ਇਨ੍ਹਾਂ ਫੋਂਸ ਨੂੰ ਨਹੀਂ ਮਿਲੇਗੀ ਐਂਡ੍ਰਾਇਡ 7.0 ਅਪਡੇਟ ; ਸੈਮਸੰਗ, HTC ਦੇ ਮਾਡਲ ਵੀ ਹਨ ਸ਼ਾਮਿਲ
Sunday, Aug 28, 2016 - 12:47 PM (IST)

ਜਲੰਧਰ : ਇਸ ਹਫਤੇ ਦੀ ਸ਼ੁਰੂਆਤ ''ਚ ਗੂਗਲ ਨੇ ਨੈਕਸਸ ਫੋਂਸ ਲਈ ਗੂਗਲ ਦੇ 7ਵੇਂ ਆਪ੍ਰੇਟਿੰਗ ਸਿਸਟਮ ਨੁਗਟ ਨੂੰ ਰੋਲ ਆਊਟ ਕੀਤਾ ਸੀ। ਇਕ ਨਵੀਂ ਰਿਪੋਰਟ ਦੇ ਮੁਤਾਬਿਕ ਵਨ ਪਲੱਸ, ਸ਼ਿਓਮੀ, ਸੈਮਸੰਗ, ਸੋਨੀ ਤੇ ਕੁਝ ਹੋਰ ਬ੍ਰੈਂਡਜ਼ ਦੇ ਮਾਡਲਾਂ ਨੂੰ ਐਂਡ੍ਰਾਇਡ 7.0 ਨੁਗਟ ਦੀ ਅਪਡੇਟ ਨਹੀਂ ਮਿਲੇਗੀ। ਇਸ ਪਿੱਛੇ ਕਾਰਨ ਕੰਪੈਟੀਬਿਲਟੀ ਦੀ ਕਮੀਂ ਨੂੰ ਦੱਸਿਆ ਜਾ ਰਿਹਾ ਹੈ। LlabToofer ਦੀ ਰਿਪੋਰਟ ਦੇ ਮੁਤਾਬਿਕ ਕਈ ਹੈਂਡਸੈੱਟ ਜਿਨ੍ਹਾਂ ''ਚ ਕੁਆਲਕਾਮ ਸਨੈਪਡ੍ਰੈਗਨ 800/801 ਪ੍ਰੋਸੈਸਰ ਲੱਗਾ ਹੈ, ਉਨ੍ਹਾਂ ਮਾਡਲਾਂ ਨੂੰ ਐਂਡ੍ਰਾਇਡ 7.0 ਨੁਗਟ ਦੀ ਅਪਡੇਟ ਨਹੀਂ ਮਿਲੇਗੀ।
ਐਂਡ੍ਰਾਇਡ ਓਪਨ ਸੋਰਸ ਪ੍ਰੋਗਰਾਮ ''ਚ ਐਂਡ੍ਰਾਇਡ 7.0 ਨੇ ਐੱਮ. ਐੱਸ. ਐੱਮ. 8974 ਚਿਪਸੈੱਟ ਸਪੋਰਟ ਨੂੰ ਰਿਮੂਵ ਕਰ ਦਿੱਤਾ ਹੈ। ਇਸ ਕਰਕੇ ਇਨ੍ਹਾਂ ਫੋਂਸ ਨੂੰ ਨਹੀਂ ਮਿਲੇਗੀ ਐਂਡ੍ਰਾਇਡ 7.0 ਅਪਡੇਟ :
HTC One M8, Sony Xperia Z3 and Z3 Compact, OnePlus One and OnePlus X, Xiaomi Mi4, Samsung Galaxy S5, Samsung Galaxy Note 3 ਤੇ LG G3
ਇਸ ਤੋਂ ਇਲਾਵਾ ਜੋ ਪ੍ਰੋਸੈਸਰ ਇਸ ਅਪਡੇਟ ਨੂੰ ਸਪੋਰਟ ਨਹੀਂ ਕਰਗੇ ਉਹ ਹਨ:
ਸਨੈਪਡ੍ਰੈਗਨ : 200, 208, 210, 212, 400, 410, 412, 600, 800 ਤੇ 801 ਚਿਪਸੈੱਟ (Samsung Galaxy S5, Samsung Galaxy Note 3, LG G3, LG Nexus 5, Sony Xperia Z3, Motorola Moto X 2nd. Gen., HTC One M8, OnePlus One, Xiaomi Mi4), Exynos 5250, 5260, 5410, 5420, 5422, 5430, 5800 (Galaxy A7, A8, Alpha, S5, S5 Plus, Note 4, Note Pro, Tab Pro, Tab S, Meizu MX4 Pro), Exynos 7580 (Galaxy A7, A5 2016, S5 Neo), Mediatek MT6735, MT6753 (Desire 828, 830), Kirin 920, 925, 930, 935 (Honor 6, 7, Huawei P8, Mate S)।