Sony ਨੇ ਲਾਂਚ ਕੀਤੇ ਦੋ ਨਵੇਂ ਸਪੋਰਟਸ ਵਾਇਰਲੈੱਸ ਹੈੱਡਫੋਨਸ

Tuesday, Oct 25, 2016 - 04:02 PM (IST)

Sony ਨੇ ਲਾਂਚ ਕੀਤੇ ਦੋ ਨਵੇਂ ਸਪੋਰਟਸ ਵਾਇਰਲੈੱਸ ਹੈੱਡਫੋਨਸ

ਜਲੰਧਰ- ਜਾਪਾਨ ਦੀ ਇਲੈਕਟ੍ਰਾਨਿਕ ਕੰਪਨੀ ਸੋਨੀ ਨੇ ਭਾਰਤ ''ਚ ਨਵੇਂ ਵਾਇਰਲੈੱਸ ਐਕਸਟਰਾ ਬਾਸ ਦੇਣ ਵਾਲੇ ਇਨ-ਇਅਰ ਹੈੱਡਫੋਨਸ ਲਾਂਚ ਕੀਤੇ ਹਨ। ਇਨ੍ਹਾਂ ''ਚੋਂ MDR-XB80BS ਮਾਡਲ ਦੀ ਕੀਮਤ 10,990 ਰੁਪਏ ਅਤੇ MDR-XB80BS ਮਾਡਲ ਦੀ ਕੀਮਤ 5,490 ਰੁਪਏ ਰੱਖੀ ਗਈ ਹੈ। ਇਹ ਹੈੱਡਫੋਨਸ ਸੋਨੀ ਸੈਂਟਰਸ ਅਤੇ ਭਾਰਤ ਦੇ ਮੇਜਰ ਆਨਲਾਈਨ ਇਲੈਕਟ੍ਰਾਨਕ ਸਟੋਰਸ ''ਤੇ ਵਿਕਰੀ ਲਈ ਊਪਲੱਬਧ ਕੀਤੇ ਜਾਣਗੇ।

 

ਇਸ ਐਕਸਟਰਾ ਬਾਸ ਦੇਣ ਵਾਲੇ ਹੈੱਡਫੋਨਸ ਨੂੰ ਕੰਪਨੀ ਨੇ ਖਾਸ ਵਰਕਆਊਟ ਸੈਸ਼ਨਸ ''ਚ ਯੂਜ਼ ਕਰਨ ਲਈ ਬਣਾਇਆ ਹੈ। ਡਿਜ਼ਾਇਨ ਦੀ ਗੱਲ ਕੀਤੀ ਜਾਵੇ ਤਾਂ MDR-XB80BS ਮਾਡਲ ''ਚ ਕੰਪਨੀ ਨੇ ਸਕਿਓਰ ਇਅਰ ਹੁੱਕ ਦੇ ਨਾਲ ਕੇਬਲ ਐਡਜਸਟਰ ਦਿੱਤਾ ਹੈ, ਉਥੇ ਹੀ MDR-XB50BS ਮਾਡਲ ਨੂੰ ਸਟੇਬਲ ਫਿੱਟ ਅਤੇ ਵਾਇਰਲੈੱਸ ਬਣਾਇਆ ਹੈ। ਜਾਣਕਾਰੀ ਦੇ ਮੁਤਾਬਕ XB80BS ਮਾਡਲ IPX5 ਸਰਟੀਫਾਇਡ ਹੈ ਅਤੇ ਇਹ ਵਾਟਰ ਰੈਸਿਸਟੇਂਟ ਹੈ ਉਥੇ ਹੀ ਗੱਲ ਕੀਤੀ ਜਾਵੇ MDR-XB50B ਮਾਡਲ ਦੀ ਤਾਂ ਇਹ IPX5 ਸਪਲੈਸ਼-ਪਰੂਫ਼ ਤਕਨੀਕ ਨਾਲ ਲੈਸ ਹੈ। ਇਨ੍ਹਾਂ ਦੋਨਾਂ ਹੈੱਡਫੋਨ ਮਾਡਲਸ ''ਚ ਕੰਪਨੀ ਨੇ ਜੋ ਬੈਟਰੀ ਲਗਾਈ ਹੈ ਉਹ 7 ਤੋਂ 8.5 ਘੰਟਿਆਂ ਦਾ ਬੈਟਰੀ ਬੈਕਅਪ ਦੇਣ ''ਚ ਮਦਦ ਕਰੇਗੀ।


Related News