਿਮੋਟ ਦੇ  ਨਾਲ ਬਦਲਿਆ ਜਾ ਸਕਦਾ ਹੈ ਤੇ ਪੀ. ਸੀ. ਐਪ ਦੇ ਨਾਲ ਵੀ ਐਡਵਾਂਸ ਕਸਟਮਾਈਜ਼ੇਸ਼ਨ ਕੀਤੀ ਜਾ ਸਕਦੀ ਹੈ। ਸੋਨੀ ਨੇ ਕਿਹਾ ਕਿ ਇਸ ਯੂਨੀਵਰਸਲ ਰਿਮੋਰਟ ''ਚ ਐੱਲ. ਸੀ. ਡੀ. ਸਕ੍ਰੀਨ ਦੀ ਬਜਾਏ ਈ-ਪੇਪਰ ਦੀ ਵਰਤੋਂ ਇਸ ਲਈ ਕੀਤੀ ਗਈ ਕਿਉਂਕਿ ਇਸ ਨਾਲ ਬਿਜਲੀ ਦੀ ਖਪਤ ਬਹੁਤ ਘਟ ਹੁੰਦੀ ਹੈ ਤੇ ਇਸ ਦੇ ਵਰਚੁਅਲ ਬਟਨ ਇਸ ਨੂੰ ਇਕ ਅਸਲੀ ਰਿਮੋਟ ਹੋਣ ਦਾ ਅਹਿਸਾਸ ਦਿਵਾਉਂਦਾ ਹੈ।

ਜਾਪਾਨ ''ਚ ਇਸ ਨੂੰ 27,950 ਯੈਨ (250 ਡਾਲਰ, ਲਗਭਗ 17000 ਰੁਪਏ) ''ਚ ਆਰਡਰ ਕੀਤਾ ਜਾ ਸਕਦਾ ਹੈ ਤੇ ਇਸ ਦੀ ਡਲਿਵਰੀ ਅਗਲੇ ਮਹੀਨੇ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ।


Related News