Snapdeal ਦੀ ਇਲੈਕਟ੍ਰੋਨਿਕਸ ਬੋਨਾਂਜਾ ਸੇਲ ''ਚ ਇਨ੍ਹਾਂ Devices ''ਤੇ ਮਿਲ ਰਿਹੈ ਭਾਰੀ Discount
Monday, Oct 12, 2015 - 04:11 PM (IST)

ਨਵੀਂ ਦਿੱਲੀ— ਈ-ਕਾਮਰਸ ਕੰਪਨੀਆਂ ਹਰ ਵਾਰ ਫੈਸਟੀਵਲ ਸੀਜਨ ਦੌਰਾਨ ਗਾਹਕਾਂ ਨੂੰ ਲੁਭਾਉਣ ਲਈ ਕਈ ਦਿਲ ਖਿੱਚਵੇਂ ਆਫਰ ਪ੍ਰਦਾਨ ਕਰਦੀਆਂ ਹਨ। ਉਥੇ ਹੀ ਇਸ ਵਾਰ ਫਲਿਪਕਾਰਟ ਅਤੇ ਐਮਾਜ਼ਾਨ ਦੀ ਬੰਪਰ ਛੋਟ ਤੋਂ ਬਾਅਦ ਸਨੈਪਡੀਲ ''ਤੇ ਅੱਜ ਤੋਂ ਇਲੈਕਟ੍ਰੋਨਿਕਸ ਬੋਨਾਂਜਾ ਸੇਲ ਸ਼ੁਰੂ ਹੋਣ ਜਾ ਰਹੀ ਹੈ। ਸਨੈਪਡੀਲ ਇਲੈਕਟ੍ਰੋਨਿਕਸ ਬੋਨਾਂਜਾ ਸੇਲ ''ਚ ਯੂਜ਼ਰਸ ਨੂੰ ਪਰਸਨਲ ਡਿਵਾਈਸ, ਹੋਮ ਉਪਕਰਣ ਅਤੇ ਇਲੈਕਟ੍ਰੋਨਿਕਸ ''ਤੇ ਆਕਰਸ਼ਣ ਡਿਸਕਾਊਂਟ ਅਤੇ ਆਫਰ ਉਪਲੱਬਧ ਹੋਣਗੇ।
ਸਨੈਪਡੀਲ ਇਲੈਕਟ੍ਰੋਨਿਕ ਮੰਡੇ ਸੇਲ ਨੂੰ ਸਨੈਪਡੀਲ ਬ੍ਰਾਂਡ ਅੰਬੈਸਡਰ ਆਮਿਰ ਖਾਨ ਵਲੋਂ ''ਦੀਵਾਲੀ ਦਿਲ ਦੀ ਡੀਲ ਵਾਲੀ'' ਨਾਂ ਨਾਲ ਪ੍ਰਮੋਟ ਕੀਤਾ ਜਾ ਰਿਹਾ ਹੈ। ਉਂਝ ਹਾਲ ਹੀ ''ਚ ਐਮਾਜ਼ਾਨ ਇੰਡੀਆ ਅਤੇ ਫਲਿਪਕਾਰਟ ਨੇ ਵੀ ਫੈਸਟੀਵਲ ਸੀਜਨ ਸੇਲ ਦਾ ਐਲਾਨ ਕੀਤਾ ਹੈ ਜੋ ਕਿ 13 ਤੋਂ 17 ਅਕਤੂਬਰ ਨੂੰ ਹੋਵੇਗਾ। ਇਸ ਸੇਲ ਦਾ ਉਪਯੋਗ ਐਪ ਅਤੇ ਵੈੱਬ ਦੋਹਾਂ ਚੈੱਨਲਾਂ ਰਾਹੀਂ ਕੀਤਾ ਜਾ ਸਕਦਾ ਹੈ। ਇਸ ਵਿਚ ਸ਼ਾਪਿੰਗ ਲਈ ਮੋਬਾਇਲ, ਟੀ.ਵੀ. ਕੰਪਿਊਟਰਸ ਤੋਂ ਇਲਾਵਾ ਹੋਰ ਬਹੁਤ ਕੈਟੇਗਰੀਆਂ ਉਪਲੱਬਧ ਹੋਣਗੀਆਂ। ਕੰਪਨੀ ਦਾ ਦਾਅਵਾ ਹੈ ਕਿ ਸਨੈਪਡੀਲ ਇਲੈਕਟ੍ਰੋਨਿਕ ਬੋਨਾਂਜਾ ਸੇਲ ''ਚ ਗਾਹਕਾਂ ਨੂੰ 60 ਫੀਸਦੀ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਅੱਗੇ ਅਸੀਂ ਮੋਬਾਇਲ ਫੋਨ ''ਤੇ ਮਿਲਣ ਵਾਲੀਆਂ ਅਜਿਹੀਆਂ 7 ਸ਼ਾਨਦਾਨ ਡੀਲਾਂ ਦੀ ਜਾਣਕਾਰੀ ਦਿੱਤੀ ਹੈ।
Google Nexus 5 ਅਤੇ Chromecast: 32,998 ਰੁਪਏ MRP ਵਾਲਾ ਇਹ ਸਮਾਰਟਫੋਨ ਇਸ ਸੇਲ ''ਚ 17,999 ਰੁਪਏ ਦਾ ਦਿੱਤਾ ਜਾ ਰਿਹਾ ਹੈ, ਨਾਲ ਹੀ 2,300 ਰੁਪਏ ਦੀ ਕੀਮਤ ਵਾਲਾ ਗੂਗਲ ਕ੍ਰੋਮਕਾਸਟ ਮੁਫਤ ਦਿੱਤਾ ਜਾ ਰਿਹਾ ਹੈ।
Xiaomi Mi 4i 16GB: ਜਿਓਮੀ ਦੇ ਇਸ ਫੋਨ ਦੀ ਸਹੀ ਕੀਮਤ 12,999 ਰੁਪਏ ਹੈ ਪਰ ਤੁਸੀਂ ਫਿਲਹਾਲ ਸਨੈਪਡੀਲ ''ਤੇ ਇਹ ਸਿਰਫ 9,999 ਰੁਪਏ ''ਚ ਖਰੀਦ ਸਕਦੇ ਹੋ।
iPhone: iPhone 6 ਦੇ 16GB ਵੈਰੀਐਂਟ ਦੀ ਕੀਮਤ ਪਹਿਲਾਂ 50,000 ਰੁਪਏ ਸੀ, ਜਿਸ ਨੂੰ ਸਨੈਪਡੀਲ ਦੀ ਸੇਲ ''ਚ 36,999 ਰੁਪਏ ''ਚ ਵੇਚਿਆ ਜਾ ਰਿਹਾ ਹੈ। iPhone 6 64GB ਵੈਰੀਐਂਟ ਪਹਿਲਾਂ 61,000 ਰੁਪਏ ਦਾ ਸੀ ਜੋ 45,499 ਰੁਪਏ ''ਚ ਮਿਲ ਰਿਹਾ ਹੈ।
Yu Unique: ਇਸ ਸਾਲ ਹੀ ਮਾਈਕ੍ਰੋਮੈਕਸ ਬ੍ਰਾਂਡ ਯੂ ਨੇ ਯੂਨੀਕ ਮਾਡਲ ਨੂੰ ਭਾਰਤੀ ਬਾਜ਼ਾਰ ''ਚ ਪੇਸ਼ ਕੀਤਾ ਸੀ। ਫੋਨ ਨੂੰ 6,999 ਰੁਪਏ ''ਚ ਲਾਂਚ ਕੀਤਾ ਗਿਆ ਸੀ ਪਰ ਅੱਜ ਸਨੈਪਡੀਲ ''ਤੇ ਇਹ 4,999 ਰੁਪਏ ''ਚ ਉਪਲੱਬਧ ਹੈ। ਇਸ ਦੇ ਨਾਲ ਹੀ ਫੋਨ ''ਤੇ ਐੱਚ.ਡੀ.ਐੱਫ.ਸੀ. ਕਾਰਡ ਰਾਹੀਂ 5 ਫੀਸਦੀ ਦਾ ਕੈਸ਼ਬੈਕ ਆਫਰ ਵੀ ਦਿੱਤਾ ਜਾ ਰਿਹਾ ਹੈ। ਯੂ ਯੂਨੀਕ ਦੇ ਨਾਲ ਕਵਰ ਆਪਸ਼ਨ ਵੀ ਹੈ ਅਤੇ ਤੁਸੀਂ ਕਵਰ ਦੇ ਨਾਲ ਇਸ ਨੂੰ 5,4999 ਰੁਪਏ ''ਚ ਲੈ ਸਕਦੇ ਹੋ।
Samsung Galaxy S 6 Edge 32 GB: ਇਸ ਸਾਲ ਸ਼ੁਰੂਆਤ ''ਚ ਹੀ ਸੈਮਸੰਗ ਨੇ ਗਲੈਕਸੀ ਐੱਸ6 ਅਤੇ ਗਲੈਕਸੀ ਐੱਸ6 ਏਜ ਨੂੰ ਪੇਸ਼ ਕੀਤਾ ਸੀ। ਭਾਰਤੀ ਬਾਜ਼ਾਰ ''ਚ ਗਲੈਕਸੀ ਐੱਸ6 ਨੂੰ 61,000 ਰੁਪਏ ''ਚ ਲਾਂਚ ਕੀਤਾ ਗਿਆ ਸੀ ਪਰ ਅੱਜ ਇਹ ਫੋਨ 47,899 ਰੁਪਏ ''ਚ ਉਪਲੱਬਧ ਹੈ। ਸੈਮਸੰਗ ਗਲੈਕਸੀ ਐੱਸ6 ਏਜ ਕਈ ਰੰਗਾਂ ''ਚ ਉਪਲੱਬਧ ਹੈ। ਉਥੇ ਹੀ ਫੋਨ ਦੀ ਖਰੀਦਦਾਰੀ ''ਤੇ ਈ.ਐੱਮ.ਆਈ. ਅਤੇ ਕੈਸ਼ਬੈਕ ਵੀ ਉਪਲੱਬਧ ਹੈ।
Ambrane 13,000mAh ਪਾਵਰ ਬੈਂਕ: ਤੁਸੀਂ ਪਾਵਰ ਬੈਂਕ ਲੈਣ ਦੀ ਸੋਚ ਰਹੇ ਹੋ ਤਾਂ ਇਹ ਵਧੀਆ ਮੌਕਾ ਹੈ। 13,000mAh ਦਾ ਪਾਵਰਬੈਂਕ ਸਿਰਫ 949 ਰੁਪਏ ''ਚ ਲੈ ਸਕਦੇ ਹੋ। ਇਸ ਪਾਵਰ ਬੈਂਕ ਦੀ MRP 2,499 ਰੁਪਏ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।