ਸੋਨੀ ਨੇ ਲਾਂਚ ਕੀਤਾ ਦੁਨਿਆ ਦਾ ਸਭ ਤੋਂ ਸੁਪਰ ਫਾਸਟ ਐੱਸ. ਡੀ ਕਾਰਡ ਅਤੇ ਕਾਰਡ ਰੀਡਰ

03/29/2017 12:38:54 PM

ਜਲੰਧਰ- ਸੋਨੀ ਇੰਡੀਆ ਨੇ ਬੀਤੇ ਦਿਨ ਮੰਗਲਵਾਰ ਨੂੰ ਦੁਨੀਆ ਦਾ ਸਭ ਤੋਂ ਤੇਜ ਐੱਸ. ਐੱਫ- ਜੀ ਸੀਰੀਜ ਦਾ ਐੱਸ. ਡੀ ਕਾਰਡ ਉਤਾਰਿਆ ਹੈ ਜੋ ਖਾਸ ਤੌਰ ''ਤੇ ਪ੍ਰੋਫੈਸ਼ਨਲ ਫੋਟੋਗ੍ਰਾਫਰਾਂ ਅਤੇ ਵੀਡੀਓ ਗਰਾਫਿਰਾਂ ਨੂੰ ਧਿਆਨ ''ਚ ਰੱਖ ਕੇ ਡਿਜਾਇਨ ਕੀਤਾ ਗਿਆ। ਐੱਸ. ਐੱਫ-ਜੀ ਸੀਰੀਜ਼ ਦੀ ਰਾਈਟ ਸਪੀਡ 299MB/ਸੈਕਿੰਡ ਹੈ, ਜੋ ਡਿਜੀਟ ਇਮੇਜਿੰਗ ਡਿਵਾਇਸ ਦੇ ਫਾਸਟੈਸਟ ਪਰਫਾਮੇਨਸ ਸਪੋਰਟ ਕਰਦੀ ਹੈ। ਜਿਸ ਦੇ ਨਾਲ ਹਾਈ-ਰੈਜ਼ੋਲਿਊਸ਼ਨ ਦੀਆਂ ਤਸਵੀਰਾਂ ਨੂੰ ਲੰਬੇ ਸਮੇਂ ਤੱਕ ਲਾਗਾਤਾਰ ਸ਼ੂਟ ਕਰ ਸਕਦਾ ਹੈ। ਇਹ ਬਫਰ ਦੇ ਕਲਿਅਰ ਕਰਨ ਦੇ ਸਮੇਂ ਨੂੰ ਵੀ ਬਚਾਉਂਦਾ ਹੈ। ਇਹ ਐੱਸ. ਡੀ ਕਾਰਡ 32 ਜੀ. ਬੀ, 64 ਜੀ. ਬੀ ਅਤੇ 128 ਜੀ. ਬੀ ਵੇਰੀਅੰਟ ''ਚ ਉਪਲੱਬਧ ਹਨ, ਜਿਨ੍ਹਾਂ ਦੀ ਹਰ ਸੈਕਿੰਡ ''ਚ 300 ਐੱਮ. ਬੀ.  ਦੀ ਰੀਡ ਸਪੀਡ ਹੈ, ਜੋ ਵੱਡੀ ਫਾਈਲਾਂ ਨੂੰ ਤੇਜ਼ੀ ਨਾਲ ਕੰਪਿਊਟਰ ''ਚ ਟਰਾਂਸਫਰ ਕਰ ਸਕਦਾ ਹੈ।

ਐੱਸ. ਐੱਫ-ਜੀ 32/ਟੀ 1 ਇਸ ਕਾਰਡ ਦੀ ਕੀਮਤ 6,700 ਰੁਪਏ, ਐੱਸ.ਐੱਫ-ਜੀ 64/ਟੀ 1 ਦੀ 11,000 ਰੁਪਏ ਅਤੇ ਐੱਸ. ਐੱਫ-ਜੀ 128/ਟੀ1 ਦੀ ਕੀਮਤ 19,900 ਰੁਪਏ ਹੈ। ਸਾਰਿਆਂ ਕਾਰਡ ਦੇ ਨਾਲ ਪੰਜ ਸਾਲ ਦੀ ਵਾਰੰਟੀ ਮਿਲੇਗੀ ਅਤੇ ਇਹ 3 ਅਪ੍ਰੈਲ ਤੋ ਵਿਕਰੀ ਲਈ ਉਪਲੱਬਧ ਹੋਵੇਗੀ

ਐੱਮ. ਆਰ. ਡਬਲਿਯੂ-ਐੱਸ 1/ਟੀ1 ਇਸ ਕਾਰਡ ਰੀਡਰ ਦੀ ਕੀਮਤ 2,300 ਰੁਪਏ ਹੈ, ਜੋ ਇਕ ਸਾਲ ਦੀ ਵਾਰੰਟੀ ਨਾਲ ਆਉਂਦਾ ਹੈ। ਇਹ 3 ਅਪ੍ਰੈਲ ਤੋਂ ਵਿਕਰੀ ਲਈ ਉਪਲੱਬਧ ਹੋਵੇਗੀ।


Related News