ਆਫਲਾਇਨ ਸਟੋਰ ''ਤੇ ਉਪਲੱਬਧ ਹੋਇਆ ਭਾਰਤੀ ਕੰਪਨੀ ਦਾ ਇਹ ਟੈਬਲੇਟ

Wednesday, Aug 17, 2016 - 10:23 AM (IST)

ਆਫਲਾਇਨ ਸਟੋਰ ''ਤੇ ਉਪਲੱਬਧ ਹੋਇਆ ਭਾਰਤੀ ਕੰਪਨੀ ਦਾ ਇਹ ਟੈਬਲੇਟ

ਜਲੰਧਰ - ਭਾਰਤੀ ਕੰਪਨੀ Smartron ਸਮਾਰਟ੍ਰੋਨ ਨੇ ਅਪ੍ਰੈਲ ਦੇ ਮਹੀਨੇ ਬਾਜ਼ਾਰ ''ਚ ਆਪਣਾ ਟੈਬਲੇਟ tBook ਲਾਂਚ ਕੀਤਾ ਸੀ। ਹੁਣ ਤੱਕ ਇਹ ਸਮਾਰਟ੍ਰੋਨ ਸਿਰਫ ਆਨਲਾਇਨ ਹੀ ਸੇਲ ਲਈ ਉਪਲੱਬਧ ਸੀ, ਪਰ ਹੁਣ ਇਹ ਫ਼ੋਨ ਆਫਲਾਇਨ ਸਟੋਰਸ ''ਤੇ ਵੀ ਸੇਲ ਲਈ ਉਪਲੱਬਧ ਹੋਵੇਗਾ। ਇਸ ਨੂੰ ਆਫਲਾਇਨ Redington 9ndia  ਤੋਂੋਂ ਖ਼ਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 42,999 ਰੁਪਏ ਹੈ।

Smartron tBook ਟੈਬਲੇਟ ਗ੍ਰੇ+ਆਰੇਂਜ਼ ਅਤੇ ਫੁੱਲ ਗ੍ਰੇ ਰੰਗ ''ਚ ਉਪਲੱਬਧ ਹੈ। ਇਸ ਦੇ ਨਾਲ ਇਕ ਕੀ-ਬੋਰਡ ਵੀ ਮਿਲਦਾ ਹੈ ਜਿਸ ਨੂੰ ਇਸ ਦੇ ਨਾਲ ਕੁਨੈੱਕਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਇਸ ਨੂੰ ਮੈਗਨੀਸ਼ਿਅਮ+ਐਲੂਮੀਨੀਅਮ ਬਾਡੀ ਦੇ ਨਾਲ ਬਣਿਆ ਹੈ। ਇਸ ਤੋਂ ਇਲਾਵਾ ਇਸ ਦੇ ਕੀ-ਬੋਰਡ ਨੂੰ ਤੁਸੀਂ ਇਕ ਮੈਗਨੇਟਿਕ ਸਟਰਿਪ ਦੁਆਰਾ ਇਸ ਤੋਂ ਜੋੜ ਸਕਦੇ ਹੋ।

 

ਸਮਾਰਟ੍ਰੋਨ ਦੇ ਫੀਚਰਸ

ਡਿਸਪਲੇ   -    12.2-ਇੰਚ ਦੀ iPS ਡਿਸਪਲੇ 2560x1600 ਪਿਕਸਲਸ 

ਪ੍ਰੋਸੈਸਰ     -    64-bit ਦਾ ਇੰਟੈੱਲ ਕੋਰ M ਪ੍ਰੋਸੈਸਰ

ਰੈਮ         -    4GB ਰੈਮ 

ਸਟੋਰੇਜ਼     -    128GB ਦੀ SSD ਸਟੋਰੇਜ 

ਕੈਮਰਾ      -    5 ਮੈਗਾਪਿਕਸਲ ਰਿਅਰ ਕੈਮਰਾ ਅਤੇ 2MP ਦਾ ਫ੍ਰੰਟ ਫੇਸਿੰਗ ਕੈਮਰਾ

ਬੈਟਰੀ      -    37W.hr

ਹੋਰ ਫੀਚਰਸ -   2 - 3.0 USB ਪੋਰਟ,ਇਕ ਮਾਇਕ੍ਰੋ-HDMI ਅਤੇ ਇਕ ਟਾਈਪ USB 2 3.0


Related News