ਸੋਲਰ ਚਾਰਜਿੰਗ ਫੀਚਰ ਨਾਲ ਲੈਸ ਹੋਵੇਗਾ Vivo Xplay5
Tuesday, Feb 23, 2016 - 04:31 PM (IST)

ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ (vivo) ਆਪਣੇ ਨਵੇਂ ਫਲੈਗਸ਼ਿਪ Xplay5 ''ਤੇ ਕੰਮ ਕਰ ਰਹੀ ਹੈ ਅਤੇ ਹੁਣ ਤੱਕ ਫੋਨ ਦੇ ਬਾਰੇ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਕੰਪਨੀ ਦੁਆਰਾ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਸਮਾਰਟਫੋਨ ਬੇਹੱਦ ਹੀ ਤਾਕਤਵਰ ਫੀਚਰ ਨਾਲ ਲੈਸ ਹੋਵੇਗਾ।
ਵੀਵੋ ਦੁਆਰਾ ਅੱਜ ਇਸ ਫੋਨ ਨਾਲ ਜੁੜੀ ਜਾਣਕਾਰੀ ਚੀਨੀ ਸੋਸ਼ਲ ਨੈੱਟਵਰਕਿੰਗ ਸਾਈਟ ਵੇਈਬੋ ''ਤੇ ਪੋਸਟ ਕੀਤੀ ਗਈ ਹੈ। ਇਸ ਦੇ ਵਿਵੋ ਐਕਸਪਲੇ 5 ''ਚ 6GB ਰੈਮ ਉਪਲੱਬਧ ਹੋਵੇਗੀ। ਇਸ ਨਾਲ ਹੀ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਵਿਵੋ ਐਕਸਪਲੇ 5 ਨੂੰ ਚਾਈਨਾ ''ਚ 1 ਮਾਰਚ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਕੰਪਨੀ ਰਾਹੀਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਵਿਵੋ ਐਕਸਪਲੇ 5 ਕਵਾਲਕਾਮ ਸਨੈਪਡ੍ਰੈਗਨ 820 ਚਿਪਸੈੱਟ ''ਤੇ ਪੇਸ਼ ਹੋਵੇਗਾ ਅਤੇ ਫੋਨ ''ਚ ਡਿਊਲ ਕਰਵਡ ਡਿਸਪਲੇ ਫੀਚਰ ਵੀ ਮੌਜੂਦ ਹੋਵੇਗਾ। ਖਾਸ ਗੱਲ ਹੈ ਕਿ ਜੇਕਰ ਫੋਨ ''ਚ 6GB ਰੈਮ ਦਾ ਇਸਤੇਮਾਲ ਹੁੰਦਾ ਹੈ ਤਾਂ ਇਹ ਦੁਨੀਆ ਦਾ 6GB ਰੈਮ ਵਾਲਾ ਪਹਿਲਾ ਸਮਾਰਟਫੋਨ ਹੋਵੇਗਾ। ਹੁਣ ਤੱਕ ਬਾਜ਼ਾਰ ''ਚ 4GB ਰੈਮ ਵਾਲੇ ਸਮਾਰਟਫੋਨ ਹੀ ਉਪਲੱਬਧ ਹਨ।
ਇਸ ਤੋਂ ਪਹਿਲਾਂ ਲੀਕ ਰਾਹੀਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਵਿਵੋ ਐਕਸਪਲੇ 5 ''ਚ 6-ਇੰਚ ਦਾ ਡਿਊਲ ਕਵਰਡ ਡਿਸਪਲੇ ਹੋਵੇਗਾ। ਫੋਨ ''ਚ ਫੋਟੋਗ੍ਰਾਫੀ ਲਈ 16MPਰੀਅਰ 8MP ਫਰੰਟ ਕੈਮਰਾ ਉਪਲੱਬਧ ਹੋ ਸਕਦਾ ਹੈ। ਪਾਵਰ ਬੈਕਅਪ ਲਈ 4,300mAh ਦੀ ਬੈਟਰੀ ਹੋਵੇਗੀ। ਇਸ ਤੋਂ ਇਲਾਵਾ ਮਿਲੀ ਜਾਣਕਾਰੀ ਦੇ ਮੁਤਾਬਕ ਫੋਨ ਦੀ ਬੈਟਰੀ ''ਚ ਸੋਲਰ ਚਾਰਜਿੰਗ ਫੀਚਰ ਦੀ ਸੁਵਿਧਾ ਉਪਲੱਬਧ ਹੋ ਸਕਦੀ ਹੈ।