ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਮਦਦਗਾਰ ਹੋ ਸਕਦੇ ਹਨ ਸਮਾਰਟਫੋਨ: ਸਟਡੀ

Saturday, Mar 02, 2019 - 05:00 PM (IST)

ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਮਦਦਗਾਰ ਹੋ ਸਕਦੇ ਹਨ ਸਮਾਰਟਫੋਨ: ਸਟਡੀ

ਗੈਜੇਟ ਡੈਸਕ– ਸਮਾਰਟਫੋਨ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ ਜੋ ਹਰ ਖੇਤਰ ’ਚ ਸਾਡੇ ਲਈ ਮਦਦਗਾਰ ਬਣ ਰਿਹਾ ਹੈ। ਇਕ ਤਾਜ਼ਾ ਅਧਿਐਨ ’ਚ ਇਹ ਕਿਹਾ ਗਿਆ ਹੈ ਕਿ ਘੱਟ ਆਮਦਨ ਵਾਲੇ ਦੇਸ਼ਾਂ ’ਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਸਮਾਰਟਫੋਨ ਸਿਹਤ ਕਰਮਚਾਰੀਆਂ ਲਈ ਮਦਦਗਾਰ ਹੋ ਸਕਦਾ ਹੈ। ਜਨਰਲ ਨੇਚਰ ’ਚ ਛਪੇ ਇਸ ਅਧਿਐਨ ’ਚ ਕਿਹਾ ਗਿਆ ਹੈ ਕਿ ਸਮਾਰਟਫੋਨ ਰਾਹੀਂ ਲੋਕ ਖੁਦ ਵੀ ਆਸਾਨੀ ਨਾਲ ਆਪਣੀ ਸਿਹਤ ਦੀ ਦੇਖਭਾਲ ਕਰ ਸਕਦੇ ਹਨ। ਖਾਸ ਕਰਕੇ ਅਜਿਹੀਆਂ ਮੁਸ਼ਕਲ ਥਾਵਾਂ ’ਤੇ ਜਿਥੇ ਕਲੀਨਿਕ ਮੌਜੂਦ ਨਹੀਂ ਹੈ। 

ਇਸ ਅਧਿਐਨ ’ਚ ਕਿਹਾ ਗਿਆ ਹੈ ਕਿ ਲੋਕ ਸਮਾਰਟਫੋਨ ’ਚ ਅਜਿਹੀ ਐਪ ਦਾ ਇਸਤੇਮਾਲ ਕਰ ਸਕਦੇ ਹਨ ਜੋ ਟੈਸਟ ਦੇ ਨਤੀਜੇ ਦੱਸਣ ਲਈ ਫੋਨ ਦੇ ਕੈਮਰੇ ਦਾ ਇਸਤੇਮਾਲ ਕਰਦੀ ਹੈ। ਉਨ੍ਹਾਂ ਨੂੰ ਸੈਂਟਰਲ ਆਨਲਾਈਨ ਡਾਟਾਬੇਸ ’ਚ ਅਪਲੋਡ ਕਰਨ ਤੋਂ ਪਹਿਲਾਂ ਸਥਾਨਕ ਕਲੀਨਿਕ ਅਤੇ ਸਿਹਤ ਕਰਮਚਾਰੀਆਂ ਨੂੰ ਭੇਜਦੀ ਹੈ। 

ਲੰਡਨ ਸਥਿਤ ਇੰਪੀਰੀਅਲ ਕਾਲਜ ਦੇ ਕ੍ਰਿਸ ਵੁਡ ਦਾ ਕਹਿਣਾ ਹੈ ਕਿ ਮੋਬਾਇਲ ਹੈਲਥ ਇੰਟਰਵੇਸ਼ਨ ਦਾ ਵਿਕਸਿਤ ਕਰਕੇ ਹੈਲਥਕੇਅਰ ਅਤੇ ਸਿੱਖਿਆ ਨਾਲ ਜੁੜੀਆਂ ਕਈ ਚੁਣੌਤੀਆਂ ਨੂੰ ਹੱਲ ਕੀਤਾ ਜਾ ਸਕਦਾ ਹੈ। ਵੱਖ-ਵੱਖ ਬੀਮਾਰੀਆਂ ਦੇ ਕਨੈਕਟਿਡ ਡਾਈਗ੍ਰੋਸਟਿਕ ਟੈਸਟ ਮੋਬਾਇਲ ਹੈਲਥ ਇੰਟਰਵੇਸ਼ਨ ਨੂੰ ਵਿਕਸਿਤ ਕਰਨ ਦੀ ਸਮਰੱਥਾ ਰੱਖਦੇ ਹਨ ਇਸ ਅਧਿਐਨ ’ਚ ਕਿਹਾ ਗਿਆ ਹੈ ਕਿ ਇਸ ਦੀ ਮਦਦ ਨਾਲ ਲੋਕ ਜੋ ਕਿਸੇ ਕਾਰਨ ਬਦਨਾਮੀ ਜਾਂ ਹਿਚਕ ਕਾਰਨ ਐੱਚ.ਆਈ.ਵੀ. ਦਾ ਟੈਸਟ ਨਹੀਂ ਕਰਵਾ ਪਾਉਂਦੇ, ਘਰ ’ਚ ਟੈਸਟ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਕਲੀਨਿਕ ਜਾਣਦੀ ਲੋੜ ਨਹੀਂ ਹੋਵੇਗੀ।


Related News