Snapchat ਨੇ 100 ਮਿਲੀਅਨ ਡਾਲਰ ''ਚ ਖਰੀਦੀ ਇਹ ਸਰਚ ਐਪ
Tuesday, Aug 16, 2016 - 03:24 PM (IST)

ਜਲੰਧਰ : ਇੰਸਟਾਗ੍ਰਾਮ ਤੇ ਫੇਸਬੁਕ ''ਚ ਸਨੈਪਚੈਟ ਕਰਗੇ ਫੀਚਰ ਐਡ ਹੋਣ ਕਰਕੇ ਸਨੈਪਚੈਟ ਵੀ ਆਪਣਾ ਦਾਇਰਾ ਵਧਾ ਰਹੀ ਹੈ। ਦਿ ਇਨਫਾਰਮੇਸ਼ਨ ਦੀ ਰਿਪੋਰਟ ਦੇ ਮੁਤਾਬਿਕ ਇੰਸਟਾਗ੍ਰਾਮ ਵੱਲੋਂ ਵਰਬ ਨਾਂ ਦੀ ਸਰਚ ਤੇ ਰਿਕਮੈਂਡੇਸ਼ਨ ਐਪ 100 ਮਿਲੀਅਨ ਡਾਲਰ ''ਚ ਖਰੀਦੀ ਗਈ ਹੈ। ਵਰਬ ਕੁਝ ਥਰਡ ਪਾਰਟੀ ਐਪਸ ਨਾਲ ਮਿਲ ਕੇ ਕੰਮ ਕਰਦੀ ਹੈ ਜਿਨ੍ਹਾਂ ''ਚ ਊਬਰ ਤੇ ਫੈਂਡੈਂਗੋ ਆਦਿ ਕੰਪਨੀਆਂ ਸ਼ਾਮਿਲ ਹਨ। ਉਦਾਹਰਣ ਲਈ ਜੇ ਤੁਸੀਂ ਕਿਸੇ ਰੈਸਟੋਰੈਂਟ ਨੂੰ ਸਰਚ ਕਰਦੇ ਹੋ ਤਾਂ ਵਰਬ ਤੁਹਾਨੂੰ ਉਸ ਜਾਣਕਾਰੀ ਦੇ ਨਾਲ ਊਬਰ ਦਾ ਲਿੰਕ ਵੀ ਪ੍ਰੋਵਾਈਡ ਕਰਵਾਉਂਦੀ ਹੈ ਜਿਸ ਨਾਲ ਤੁਸੀਂ ਟੈਕਸੀ ਵੀ ਬੁਕ ਕਰ ਸਕਦੇ ਹੋ।
ਇਸ ਤੋਂ ਇਲਾਵਾ ਇਹ ਐਪ ਤੁਹਾਨੂੰ ਲੋਕੇਸ਼ਨ ਦੇ ਹਿਸਾਬ ਨਾਲ ਰਿਕਮੈਂਡੇਸ਼ਨ ਵੀ ਦਿੰਦੀ ਹੈ। ਇਹ ਗੱਲ ਅਜੇ ਸਾਫ ਨਹੀਂ ਹੋਈ ਹੈ ਕਿ ਸਨੈਪਚੈਟ ਵਰਬ ਨੂੰ ਖਰੀਦ ਕੇ ਕਿਸ ਤਰ੍ਹਾਂ ਇਸ ਨੂੰ ਵਰਤੋਂ ''ਚ ਲਿਆਵੇਗੀ। ਵਰਬ ''ਚ ਮਲਟੀਵੀਡੀਆ ਕੰਟੈਂਟ ਦੇ ਨਾਲ ਮੈਪਸ ਵੀ ਸ਼ੇਅਰ ਕੀਤੇ ਜਾ ਸਕਦੇ ਹਨ ਤੇ ਯੂਜ਼ਰ ਜਾਣਦੇ ਹਨ ਕਿ ਸਨੈਪਚੈਟ ''ਤੇ ਲੋਕਾਂ ਨੂੰ ਫਾਲੋ ਕਰਨਾ ਥੋੜਾ ਮੁਸ਼ਕਿਲ ਕੰਮ ਹੈ ਪਰ ਵਰਬ ਦੇ ਐਡ ਹੋਣ ਨਾਲ ਸਨੈਪਚੈਟ ਇਕ ਪਾਵਰਫੁਲ ਐਂਟਰਨੇਟਿੰਗ ਐਪ ਬਣ ਜਾਵੇਗੀ।