ਕੰਪਨੀ ਨੇ ਮੰਨਿਆ : ਫਿਟਬਿਟ ਚਾਰਜ 2 ਵਿਚ ਹੈ ਸਾਫਟਵੇਅਰ ਸਮੱਸਿਆ

Tuesday, Oct 18, 2016 - 06:29 PM (IST)

ਕੰਪਨੀ ਨੇ ਮੰਨਿਆ : ਫਿਟਬਿਟ ਚਾਰਜ 2 ਵਿਚ ਹੈ ਸਾਫਟਵੇਅਰ ਸਮੱਸਿਆ

ਜਲੰਧਰ : ਫਿਟਬਿਟ ਚਾਰਜ 2 ਦੀ ਸ਼ਿਪਿੰਗ ਸ਼ੁਰੂ ਹੋਣ ਦੇ ਕੁੱਝ ਹਫ਼ਤੇ ਬਾਦ ਵਿਰੇਬਲ ਬਣਾਉਣ ਵਾਲੀ ਕੰਪਨੀ ਅਤੇ ਡਿਜਿਟਲ ਹੈਲਥ ਕੰਪਨੀ ਨੇ ਮੰਨਿਆ ਹੈ ਕਿ ਇਸ ਡਿਵਾਇਸ ਵਿਚ ਸਾਫਟਵੇਅਰ ਬਗ ਹੈ ਜੋ ਠੀਕ ਤਰ੍ਹਾਂ ਦੂਰੀ ਨੂੰ ਟ੍ਰੈਕ ਨਹੀਂ ਕਰਦਾ। ਕੰਪਨੀ ਦੇ ਮੁਤਾਬਿਕ ਇਸ ਸਮੱਸਿਆ ਦਾ ਹੱਲ ਛੇਤੀ ਹੀ ਕੱਢ ਲਿਆ ਜਾਵੇਗਾ।

ਫਿਟਬਿਟ ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਇਹ ਪਤਾ ਚੱਲਿਆ ਹੈ ਕਿ ਚਾਰਜ 2 ਵਿਚ 2 ਸਾਫਟਵੇਅਰ ਬੱਗਜ਼ ਹਨ ਜਿਨ੍ਹਾਂ ਵਿਚੋਂ ਇਕ ਜੀ. ਪੀ. ਐੱਸ. ਕੁਨੈਕਟੀਵਿਟੀ ਨਾਲ ਜੁੜਿਆ ਹੈ ਅਤੇ ਦੂਸਰਾ ਮਲਟੀ-ਸਪੋਰਟ ਟ੍ਰੈਕਿੰਗ ਨਾਲ ਜੁੜਿਆ ਹੈ। ਜ਼ਿਕਰਯੋਗ ਹੈ ਕਿ ਦਿ ਵਰਜ ਦੀ ਰਿਵਿਊ ਰਿਪੋਰਟ ਵਿਚ ਵੀ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਸੀ ਕਿ ਫਿਟਬਿਟ ਚਾਰਜ 2 ਜੀ. ਪੀ. ਐੱਸ. ਦੀ ਤੁਲਣਾ ਵਿਚ ਵੱਖ ਦੂਰੀ ਦਿਖਾਉਂਦਾ ਹੈ।


Related News